[ropar-nawanshahar] - ਚੋਰਾਂ ਨੇ ਝੁੱਗੀਆਂ ’ਚ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ

  |   Ropar-Nawanshaharnews

ਰੂਪਨਗਰ, (ਵਿਜੇ)- ਸੰਤ ਨਿਰੰਕਾਰੀ ਭਵਨ ਦੇ ਨੇਡ਼ੇ ਝੁੱਗੀਆਂ ’ਚ ਚੋਰੀ ਦੀ ਵਾਰਦਾਤ ਹੋਣ ਦਾ ਸਮਾਚਾਰ ਹੈ।

ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਝੁੱਗੀ ’ਚ ਰਹਿੰਦੇ ਰਾਜੂ ਰਾਮ ਪੁੱਤਰ ਸੋਹਨ ਰਾਮ ਨੇ ਦੱਸਿਆ ਕਿ ਉਹ ਲੁੱਕ ਪਾਉਣ ਦਾ ਕੰਮ ਕਰਦਾ ਹੈ ਅਤੇ 28 ਨਵੰਬਰ ਨੂੰ ਚੋਰ ਉਨ੍ਹਾਂ ਦੀ ਝੁੱਗੀ ਨੂੰ ਕਿਸੇ ਤੇਜ਼ਧਾਰ ਚੀਜ਼ ਨਾਲ ਕੱਟ ਕੇ ਇਸ ’ਚੋਂ ਲੋਹੇ ਦਾ ਟਰੰਕ ਚੋਰੀ ਕਰ ਕੇ ਲੈ ਗਏ, ਜਿਸ ’ਚ ਚਾਂਦੀ ਦੇ ਗਹਿਣੇ (1 ਕਿਲੋਗ੍ਰਾਮ), ਮੰਗਲਸੂਤਰ, ਸੋਨੇ ਦੀ ਅੰਗੂਠੀ (ਅੱਧਾ ਤੋਲਾ) ਅਤੇ ਚਾਰ ਹਜ਼ਾਰ ਰੁਪਏ ਦੀ ਨਕਦੀ ਸੀ। ਇਸ ਦੇ ਬਾਅਦ ਉਕਤ ਚੋਰਾਂ ਨੇ ਹੋਰ ਝੁੱਗੀਆਂ ’ਚ ਵੀ ਚੋਰੀ ਦੀ ਕੋਸ਼ਿਸ਼ ਕੀਤੀ। ਪਰ ਇੱਥੇ ਕੁਝ ਨਾ ਮਿਲਣ ’ਤੇ ਉਹ ਟਰੰਕ ਅਤੇ ਹੋਰ ਸਾਮਾਨ ਨੂੰ ਨਹਿਰ ਦੇ ਕਿਨਾਰੇ ਅਤੇ ਨਾਲੇ ਦੇ ਨੇਡ਼ੇ ਸੁੱਟ ਕੇ ਫਰਾਰ ਹੋ ਗਏ। ਬੀਤੀ ਰਾਤ ਚੋਰਾਂ ਨੇ ਦੁਬਾਰਾ ਝੁੱਗੀਆਂ ’ਚ ਚੋਰੀ ਦੀ ਵਾਰਦਾਤ ਕਰਨੀ ਚਾਹੀ ਤਾਂ ਮਹਿਲਾਵਾਂ ਦੀ ਚੌਕਸੀ ਨਾਲ ਚੋਰ ਮੌਕੇ ਤੋਂ ਫਰਾਰ ਹੋ ਗਏ। ਚੋਰੀ ਦੀ ਘਟਨਾ ਸਬੰਧੀ ਸਿਟੀ ਪੁਲਸ ਥਾਣੇ ’ਚ ਸੂਚਿਤ ਕਰ ਦਿੱਤਾ ਗਿਆ। ਜਦੋ ਕਿ ਏ.ਐੱਸ.ਆਈ. ਸੁੱਚਾ ਰਾਮ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਫੋਟੋ - http://v.duta.us/IUg1CwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/LC6R9QAA

📲 Get Ropar-Nawanshahar News on Whatsapp 💬