[hoshiarpur] - ਸੰਘਣੀ ਧੁੰਦ ’ਚ ਕਾਰ ਬੇਕਾਬੂ ਹੋ ਕੇ ਦਰੱਖਤ ’ਚ ਵੱਜੀ, 4 ਜ਼ਖਮੀ

  |   Hoshiarpurnews

ਹੁਸ਼ਿਆਰਪੁਰ (ਪੰਡਿਤ)-ਅੱਜ ਸਵੇਰੇ 6 ਵਜੇ ਦੇ ਕਰੀਬ ਟਾਂਡਾ-ਬੇਗੋਵਾਲ ਮਾਰਗ ’ਤੇ ਪਿੰਡ ਰਡ਼ਾ ਦੇ ਮੋਡ਼ ਉੱਤੇ ਸੰਘਣੀ ਧੁੰਦ ਦੇ ਚਲਦਿਆਂ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਪਿੰਡ ਮਿਰਜ਼ਾਪੁਰ (ਨਡਾਲਾ) ਤੋਂ ਆ ਰਹੇ ਪਰਿਵਾਰ ਦੀ ਕਾਰ ਟਾਂਡਾ ਵੱਲ ਨੂੰ ਮੁਡ਼ਨ ਲੱਗਿਅਾਂ ਬੇਕਾਬੂ ਹੋਕੇ ਸਡ਼ਕ ਕਿਨਾਰੇ ਦਰੱਖਤ ਵਿਚ ਜਾ ਵੱਜੀ, ਜਿਸ ਕਾਰਨ ਕਾਰ ਵਿਚ ਸਵਾਰ ਇਕ ਪਰਿਵਾਰ ਦੇ 4 ਜੀਅ ਗੰਭੀਰ ਜ਼ਖਮੀ ਹੋ ਗਏ। ਸਡ਼ਕ ਹਾਦਸੇ ਵਿਚ ਗੰਭੀਰ ਜ਼ਖਮੀ ਹੋਏ ਅਮਰੀਕ ਸਿੰਘ ਪੁੱਤਰ ਜਗੀਰ ਸਿੰਘ, ਗੁਲਜ਼ਾਰ ਸਿੰਘ ਪੁੱਤਰ ਸੌਦਾਗਰ ਸਿੰਘ, ਲਖਵਿੰਦਰ ਕੌਰ ਪਤਨੀ ਗੁਲਜ਼ਾਰ ਸਿੰਘ ਅਤੇ ਹਰਬੰਸ ਕੌਰ ਪਤਨੀ ਸੌਦਾਗਰ ਸਿੰਘ, ਸਾਰੇ ਨਿਵਾਸੀ ਮਿਰਜ਼ਾਪੁਰ ਨੂੰ 108 ਐਂਬੂਲੈਂਸ ਦੇ ਕਰਮਚਾਰੀਆਂ ਦਲਜੀਤ ਸਿੰਘ ਅਤੇ ਸੁਰਜੀਤ ਸਿੰਘ ਨੇ ਟਾਂਡਾ ਦੇ ਸਰਕਾਰੀ ਹਸਪਤਾਲ ਭਰਤੀ ਕਰਵਾਇਆ। ਜਿੱਥੋਂ ਉਨ੍ਹਾਂ ਨੂੰ ਮੁੱਢਲੀ ਡਾਕਟਰੀ ਮੱਦਦ ਤੋਂ ਬਾਅਦ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਹੈ। ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰ ਦੇ ਮੈਂਬਰ ਦਸੂਹਾ ਨਜ਼ਦੀਕੀ ਪਿੰਡ ਪੱਸੀ ਜਾ ਰਹੇ ਸਨ। 1 ਐੱਚ ਐੱਸ ਪੀ ਐੱਚ ਪੰਡਿਤ 1

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/igc5RQEA

📲 Get Hoshiarpur News on Whatsapp 💬