[hoshiarpur] - ਸੰਤਾਂ ਨੇ ਆਪਸੀ ਪ੍ਰੇਮ ਭਾਵ ਤੇ ਏਕਤਾ ਦੇ ਰਸਤੇ ’ਤੇ ਚੱਲਣ ਲਈ ਪ੍ਰੇਰਿਆ

  |   Hoshiarpurnews

ਹੁਸ਼ਿਆਰਪੁਰ (ਜ.ਬ.)-ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਤੇ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਸੰਤ ਰਾਮਾ ਨੰਦ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ 9ਵਾਂ ਮਹਾਨ ਸੰਤ ਸੰਮੇਲਨ ਡਾ. ਭੀਮ ਰਾਓ ਅੰਬੇਡਕਰ ਸੋਸ਼ਲ ਵੈੱਲਫ਼ੇਅਰ ਸੋਸਾਇਟੀ ਵੱਲੋਂ ਪਿੰਡ ਧਰਮਪੁਰ ਵਿਖੇ ਸ਼ਰਧਾ ਭਾਵਨਾ ਨਾਲ ਆਯੋਜਿਤ ਕੀਤਾ ਗਿਆ। ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ ਦੀ ਰਹਿਨੁਮਾਈ ਤੇ 108 ਸੰਤ ਨਿਰੰਜਣ ਦਾਸ ਜੀ ਮੌਜੂਦਾ ਗੱਦੀ ਨਸ਼ੀਨ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਾਲਿਆਂ ਦੀ ਸਰਪ੍ਰਸਤੀ ਹੇਠ ਆਯੋਜਿਤ ਇਸ ਸੰਤ ਸੰਮੇਲਨ ਦੌਰਾਨ ਸਭ ਤੋਂ ਪਹਿਲਾਂ 20 ਨਵੰਬਰ ਤੋਂ ਲਡ਼ੀਵਾਰ ਚੱਲ ਰਹੀ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ ਦੇ 11 ਜਾਪਾਂ ਦੇ ਭੋਗ ਪਾਏ ਗਏ। ਉਪਰੰਤ ਸਜਾਏ ਗਏ ਖੁੱਲ੍ਹੇ ਦੀਵਾਨ ਦੌਰਾਨ ਸੰਤ ਲੇਖ ਰਾਜ ਜੀ, ਸੰਤ ਜਗਦੀਸ਼ ਗਿਰੀ ਜੀ ਜੰਮੂ ਵਾਲੇ, ਬਾਬਾ ਲਸ਼ਕਰ ਰਾਮ ਜੀ, ਸੰਤ ਕੈਲਾਸ਼ ਗਿਰੀ ਜੀ ਆਦਿ ਸੰਤਾਂ ਮਹਾਪੁਰਸ਼ਾਂ ਨੇ ਆਪਣੇ ਪ੍ਰਵਚਨਾਂ ਦੌਰਾਨ ਗੁਰੂ ਜੀ ਵੱਲੋਂ ਦਿਖਾਏ ਆਪਸੀ ਪ੍ਰੇਮ ਭਾਵ ਤੇ ਏਕਤਾ ਦੇ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਸੰਤ ਨਿਰੰਜਣ ਦਾਸ ਜੀ ਨੇ ਵਿਸ਼ੇਸ਼ ਰੂਪ ’ਚ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਅਰੁਣੇਸ਼ ਸ਼ਾਕਰ, ਚੌਧਰੀ ਸਵਰਨ ਦਾਸ ਚੇਅਰਮੈਨ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ, ਯੁੱਧਵੀਰ ਸਿੰਘ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਤਲਵਾਡ਼ਾ, ਵਿਜੇ ਕੁਮਾਰ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਮੁਕੇਰੀਆਂ ਆਦਿ ਤੋਂ ਇਲਾਵਾ ਉੱਘੀਆਂ ਸ਼ਖ਼ਸੀਅਤਾਂ ਨੂੰ ਸਿਰਪਾਓ ਭੇਟ ਕਰਦੇ ਹੋਏ ਸਨਮਾਨਤ ਕੀਤਾ। ਇਸ ਮੌਕੇ ਲਸ਼ਕਰ ਰਾਮ, ਅਸ਼ਵਨੀ ਕੁਮਾਰ ਪ੍ਰਧਾਨ ਡਾ. ਭੀਮ ਰਾਓ ਅੰਬੇਡਕਰ ਸੋਸ਼ਲ ਵੈੱਲਫ਼ੇਅਰ ਸੋਸਾਇਟੀ, ਸਰਪੰਚ ਕਸ਼ਮੀਰ ਲਾਲ, ਪਵਨ ਕੁਮਾਰ, ਹੇਮ ਰਾਜ, ਹਰਮੇਸ਼ ਲਾਲ, ਮਨਜੀਤ ਕੌਰ, ਸਾਈਂ ਦਾਸ, ਰਾਮ ਪਾਲ ਆਦਿ ਹਾਜ਼ਰ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/FGOs5gAA

📲 Get Hoshiarpur News on Whatsapp 💬