[hoshiarpur] - ਈ. ਡੀ. ਸੀ. ਕਲੱਬ ਵੱਲੋਂ ਸੀ. ਐੱਮ. ਓ ਡਾ. ਬੱਗਾ ਸਨਮਾਨਤ

  |   Hoshiarpurnews

ਹੁਸ਼ਿਆਰਪੁਰ (ਜ. ਬ.)-ਈ. ਸੀ. ਡੀ. ਕਲੱਬ ਕ੍ਰਿਸ਼ਨਾ ਕਾਲੋਨੀ ਦਸੂਹਾ ਦੀ ਮੀਟਿੰਗ ਕਲੱਬ ਪ੍ਰਧਾਨ ਮੈਨੇਜਰ ਫ਼ਕੀਰ ਸਿੰਘ ਸਹੋਤਾ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਸਵੱਛ ਭਾਰਤ ਮੁਹਿੰਮ ਸਬੰਧੀ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਵੱਖ-ਵੱਖ ਸੈਮੀਨਾਰ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਜਲੰਧਰ ਡਾ. ਆਰ. ਕੇ. ਬੱਗਾ ਦੀਆਂ ਸਿਹਤ ਵਿਭਾਗ ’ਚ ਕੀਤੀਆਂ ਪ੍ਰਾਪਤੀਆਂ ਸਬੰਧੀ ਉਨ੍ਹਾਂ ਨੂੰ ਕਲੱਬ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਮੈਨੇਜਰ ਕਾਬਲ ਸਿੰਘ, ਮੈੈਨੇਜਰ ਗੁਰਮੀਤ ਸਿੰਘ, ਐੱਸ. ਐੱਮ. ਜੋਤੀ, ਲਸ਼ਕਰ ਸਿੰਘ, ਰਮਨ ਬਹਿਲ, ਬੇਅੰਤ ਸਿੰਘ, ਡਾ. ਐੱਸ. ਪੀ. ਸਿੰਘ, ਡਾ. ਦੀਦਾਰ ਸਿੰਘ, ਡਾ. ਗੁਲਵਿੰਦਰ ਸਿੰਘ, ਮੈਨੇਜਰ ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਕਮਾਂਡੈਂਟ ਸਤਨਾਮ ਸਿੰਘ, ਨਿਰਮਲ ਸਿੰਘ, ਦਲਜੀਤ ਸਿੰਘ, ਕਮਲ ਸ਼ਰਮਾ ਆਦਿ ਹਾਜ਼ਰ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/jWr9XAAA

📲 Get Hoshiarpur News on Whatsapp 💬