[tarntaran] - ਡੀ. ਸੀ. ਵਲੋਂ ਪੋਲਿੰਗ ਬੂਥਾਂ ਦੀ ਚੈਕਿੰਗ

  |   Tarntarannews

ਤਰਨਤਾਰਨ, (ਰਾਜੂ)- ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਸੱਭਰਵਾਲ ਵਲੋਂ ਅੱਜ ਚੋਣ ਹਲਕਾ ਤਰਨਤਾਰਨ, ਚੋਣ ਹਲਕਾ ਪੱਟੀ ਅਤੇ ਚੋਣ ਹਲਕਾ ਖਡੂਰ ਸਾਹਿਬ ਦੇ ਪੋਲਿੰਗ ਬੂਥਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ’ਤੇ ਜ਼ਿਲਾ ਮਾਲ ਅਫ਼ਸਰ ਅਲਵਿੰਦਰਪਾਲ ਸਿੰਘ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣ ਹਲਕਾ ਤਰਨਤਾਰਨ ਬੂਥ ਨੰ: 129, ਬੂਥ ਨੰ: 130, ਬੂਥ ਨੰ: 131 ਦੀ ਚੈਕਿੰਗ ਕੀਤੀ ਗਈ ਹੈ ਅਤੇ ਸਾਰੇ ਬੀ. ਐੱਲ. ਓਜ਼. ਤੇ ਸੁਪਰਵਾਈਜ਼ਰ ਆਪਣੀ ਡਿਊਟੀ ’ਤੇ ਹਾਜ਼ਰ ਸਨ। ਉਨ੍ਹਾਂ ਦੱੱਸਿਆ ਕਿ ਚੋਣ ਹਲਕਾ ਖਡੂਰ ਸਾਹਿਬ ਦੇ ਬੂਥ ਨੰ. 50 ਸਰਕਾਰੀ ਐਲੀਮੈਂਟਰੀ ਸਕੂਲ ਰਸੂਲਪੁਰ (ਖੱਬਾ ਪਾਸਾ) ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦੌਰਾਨ ਇਕ ਮਹਿਲਾ ਬੀ. ਐੱਲ. ਓ. ਆਪਣੇ ਬੂਥ ’ਤੇ ਹਾਜ਼ਰ ਸਨ ਪਰ ਬੀ. ਐੱਲ. ਓ. ਪਾਸ ਫਾਰਮਾਂ ਸਬੰਧੀ ਕੋਈ ਡਿਟੇਲ ਮੌਜੂਦ ਨਹੀਂ ਸੀ। ਇਸ ਲਈ ਬੀ. ਐੱਲ. ਓ. ਅਤੇ ਸੁਪਰਵਾਈਜ਼ਰ ਨੂੰ ਰਿਕਾਰਡ ਮੌਜੂਦ ਨਾ ਹੋਣ ਕਰਕੇ ਸ਼ੋਅ ਕਾਜ ਨੋਟਿਸ ਜਾਰੀ ਕਰਨ ਦੀ ਹਦਾਇਤ ਦਿੱਤੀ ਗਈ ਹੈ । ਇਸ ਤੋਂ ਇਲਾਵਾ ਬੂਥ ਨੰ: 51,- ਸਰਕਾਰੀ ਐਲੀ. ਸਕੂਲ ਰਸੂਲਪੁਰ (ਸੱਜਾ ਪਾਸਾ), ਬੂਥ ਨੰ: 48, ਸਰਕਾਰੀ ਐਲੀ. ਸਕੂਲ ਪਿੱਦੀ (ਖੱਬਾ ਪਾਸਾ), ਬੂਥ ਨੰ: 49, ਸਰਕਾਰੀ ਐਲੀ. ਸਕੂਲ ਪਿੱਦੀ (ਸੱਜਾ ਪਾਸਾ) ’ਤੇ ਬੂਥਾਂ ਦੀ ਚੈਕਿੰਗ ਦੌਰਾਨ ਸਾਰੇ ਬੀ. ਐੱਲ. ਓਜ਼ ਅਤੇ ਸੁਪਵਾਈਜ਼ਰ ਹਾਜ਼ਰ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਚੋਣ ਹਲਕਾ -23 ਪੱਟੀ ਦੇ ਬੂਥ ਨੰ: 25 ਸਰਕਾਰੀ ਹਾਈ ਸਕੂਲ ਸੇਰੋ (ਖੱਬਾ ਪਾਸਾ), ਬੂਥ ਨੰ: 26, ਸਰਕਾਰੀ ਹਾਈ ਸਕੂਲ ਸੇਰੋ (ਸੱਜਾ ਪਾਸਾ), ਬੂਥ ਨੰ: 27, ਸਰਕਾਰੀ ਹਾਈ ਸਕੂਲ ਸੇਰੋ (ਖੱਬਾ ਪਾਸਾ), ਅਤੇ ਬੂਥ ਨੰ: 28, ਸਰਕਾਰੀ ਹਾਈ ਸਕੂਲ ਸੇਰੋ (ਸੱਜਾ ਪਾਸਾ) ਦੀ ਚੈਕਿੰਗ ਦੌਰਾਨ ਸਾਰੇ ਕਰਮਚਾਰੀ ਹਾਜ਼ਰ ਪਾਏ ਗਏ ਹਨ। ਡਿਪਟੀ ਕਮਿਸ਼ਨਰ ਦੇ ਦੱਸਿਆ ਕਿ ਸੁਪਰਵਾਈਜ਼ਰ ਅਤੇ ਬੀ. ਐੱਲ. ਓ. ਨੂੰ ਪੋਲਿੰਗ ਸਟੇਸ਼ਨ ਦਾ ਨੰ; ਤੇ ਨਾਂ ਅਤੇ ਬੀ. ਐੱਲ. ਓ. ਦਾ ਨਾਮ, ਮੋਬਾਇਲ ਨੰਬਰ ਲਿਖਣ ਲਈ ਕਿਹਾ ਗਿਆ । ਉਨ੍ਹਾਂ ਦੱਸਿਆ ਕਿ ਜ਼ਿਲਾ ਮਾਲ ਅਫਸਰ ਨੂੰ ਆਦੇਸ਼ ਦਿੱਤੇ ਗਏ ਹਨ ਕਿ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਪਾਸੋਂ ਇਹ ਸਰਟੀਫਿਕੇਟ ਲਿਆ ਜਾਵੇ ਕਿ ਉਸਦੇ ਚੋਣ ਹਲਕੇ ’ਚ ਕੋਈ ਪੀ. ਡਬਲਯੂ. ਡੀ. ਵੋਟਰ ਅਤੇ ਥਰਡ ਜੈਂਡਰ ਵੋਟਰ ਬਣਨ ਤੋਂ ਨਹੀ ਰਹਿ ਗਿਆ। ਇਸ ਤੋਂ ਉਪਰੰਤ ਉਨ੍ਹਾਂ ਨੇ ਮਾਲ ਅਫ਼ਸਰ ਅਰਵਿੰਦਰ ਪਾਲ ਸਿੰਘ, ਐੱਸ. ਡੀ. ਐੱਮ. ਤਰਨਤਾਰਨ ਸੁਰਿੰਦਰ ਸਿੰਘ, ਐੱਸ. ਡੀ. ਐੱਮ. ਪੱਟੀ ਅਨੂਪ੍ਰੀਤ ਕੌਰ ਤੋਂ ਇਲਾਵਾ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜਿਹਡ਼ੇ ਬੂਥਾਂ ’ਤੇ ਬੀ. ਐੱਲ. ਓਜ਼ ਨੂੰ ਸਾਫਟਵੇਅਰ ਜਾਂ ਹੋਰ ਦਿੱਕਤਾਂ ਆ ਰਹੀਆਂ ਹਨ, ਨੂੰ ਤੁਰੰਤ ਹੱਲ ਕੀਤਾ ਜਾਵੇ ਅਤੇ ਫਾਰਮਾਂ ਦੀ ਐਂਟਰੀ ਦਾ ਕੰਮ ਜਲਦੀ ਕਰਨਾ ਯਕੀਨੀ ਬਣਾਇਆ ਜਾਵੇ। ਜਿਸ ਨਾਗਰਿਕ ਦੀ ਉਮਰ 18 ਸਾਲ ਜਾਂ ਵੱਧ ਹੈ, ਪਰ ਹਾਲੇ ਤੱਕ ਉਸ ਵੱਲੋਂ ਆਪਣੀ ਵੋਟ ਨਹੀਂ ਬਣਾਈ ਗਈ, ਤਾਂ ਉਹ ਆਪਣੀ ਵੋਟ ਬਣਾਉਣ ਲਈ ਫਾਰਮ ਨੰਬਰ 6 ਜ਼ਰੂਰ ਭਰ ਕੇ ਸਬੰਧਿਤ ਬੀ. ਐੱਲ. ਓਜ਼ ਨੂੰ ਦੇਣ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਜਿਥੇ ਕਈ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ, ਉਥੇ ਚੋਣ ਅਮਲੇ ਵੱਲੋਂ ਘਰ-ਘਰ ਜਾ ਕੇ ਵੀ ਲੋਕਾਂ ਨੂੰ ਵੋਟ ਬਣਾਉਣ ਲਈ ਪ੍ਰੇਰਿਆ ਜਾ ਰਿਹਾ ਹੈ।

ਫੋਟੋ - http://v.duta.us/upxS7AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ppEVIwAA

📲 Get Tarntaran News on Whatsapp 💬