[hoshiarpur] - ਵੱਖ-ਵੱਖ ਥਾਈਂ ਮਨਾਇਆ ਵਿਸ਼ਵ ਏਡਜ਼ ਦਿਵਸ

  |   Hoshiarpurnews

ਹੁਸ਼ਿਆਰਪੁਰ (ਜਤਿੰਦਰ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਰੇਣੂ ਸੂਦ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਐੱਸ. ਐੱਮ. ਓ. ਡਾ. ਰਘਵੀਰ ਸਿੰਘ ਪੀ. ਐੱਚ. ਸੀ. ਮੰਡ-ਭੰਡੇਰ ਦੀ ਯੋਗ ਅਗਵਾਈ ਹੇਠ ਸਬ-ਸੈਂਟਰ ਮੱਕੋਵਾਲ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਇਸ ਮੌਕੇ ਆਏ ਹੋਏ ਲੋਕਾਂ ਨੂੰ ਏਡਜ਼ ਸੰਬੰਧੀ ਜਾਣਕਾਰੀ ਦਿੰਦਿਆਂ ਰਾਜੀਵ ਕੁਮਾਰ ਰੋਮੀ ਸਿਹਤ ਕਰਮਚਾਰੀ ਨੇ ਦੱਸਿਆ ਕਿ ਇਹ ਲਾ-ਇਲਾਜ ਬੀਮਾਰੀ ਹੈ ਜਿਹਡ਼ੀ ਕਿ ਪ੍ਰਭਾਵਿਤ ਮਰੀਜ਼ ਤੋਂ ਦੂਜੇ ਵਿਅਕਤੀ ਨੂੰ ਸੂਈ ਲਾਉਣ ਨਾਲ, ਅਸੁਰੱਖਿਅਤ ਯੋਨ ਸੰਬੰਧਾਂ ਨਾਲ ਅਤੇ ਪ੍ਰਭਾਵਿਤ ਗਰਭਵਤੀ ਮਾਂ ਤੋਂ ਪੇਟ ਵਿਚ ਪਲ ਰਹੇ ਬੱਚੇ ਨੂੰ ਹੋ ਸਕਦੀ ਹੈ। ਉਨ੍ਹਾਂ ਇਸ ਦੇ ਬਚਾਓ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਡਿਸਪੋਜੇਬਲ ਸਰਿੰਜਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਪਤੀ-ਪਤਨੀ ਨੂੰ ਇਕ-ਦੂਜੇ ਪ੍ਰਤੀ ਵਫਾਦਾਰ ਰਹਿਣਾ ਚਾਹੀਦਾ ਹੈ। ਇਸੇ ਤਰ੍ਹਾਂ ਸਬ ਸੈਂਟਰ ਡਡਿਆਲ ਅਤੇ ਸਬ ਸੈਂਟਰ ਜਲੋਟਾ ਵਿਖੇ ਵੀ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਇਸ ਮੌਕੇ ਬਲਵਿੰਦਰ ਕੁਮਾਰ ਸਿਹਤ ਕਰਮਚਾਰੀ, ਸੁਰਿੰਦਰਜੀਤ ਕੌਰ, ਕਮਲੇਸ਼ ਰਾਣੀ ਏ. ਐੱਨ. ਐੱਮ. ਸਮੇਤ ਪਿੰਡ ਦੇ ਲੋਕ ਹਾਜ਼ਰ ਸਨ।

ਫੋਟੋ - http://v.duta.us/B1D_SAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/wCbYoAAA

📲 Get Hoshiarpur News on Whatsapp 💬