[hoshiarpur] - ਬੱਚਿਆਂ ਨੇ ਸਿੱਖੇ ਸਾਕਾਰਾਤਮਕ ਵਿਵਹਾਰ ਅਤੇ ਚੰਗੀ ਗੱਲਬਾਤ ਕਰਨ ਦੇ ਢੰਗ

  |   Hoshiarpurnews

ਹੁਸ਼ਿਆਰਪੁਰ (ਜਸਵਿੰਦਰਜੀਤ)-ਸ.ਸ.ਸ.ਸ. ਢੋਲਬਾਹਾ ਵਿਖੇ ਵਿਦਿਆਰਥੀਆਂ ਵਿਚ ਸਾਕਾਰਾਤਮਕ ਵਿਵਹਾਰ, ਸਵੈ-ਵਿਸ਼ਵਾਸ, ਇਕ ਟੀਮ ਦੇ ਰੂਪ ਵਿਚ ਕੰਮ ਕਰਨਾ ਅਤੇ ਚੰਗੀ ਗੱਲਬਾਤ ਕਰਨ ਦੇ ਗੁਣਾਂ ਨੂੰ ਉਤਸ਼ਾਹਿਤ ਕਰਨ ਦੇ ਸਬੰਧ ਵਿਚ ਇਕ ਸੈਮੀਨਾਰ ਕੀਤਾ ਗਿਆ। ਪ੍ਰਿੰਸੀਪਲ ਓੁਂਕਾਰ ਸਿੰਘ ਦੀ ਦੇਖਰੇਖ ਅਤੇ ਯੋਗ ਅਗਵਾਈ ਵਿਚ 10+2 ਦੇ ਵਿਦਿਆਰਥੀਆਂ ਲਈ ਇਹ ਸੈਮੀਨਾਰ ਕਰਵਾਇਆ ਗਿਆ। ਕਰੀਅਰ ਅਤੇ ਸੰਸਕ੍ਰਿਤ ਅਧਿਆਪਕ ਨੀਰਜ ਧੀਮਾਨ ਨੇ ਦੱਸਿਆ ਕਿ ਕਰੀਅਰ ’ਤੇ ਗਾਈਡੈਂਸ ਸਕੀਮ ਤਹਿਤ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਤਹਿਤ ਇਹ ਸੈਮੀਨਾਰ ਕਰਵਾਇਆ ਗਿਆ। ਇਸ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਨਾ ਸਿਰਫ ਕਿੱਤਿਆਂ ਬਾਰੇ ਜਾਣਕਾਰੀ ਦੇਣਾ ਸੀ, ਬਲਕਿ ਉਨ੍ਹਾਂ ਵਿਚ ਸਾਕਾਰਾਤਮਕ ਵਿਵਹਾਰ, ਸਵੈ-ਵਿਸ਼ਵਾਸ, ਇਕ ਟੀਮ ਦੇ ਰੂਪ ਵਿਚ ਕੰਮ ਕਰਨਾ ਅਤੇ ਚੰਗੀ ਗੱਲਬਾਤ ਕਰਨ ਦੇ ਗੁਣਾਂ ਨੂੰ ਉਤਸ਼ਾਹਿਤ ਵੀ ਕਰਨ੍ਹਾ ਸੀ। ਕੰਪਿਊਟਰ ਅਧਿਆਪਿਕਾ ਮਧੂ ਬਾਲਾ ਨੇ ਬੱਚਿਆਂ ਵਿਚ ਹਾਂ-ਪੱਖੀ ਵਿਹਾਰ ਸਬੰਧੀ ਅਤੇ ਸਵੈ-ਵਿਸ਼ਵਾਸ ਉੱਪਰ ਅਾਪਣੇ ਵਿਚਾਰ ਰੱਖੇ। ਕਰੀਅਰ ਅਤੇ ਸੰਸਕ੍ਰਿਤ ਅਧਿਆਪਕ ਨੀਰਜ ਧੀਮਾਨ ਨੇ ਦੱਸਿਆ ਵਿਦਿਆਰਥੀਆਂ ਵਿਚ ਇਕ ਟੀਮ ਦੇ ਰੂਪ ਵਿਚ ਕਿਵੇਂ ਕੰਮ ਕਰਨਾ ਅਤੇ ਚੰਗੀ ਗੱਲਬਾਤ ਕਰਨ ਦੇ ਗੁਣਾਂ ਨਾਲ ਕਿਵੇਂ ਸਾਹਮਣੇ ਵਾਲੇ ਵਿਅਕਤੀ ’ਤੇ ਪ੍ਰਭਾਵ ਪਾਉਣਾ ਬਾਰੇ ਬੱਚਿਆਂ ਨੂੰ ਗਾਈਡ ਕੀਤਾ। ਉਨ੍ਹਾਂ ਅਾਪਣੇ ਸੰਬੋਧਨ ਵਿਚ ਕਿਹਾ ਕਿ ਅੱਜਕਲ ਵੱਡੀਆਂ ਕੰਪਨੀਆਂ ਡਿਗਰੀ ਦੇ ਨਾਲ-ਨਾਲ ਚੰਗੇ ਵਿਵਹਾਰ, ਗੱਲਬਾਤ ਦੇ ਢੰਗ ਅਤੇ ਹੋਰ ਵੀ ਕਈ ਮਨੁੱਖੀ ਗੁਣਾਂ ਨੂੰ ਵੇਖਦੀਆਂ ਹਨ, ਇਸ ਲਈ ਕਿਤਾਬੀ ਗਿਆਨ ਦੇ ਨਾਲ-ਨਾਲ ਵਿਵਹਾਰਿਕ ਗਿਆਨ ਵੀ ਬਹੁਤ ਮਾਇਨੇ ਰੱਖਦਾ ਹੈ। ਪ੍ਰਿੰਸੀਪਲ ਓੁਂਕਾਰ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਵੀ ਬਡ਼ੀ ਲਾਹੇਵੰਦ ਹੁੰਦੀਆਂ ਹਨ ਕਿਉਂਕਿ ਅਧਿਆਪਕ ਹੀ ਬੱਚੇ ਨੂੰ ਸਹੀ ਸੇਧ ਦੇ ਸਕਦਾ ਹੈ ਤਾਂ ਜੋ ਜੀਵਨ ਵਿਚ ਉਹ ਚੰਗੇ ਵਿਅਕਤੀਤਵ ਦਾ ਮਾਲਕ ਬਣ ਸਕਣ। 1 ਐਚ ਐਸ ਪੀ ਜਸਵਿੰਦਰ4 ਵਿਦਿਆਰਥੀ ਨੂੰ ਸੰਬੋਧਨ ਕਰਦੀ ਕੰਪਿਊਟਰ ਅਧਿਆਪਿਕਾ ਮਧੂ ਬਾਲਾ ਅਤੇ ਵਿਦਿਆਰਥੀ। (ਜਸਵਿੰਦਰਜੀਤ)

ਫੋਟੋ - http://v.duta.us/bSFNGAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/-m3NygAA

📲 Get Hoshiarpur News on Whatsapp 💬