Punjabi Version

  |   Golden Temple Hukamnama

Ang: 706

ਸੱਚੇ ਸੁਆਮੀਨੂੰ ਵੇਖ, ਸੁਣ, ਉਚਾਰ ਅਤੇ ਆਪਣੇ ਹਿਰਦੇ ਅੰਦਰ ਪੱਕਾ ਕਰ। ਨਾਨਕ, ਸਾਹਿਬ ਸਾਰਿਆਂ ਅੰਦਰ ਪੂਰੀ ਤਰ੍ਹਾਂ ਰਮਿਆ ਹੋਇਆ ਹੈ। ਤੂੰ ਉਸ ਦੀ ਪ੍ਰੀਤ ਵਿੱਚ ਲੀਨ ਹੋ ਜਾ। ਪਉੜੀ। ਤੂੰ ਇਕ ਪਵਿੱਤ੍ਰ ਪ੍ਰਭੂ ਦਾ ਜੱਸ ਗਾਇਨ ਕਰ, ਜੋ ਹਰ ਸ਼ੈ ਅੰਦਰ ਰਮਿਆ ਹੋਇਆ ਹੈ। ਸਰਬ-ਸ਼ਕਤੀਵਾਨ ਸੁਆਮੀ ਕਰਣ, ਕਰਾਉਣ ਵਾਲਾ ਹੈ। ਜਿਹੜਾ ਕੁਛ ਉਹ ਕਰਦਾ ਹੈ, ਕੇਵਲ ਉਹੀ ਹੁੰਦਾ ਹੈ। ਇਕ ਮੁਹਤ ਵਿੱਚ ਉਹ ਕਾਇਮ ਕਰਦਾ ਹੈ ਅਤੇ ਉਖੇੜ ਦਿੰਦਾ ਹੈ ਕਿਉਂਕਿ ਉਸ ਦੇ ਬਗੈਰ ਹੋਰ ਕੋਈ ਨਹੀਂ। ਪ੍ਰਮਾਤਮਾ ਮਹਾਂਦੀਪਾਂ, ਸੂਰਜ ਮੰਡਲਾਂ, ਪਾਤਾਲਾਂ, ਟਾਪੂਆਂ ਅਤੇ ਸਾਰੀਆਂ ਸ੍ਰਿਸ਼ਟੀਆਂ ਅੰਦਰ ਵਿਆਪਕ ਹੋ ਰਿਹਾ ਹੈ। ਜਿਸ ਨੂੰ ਸੁਆਮੀ ਖੁਦ ਸੂਝ ਬਖਸ਼ਦਾ ਹੈ, ਉਹੀ ਉਸ ਨੂੰ ਸਮਝਦਾ ਹੈ। ਕੇਵਲ ਉਹ ਹੀ ਪਵਿੱਤਰ ਪੁਰਸ਼ ਹੈ। ਸਲੋਕ। ਮਨੁੱਖ ਮਾਤਾਰ ਜੀਅ ਘੜ, ਸੁਆਮੀ ਇਸ ਘੜਤ ਨੂੰ ਮਾਂ ਦੇ ਉਦਰ ਵਿੱਚ ਟਿਕਾ ਦਿੰਦਾ ਹੈ। ਹਰ ਸੁਆਸ ਨਾਲ ਇਹ ਸੁਆਮੀ ਨੂੰ ਯਾਦ ਕਰਦੀ ਹੈ, ਹੇ ਨਾਨਕ ਅਤੇ ਡਾਢੀ ਅੱਗ ਇਸ ਨੂੰ ਨਸ਼ਟ ਨਹੀਂ ਕਰਦੀ। ਮੂੰਹ ਹੇਠਾਂ ਅਤੇ ਪੈਰ ਉਤਾਹਾਂ ਵੱਲ, ਇਸ ਤਰ੍ਹਾਂ ਤੂੰ ਕਲੀਨ ਥਾਂ ਤੇ ਵਸਦਾ ਹੈ। ਨਾਨਕ ਤੂੰ ਉਸ ਮਾਲਕ ਨੂੰ ਕਿਉਂ ਭੁਲਾਉਂਦਾ ਹੈ, ਜਿਸ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਤੂੰ ਬੱਚ ਗਿਆ ਸੈਂ? ਪਉੜੀ। ਹੇ ਪ੍ਰਾਣੀ! ਤੂੰ ਮਦੀਨ ਦੇ ਆਂਡੇ ਅਤੇ ਮਰਦ ਦੇ ਵੀਰਜ ਤੋਂ ਨਿਪਜਿਆ ਸੈਂ ਅਤੇ ਪੇਟ ਦੀ ਅੱਗ ਵਿੱਚ ਟਿਕਾਇਆ ਗਿਆ ਸੈਂ। ਤੇਰਾ ਮੂੰਹ ਹੇਠਾਂ ਨੂੰ ਸੀ, ਤੂੰ ਬੇਚੈਨ ਸੈਂ ਅਤੇ ਮਲੀਣ ਤੇ ਭਿਆਨਕ ਦੋਖਕ ਦੇ ਅਨ੍ਹੇਰੇ ਵਿੱਚ ਵਸਦਾ ਸੈਂ। ਵਾਹਿਗੁਰੂ ਦਾ ਚਿੰਤਨ ਕਰਨ ਦੁਆਰਾ ਤੂੰ ਸੜਿਆ ਨਹੀਂ ਸੈਂ। ਹੁਣ ਤੂੰ ਉਸ ਨੂੰ ਆਪਣੇ ਹਿਰਦੇ, ਦੇਹ ਤੇ ਦਿਲ ਨਾਲ ਲਾਈ ਰੱਖ। ਜਿਸ ਨੇ ਤੈਨੂੰ ਔਖੀ ਥਾਂ ਤੋਂ ਬਚਾਇਆ ਹੈ, ਤੂੰ ਉਸ ਨੂੰ ਇਕ ਮੁਹਤ ਭਰ ਲਈ ਭੀ ਨਾਂ ਭੁਲਾ। ਸਾਹਿਬ ਨੂੰ ਭੁਲਾ ਕੇ ਤੈਨੂੰ ਕਦਾਚਿਤ ਸੁੱਖ ਪ੍ਰਾਪਤ ਨਹੀਂ ਹੋਣਾ ਅਤੇ ਤੂੰ ਆਪਣਾ ਜੀਵਨ ਗੁਆ ਕੇ ਟੁਰ ਜਾਵਨੂੰਗਾ। ਸਲੋਕ। ਪ੍ਰਭੂ ਚਿੱਤ-ਚਾਹੁੰਦੀਆਂ ਦਾਤਾਂ ਬਖਸ਼ਦਾ ਹੈ ਅਤੇ ਸਾਰੀਆਂ ਉਮੈਦਾਂ ਪੂਰੀਆਂ ਕਰਦਾ ਹੈ। ਉਹ ਝਗੜਿਆਂ ਦੇ ਦੁੱਖੜਿਆਂ ਨੂੰ ਨਾਸ ਕਰ ਦਿੰਦਾ ਹੈ, ਹੇ ਨਾਨਕ! ਤੂੰ ਸੁਆਮੀ ਨੂੰ ਯਾਦ ਕਰ, ਉਹ ਦੁਰੇਡੇ ਨਹੀਂ। ਜਿਸ ਦੇ ਨਾਲ ਤੂੰ ਸਾਰੇ ਅਨੰਦ ਭੋਗੇਗਾ, ਤੂੰ ਉਸ ਦੇ ਨਾਲ ਪਿਆਰ ਪਾ। ਤੂੰ ਉਸ ਸਾਹਿਬ ਨੂੰ, ਇਕ ਮੁਹਤ ਭਰ ਲਈ ਭੀ, ਨਾਂ ਭੁਲਾ, ਜਿਸ ਨੇ ਇਹ ਸੋਹਣਾ ਸਰੀਰ ਸਾਜਿਆ ਹੈ, ਹੇ ਨਾਨਕ! ਪਉੜੀ। ਸੁਆਮੀ ਨੇ ਤੈਨੂੰ ਆਤਮਾ ਜਿੰਦ-ਜਾਨ, ਦੇਹ ਅਤੇ ਦੌਲਤ ਬਖਸ਼ੀਆਂ ਹਨ ਅਤੇ ਮਾਨਣ ਲਈ ਖੁਸ਼ੀਆਂ ਦਿੱਤੀਆਂ ਹਨ। ਉਸ ਨੇ ਤੈਨੂੰ ਘਰ, ਮਾਹਿਲ, ਗੱਡੀਆਂ ਅਤੇ ਘੋੜੇ ਦਿੱਤੇ ਹਨ ਅਤੇ ਤੇਰੇ ਲਈ ਚੰਗੀ ਪ੍ਰਾਲਭਧ ਬਣਾਈ ਹੈ। ਉਸ ਨੇ ਤੈਨੂੰ ਪੁੱਤ੍ਰ, ਪਤਨੀ, ਮਿੱਤ੍ਰ ਅਤੇ ਨੌਕਰ ਪ੍ਰਦਾਨ ਕੀਤੇ ਹਨ। ਸੁਆਮੀ ਸਾਰਿਆਂ ਨੂੰ ਦੇਣ ਲਈ ਸਰਬ-ਸ਼ਕਤੀਵਾਨ ਹੈ। ਪ੍ਰਭੂ ਦਾ ਭਜਨ ਕਰਨ ਦੁਆਰਾ ਦੇਹ ਦੇ ਆਤਮਾ ਹਰੇ ਭਰੇ ਹੋ ਜਾਂਦੇ ਹਨ ਅਤੇ ਗਮ ਦੂਰ ਥੀ ਵੰਞਦਾ ਹੈ। ਸਤਿ ਸੰਗਤ ਅੰਦਰ ਤੂੰ ਵਾਹਿਗੁਰੂ ਦਾ ਜੱਸ ਉਚਾਰਨ ਕਰ ਅਤੇ ਤੇਰੀਆਂ ਤਕਲੀਫਾਂ ਦੂਰ ਹੋ ਜਾਣਗੀਆਂ। ਸਲੋਕ। ਆਪਣੇ ਟੱਬਰ-ਕਬੀਲੇ ਲਈ ਆਦਮੀ ਆਹਰ ਕਰਦਾ ਅਤੇ ਧਨ-ਦੌਲਤ ਦੀ ਖਾਤਰ ਘਣੇ ਉਪਰਾਲੇ ਧਾਰਦਾ ਹੈ। ਜੇਕਰ ਉਹ ਪ੍ਰਭੂ ਦੀ ਪਿਆਰ ਉਪਾਸ਼ਨਾ ਤੋਂ ਸੱਖਣਾ ਹੈ ਅਤੇ ਮਾਲਕ ਨੂੰ ਭੁਲਾਉਂਦਾ ਹੈ, ਤਦ ਉਹ ਇਕ ਭੂਤ ਵਰਗਾ ਹੈ ਹੇ ਨਾਨਕ! ਉਹ ਪਿਆਰ ਟੁੱਟ ਜਾਊਗਾ, ਜਿਹੜਾ ਵਾਹਿਗੁਰੂ ਦੇ ਬਗੈਰ ਕਿਸੇ ਹੋਰਸ ਨਾਲ ਲਾਇਆ ਗਿਆ ਹੈ। ਨਾਨਕ, ਸੱਚਾ ਹੈ ਰਸਤਾ ਪ੍ਰਭੂ ਨਾਲ ਪ੍ਰੇਮ ਪਾਉਣ ਦਾ। ਪਉੜੀ। ਪ੍ਰਭੂ ਦੇ ਵਿਛੋੜੇ ਦੁਆਰਾ, ਸਰੀਰ ਮਿੱਟੀ ਹੋ ਜਾਂਦਾ ਹੈ ਅਤੇ ਸਾਰੇ ਇਸ ਨੂੰ ਭੂਤ ਹਨ। ਜਿਨ੍ਹਾਂ ਨਾਲ ਤੇਰਾ ਐਨਾ ਬਹੁਤਾ ਪ੍ਰੇਮ ਹੈ, ਉਹ ਤੈਨੂੰ ਘਰ ਵਿੱਚ ਇਕ ਮੁਹਤ ਭਰ ਲਈ ਭੀ ਰਹਿਣ ਨਹੀਂ ਦਿੰਦੇ। ਤੂੰ ਜੁਲਮ ਕਮਾ ਕੇ ਧਨ ਇਕੱਤਰ ਕੀਤਾ ਹੈ, ਉਹ ਹੁਣ ਤੇਰੇ ਕਿਹੜੇ ਕੰਮ ਹੈ? ਜੇਹੋ ਜੇਹਾ ਪ੍ਰਾਣੀ ਬੀਜਦਾ ਹੈ, ਉਹੋ ਜੇਹਾ ਹੀ ਉਹ ਵੱਢ ਲੈਂਦਾ ਹੈ। ਇਹ ਸਰੀਰ ਆਮਲਾਂ ਦੀ ਧਰਤੀ ਹੈ। ਨਾਂ-ਸੁਕਰੇ ਰੱਬ ਨੂੰ ਭੁਲਾ ਕੇ, ਜੂਨੀਆਂ ਅੰਦਰ ਭਟਕਦੇ ਹਨ। ਸਲੋਕ। ਉਹ ਕ੍ਰੋੜਾਂ ਹੀ ਪੁੰਨਾਂ ਤੇ ਇਸ਼ਨਾਨਾਂ ਦਾ ਅਤੇ ਅਨੇਕਾਂ ਸੁੱਚਮਾਂ ਤੇ ਪਵਿੱਤਰਤਾਈਆਂ ਦਾ ਫਲ ਪਾ ਲੈਂਦਾ ਹੈ, ਅਤੇ ਉਸ ਦੇ ਸਾਰੇ ਗੁਨਾਹ ਧੋਤੇ ਜਾਂਦੇ ਹਨ ਜੋ ਆਪਣੀ ਜੀਭਾ ਨਾਲ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ, ਹੇ ਨਾਨਕ। ਮੈਂ ਬਹੁਤ ਸਾਰਾ ਬਾਲਣ ਇਕੱਠਾ ਕੀਤਾ ਅਤੇ ਇਸ ਨੂੰ ਰਤਾ ਕੁ ਭਰ ਅੱਗ ਲਾ ਦਿੱਤੀ ਅਤੇ ਇਹ ਸੜ ਕੇ ਸੁਆਹ ਹੋ ਗਿਆ ਹੈ।