Punjabi Version

  |   Golden Temple Hukamnama

Ang: 664

ਉਹ ਨਾਮ ਨੂੰ ਪਾ ਲੈਂਦਾ ਹੈ ਅਤੇ ਉਸ ਦਾ ਮਨ ਸੰਤੁਸ਼ਟ ਹੋ ਜਾਂਦਾ ਹੈ। ਧਨਾਸਰੀ ਤੀਜੀ ਪਾਤਿਸ਼ਾਹੀ। ਪਰਮ ਬੇਅੰਤ ਅਤੇ ਪਵਿੱਤ੍ਰ ਹੇ ਵਾਹਿਗੁਰੂ ਦੇ ਨਾਮ ਦੀ ਦੌਲਤ। ਗੁਰਾਂ ਦੀ ਬਾਣੀ ਰਾਹੀਂ ਬੰਦੇ ਇਸ ਦੇ ਪਰੀਪੂਰਨ ਖਜਾਨੇ ਪ੍ਰਾਪਤ ਕਰ ਲੈਂਦਾ ਹੈ। ਨਾਮ ਦੇ ਬਗੈਰ ਹੋਰ ਸਾਰਿਆਂ ਧਨ-ਪਦਾਰਥਾਂ ਨੂੰ ਜ਼ਹਿਰ ਸਮਝ। ਅਭਿਮਾਨੀ ਪੁਰਸ਼ ਸੰਸਾਰੀ ਮਮਤਾ ਦੀ ਅੱਗ ਵਿੱਚ ਸੜਦਾ ਹੈ। ਗੁਰਾਂ ਦੇ ਰਾਹੀਂ, ਕੋਈ ਵਿਰਲਾ ਹੀ ਹਰੀ ਦੇ ਅੰਮ੍ਰਿਤ ਨੂੰ ਮਾਣਦਾ ਹੈ। ਦਿਨ ਰਾਤ ਉਹ ਹਮੇਸ਼ਾਂ ਖੁਸ਼ੀ ਵਿੱਚ ਰਹਿੰਦਾ ਹੈ। ਪੂਰਨ ਚੰਗੇ ਕਰਮਾਂ ਰਾਹੀਂ ਹੀ ਨਾਮ ਪਾਇਆ ਜਾਂਦਾ ਹੈ। ਠਹਿਰਾਉ। ਨਾਮ ਰੂਪੀ ਦੀਵੇ ਦੀ ਰੋਸ਼ਨੀ ਤਿੰਨਾ ਲੋਕਾਂ ਅੰਦਰ ਵਿਆਪਕ ਹੋ ਰਹੀ ਹੈ। ਜਿਹੜਾ ਨਾਮ ਨੂੰ ਚੱਖਦਾ ਹੈ, ਉਹ ਪਵਿੱਤਰ ਹੋ ਜਾਂਦਾ ਹੈ। ਪਵਿੱਤਰ ਨਾਮ ਹੰਕਾਰ ਦੀ ਗੰਦਗੀ ਨੂੰ ਧੋ ਸੁੱਟਤਾ ਹੈ। ਸੱਚੇ ਪ੍ਰੇਮ ਰਾਹੀਂ, ਬੰਦਾ ਸਦੀਵ ਹੀ ਆਰਾਮ ਵਿੱਚ ਵਸਦਾ ਹੈ। ਕੇਵਲ ਓਹੀ ਰੱਬ ਦਾ ਬੰਦਾ ਅਤੇ ਗੋਲਾ ਹੈ, ਜੋ ਪ੍ਰਭੂ-ਅੰਮ੍ਰਿਤ ਨੂੰ ਮਾਣਦਾ ਹੈ। ਉਹ ਹਮੇਸ਼ਾਂ ਖੁਸ਼ੀ ਵਿੱਚ ਵਿਚਰਦਾ ਹੈ ਅਤੇ ਕਦਾਚਿਤ ਭੀ ਰੰਜ-ਗਮ ਵਿੱਚ ਨਹੀਂ ਹੁੰਦਾ। ਉਹ ਖੁਦ ਬੰਦ-ਖਲਾਸ ਹੈ ਤੇ ਹੋਰਨਾਂ ਨੂੰ ਬੰਦ-ਖਲਾਸ ਕਰਾਉਂਦਾ ਹੈ। ਉਹ ਰੱਬ ਦੇ ਨਾਮ ਦਾ ਉਚਾਰਨ ਕਰਦਾ ਹੈ ਅਤੇ ਸੁਆਮੀ ਪਾਸੋਂ ਆਰਾਮ ਚੈਨ ਪ੍ਰਾਪਤ ਕਰਦਾ ਹੈ। ਸੱਚੇ ਗੁਰਾਂ ਦੇ ਬਾਝੋਂ ਸਾਰਾ ਸੰਚਾਰ ਵਿਲਕਦਾ ਮਰ ਜਾਂਦਾ ਹੈ। ਰਾਤ ਦਿਨ ਉਹ ਸੜਦਾ ਬਲਦਾ ਰਹਿੰਦਾ ਹੈ ਅਤੇ ਠੰਢ-ਚੈਨ ਨੂੰ ਪ੍ਰਾਪਤ ਨਹੀਂ ਹੁੰਦਾ। ਸੱਚੇ ਗੁਰਾਂ ਨਾਲ ਮਿਲਣ ਦੁਆਰਾ, ਸਾਰੀਆਂ ਖਾਹਿਸ਼ਾਂ ਮਿੱਟ ਜਾਂਦੀਆਂ ਹਨ। ਨਾਨਕ, ਨਾਮ ਦੇ ਰਾਹੀਂ, ਇਨਸਾਨ ਨੂੰ ਠੰਢ-ਚੈਨ ਤੇ ਖੁਸ਼ੀ ਦੀ ਦਾਤ ਮਿਲਦੀ ਹੈ। ਧਨਾਸਰੀ ਤੀਜੀ ਪਾਤਿਸ਼ਾਹੀ। ਆਪਣੇ ਚਿੱਤ ਵਿੱਚ ਤੂੰ ਹਮੇਸ਼ਾਂ ਰੱਬ ਦੇ ਨਾਮ ਦੀ ਦੌਲਤ ਨੂੰ ਸੰਭਾਲ ਕਰ, ਜੋ ਸਾਰੇ ਪ੍ਰਾਣੀਆਂ ਨੂੰ ਪਾਲਦਾ-ਪੋਸਦਾ ਹੈ। ਕੇਵਲ ਓਹੀ ਮੋਖਸ਼ ਦੀ ਦੌਲਤ ਨੂੰ ਪਾਉਂਦੇ ਹਨ, ਜੋ ਸੁਆਮੀ ਦੇ ਨਾਮ ਨਾਲ ਰੰਗੀਜੇ ਅਤੇ ਉਸ ਨੂੰ ਪਿਆਰ ਕਰਦੇ ਹਨ। ਗੁਰਾਂ ਦੀ ਘਾਲ ਦੁਆਰਾ ਆਦਮੀ ਪ੍ਰਭੂ ਦੇ ਨਾਮ ਦੇ ਪਦਾਰਥ ਨੂੰ ਪ੍ਰਾਪਤ ਕਰ ਲੈਂਦਾ ਹੈ। ਉਸ ਦਾ ਅੰਦਰ ਰੋਸ਼ਨ ਹੋ ਜਾਂਦਾ ਹੈ ਅਤੇ ਉਹ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹੈ। ਠਹਿਰਾਉ। ਇਹ ਵਾਹਿਗੁਰੂ ਦਾ ਡੂੰਘਾ ਪ੍ਰੇਮ ਪਤਨੀ ਦੇ ਆਪਣੇ ਪਤੀ ਵਾਸਤੇ ਪ੍ਰੇਮ ਵਰਗਾ ਹੁੰਦਾ ਹੈ। ਉਹ ਸੁਆਮੀ ਉਸ ਪਤਨੀ ਨੂੰ ਮਾਣਦੀ ਹੈ, ਜੋ ਅਡੋਲਤਾ ਨੂੰ ਆਪਣਾ ਹਾਰ ਸ਼ਿੰਗਾਰ ਬਣਾਉਂਦੀ ਹੈ। ਹੰਕਾਰ ਅੰਦਰ ਕੋਈ ਬੰਦਾ ਭੀ ਆਪਣੇ ਸਾਹਿਬ ਨੂੰ ਪ੍ਰਾਪਤ ਨਹੀਂ ਹੁੰਦਾ। ਆਦੀ ਨਿਰੰਕਾਰ ਤੋਂ ਗੁੰਮਰਾਹ ਹੋ ਪ੍ਰਾਣੀ ਆਪਣਾ ਜੀਵਨ ਵੰਞਾ ਲੈਂਦਾ ਹੈ। ਗੁਰਾਂ ਪਾਸੋਂ ਆਰਾਮ, ਅਡੋਲਤਾ, ਅਨੰਦ ਅਤੇ ਰੱਬੀ ਗੁਰਬਾਣੀ ਪ੍ਰਾਪਤ ਹੁੰਦੇ ਹਨ। ਸੱਚੀ ਹੈ ਗੁਰਾਂ ਦੀ ਘਾਲ, ਜਿਸ ਦੁਆਰਾ ਜੀਵ ਨਾਮ ਵਿੱਚ ਲੀਨ ਹੋ ਜਾਂਦਾ ਹੈ। ਨਾਮ ਦੀ ਦਾਤ ਪਾ, ਇਨਸਾਨ ਹਮੇਸ਼ਾਂ ਹੀ ਆਪਣੇ ਪਿਆਰੇ ਪ੍ਰਭੂ ਦਾ ਸਿਮਰਨ ਕਰਦਾ ਹੈ। ਸੱਚੇ ਨਾਮ ਦੇ ਰਾਹੀਂ ਉਹ ਪ੍ਰਭਤਾ ਨੂੰ ਪ੍ਰਾਪਤ ਹੁੰਦਾ ਹੈ। ਉਹ ਸਿਰਜਣਹਾਰ ਸੁਆਮੀ ਖੁਦ ਹੀ ਸਾਰਿਆਂ ਯੁੱਗਾਂ ਅੰਦਰ ਵਸਦਾ ਹੈ। ਜੇਕਰ ਮਾਲਕ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਕੇਵਲ ਤਾਂ ਹੀ, ਜੀਵ ਉਸ ਨਾਲ ਮਿਲਦਾ ਹੈ। ਗੁਰਾਂ ਦੀ ਬਾਣੀ ਦੇ ਰਾਹੀਂ ਪ੍ਰਭੂ ਅੰਤਰ ਆਤਮੇ ਨਿਵਾਸ ਕਰ ਲੈਂਦਾ ਹੈ। ਨਾਨਕ, ਜੋ ਸੱਚ ਨਾਲ ਰੰਗੇ ਹੋਏ ਹਨ, ਉਨ੍ਹਾਂ ਨੂੰ ਸਾਹਿਬ ਆਪਣੇ ਨਾਲ ਅਭੇਦ ਕਰ ਲੈਂਦਾ ਹੈ। ਧਨਾਸਰੀ ਤੀਜੀ ਪਾਤਿਸ਼ਾਹੀ। ਸੰਸਾਰ ਪਲੀਤ ਹੈ, ਤੇ ਉਸ ਨਾਲ ਜੁੜ ਕੇ ਪ੍ਰਾਣੀ ਪਲੀਤ ਹੋ ਜਾਂਦਾ ਹੈ। ਦਵੈਤ ਵਿੱਚ ਫੱਸਿਆ ਉਹ ਆਉਂਦਾ (ਜੰਮਦਾ) ਤੇ ਜਾਂਦਾ (ਮਰਦਾ) ਹੈ। ਹੋਰਸ ਦੀ ਪ੍ਰੀਤ ਦੇ ਸਾਰੇ ਸੰਸਾਰ ਨੂੰ ਤਬਾਹ ਕਰ ਛੱਡਿਆ ਹੈ। ਪ੍ਰਤੀ ਕੂਲ ਪੁਰਸ਼ ਸੱਟਾਂ ਸਹਾਰਦਾ ਹੈ ਅਤੇ ਆਪਣੀ ਇੱਜ਼ਤ ਆਬਰੂ ਗਵਾ ਲੈਂਦਾ ਹੈ। ਗੁਰਾਂ ਦੀ ਟਹਿਲ ਦੁਆਰਾ ਬੰਦਾ ਪਵਿੰਤਰ ਹੋ ਜਾਂਦਾ ਹੈ। ਉਸ ਦੇ ਅੰਦਰ ਨਾਮ ਟਿੱਕ ਜਾਂਦਾ ਹੈ ਅਤੇ ਸ੍ਰੇਸ਼ਟ ਥੀ ਵੰਞਦੀ ਹੈ ਉਸ ਦੀ ਇੱਜ਼ਤ-ਆਬਰੂ। ਠਹਿਰਾਉ। ਗੁਰੂ-ਅਨੁਸਾਰੀ ਗੁਰੂ ਦੀ ਪਨਾਹ ਲੈਣ ਦੁਆਰਾ, ਪਾਰ ਉਤਰ ਜਾਂਦੇ ਹਨ। ਸਾਹਿਬ ਦੇ ਨਾਮ ਨਾਲ ਰੰਗੀਜੇ ਹੋਏ, ਉਹ ਆਪਣੇ ਅੰਦਰ ਉਸ ਦੀ ਪ੍ਰੇਮਮਈ ਸੇਵਾ ਨੂੰ ਪੱਕੀ ਕਰਦੇ ਹਨ। ਰੱਬ ਦਾ ਸੇਵਕ ਉਸ ਦੀ ਸੇਵਾ ਕਰਦਾ ਹੈ ਅਤੇ ਪੱਤ ਆਬਰੂ ਪਾਉਂਦਾ ਹੈ। ਸੱਚ ਨਾਲ ਰੰਗਿਆ ਹੋਇਆ ਉਹ ਆਤਮਕ-ਅਨੰਦ ਅੰਦਰ ਲੀਨ ਹੋ ਜਾਂਦਾ ਹੈ। ਸਮਝ ਲੈ ਕਿ ਸੱਚੇ ਨਾਮ ਦਾ ਖਰੀਦਾਰ ਕੋਈ ਇਕ ਅੱਧਾ ਹੀ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਹ ਆਪਣੇ ਆਪ ਦੀ ਸਿੰਆਣ ਕਰ ਲੈਂਦਾ ਹੈ। ਸੱਚੀ ਹੈ ਉਸ ਦੀ ਪੂੰਜੀ ਅਤੇ ਸੱਚਾ ਉਸ ਦਾ ਵਣਜ। ਮੁਬਾਰਕ ਹੈ ਉਹ ਪੁਰਸ਼ ਜੋ ਪ੍ਰਭੂ ਦੇ ਨਾਮ ਨਾਲ ਪ੍ਰੇਮ ਰੱਖਦਾ ਹੈ। ਕਈਆਂ ਨੂੰ ਉਸ ਸੱਚੇ ਸਾਹਿਬ ਨੇ ਸੱਚੇ ਨਾਮ ਨਾਲ ਜੋੜ ਦਿੱਤਾ ਹੈ। ਉਹ ਸ੍ਰੇਸ਼ਟ ਗੁਰਬਾਣੀ ਅਤੇ ਨਾਮ ਨੂੰ ਸੁਣਦੇ ਹਨ।

Ang: 663

ਪ੍ਰੰਤੂ ਉਸ ਨੂੰ ਆਪਣੇ ਪਿਛਲੇ ਪਾਸੇ ਕੁਝ ਭੀ ਨਹੀਂ ਦਿਸਦਾ। ਇਹ ਅਜੀਬ ਹੀ ਕੰਵਲ-ਆਸਣ ਹੈ। ਖੱਤ੍ਰੀਆਂ ਨੇ ਆਪਣਾ ਮਹਜ਼ਬ ਤਿਆਗ ਦਿੱਤਾ ਹੈ ਅਤੇ (ਪ੍ਰਦੇਸੀ) ਬੋਲੀ ਇਖਤਿਆਰ ਕਰ ਲਈ ਹੈ। ਸਾਰੀ ਦੁਨੀਆ ਇਕ ਜਾਤ ਦੀ ਹੀ (ਮੰਦੀ) ਹੋ ਗਈ ਹੈ ਅਤੇ ਸੱਚਾਈ ਦੀ ਮਰਯਾਦਾ ਮਿੱਟ ਗਈ ਹੈ। ਹਿੰਦੂ ਵਿਦਵਾਨਾਂ ਦੇ ਸੰਗ੍ਰਹਿ ਅਤੇ ਰਚਨ ਕੀਤੇ ਹੋਏ ਅੱਠ ਤੇ ਦਸ ਪੁਰਾਣਾ ਨੂੰ ਵਾਚਦੇ ਹਨ, ਅਤੇ ਵੇਦਾਂ ਨੂੰ ਵੀਚਾਰਦੇ ਹਨ। ਸਾਹਿਬ ਦੇ ਨਾਮ ਦੇ ਬਾਝੋਂ ਕਲਿਆਣ ਨਹੀਂ ਹੋ ਸਕਦਾ, ਸਾਹਿਬ ਦਾ ਗੋਲਾ ਨਾਨਕ ਆਖਦਾ ਹੈ। ਧਨਾਸਰੀ ਪਹਿਲੀ ਪਾਤਿਸ਼ਾਹੀ। ਸਨਮੁੱਖ ਉਪਾਸ਼ਨਾ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਅਸਮਾਨ ਦੀ ਵੱਡੀ ਪਲੇਟ ਅੰਦਰ ਸੂਰਜ ਅਤੇ ਚੰਦ ਦੀਵੇ ਹਨ ਅਤੇ ਤਾਰੇ ਆਪਣੇ ਚੱਕਰਾਂ ਸਮੇਤ ਜਡੇ ਹੋਏ ਮੋਤੀ। ਚੰਨਣ ਦੀ ਸੁਗੰਧਤ ਤੇਰੀ ਹੋਕ-ਸਾਮੱਗਰੀ ਬਣਾਉਂਦੀ ਹੈ, ਹਵਾ ਤੇਰੀ ਚੋਰੀ ਅਤੇ ਸਾਰੀ ਬਨਾਸਪਤੀ ਤੇਰੇ ਫੁੱਲ ਹਨ, ਹੇ ਪ੍ਰਕਾਸ਼ਵਾਨ ਪ੍ਰਭੂ! ਕੈਸੀ ਸੁੰਦਰ ਪੂਜਾ ਹੋ ਰਹੀ ਹੈ? ਇਹ ਤੈਂਡੀ ਸਨਮੁੱਖ ਪੂਜਾ ਹੈ, ਹੇ ਡਰ ਦੇ ਨਾਸ ਕਰਨਹਾਰ! ਰੱਬੀ ਕੀਰਤਨ, ਮੰਦਰ ਦੇ ਨਗਾਰਿਆਂ ਦਾ ਵਜਣਾ ਹੈ। ਠਹਿਰਾਉ। ਹਜ਼ਾਰਾਂ ਹਨ ਤੇਰੀਆਂ ਅੱਖਾਂ, ਪ੍ਰੰਤੂ ਤੇਰੀ ਕੋਈ ਭੀ ਅੱਖ ਨਹੀਂ। ਹਜਾਰਾਂ ਹੀ ਹਨ ਤੇਰੇ ਸਰੂਪ, ਪਰ ਇਕ ਤੇਰਾ ਭੀ ਸਰੂਪ ਨਹੀਂ। ਹਜ਼ਾਰਾਂ ਹਨ ਤੇਰੇ ਪਵਿੱਤਰ ਪੈਰ, ਤਾਂ ਭੀ ਤੇਰਾ ਇਕ ਭੀ ਪੈਰ ਨਹੀਂ। ਹਜ਼ਾਰਾਂ ਨੱਕ ਹਨ, ਤਦਯਪ ਤੂੰ ਨਾਸਕਾ ਦੇ ਬਗੈਰ ਹੈ। ਤੇਰਿਆਂ ਇਨ੍ਹਾਂ ਕੌਤਕਾਂ ਨੇ ਮੈਨੂੰ ਫਰੇਫਤਾ ਕਰ ਲਿਆ ਹੈ। ਸਾਰਿਆਂ ਅੰਦਰ ਜਿਹੜੀ ਰੋਸ਼ਨੀ ਹੈ, ਉਹ ਰੋਸ਼ਨੀ ਤੂੰ ਹੀ ਹੈ। ਉਸ ਦੇ ਨੂਰ ਦੁਆਰਾ ਸਾਰੀਆਂ ਆਤਮਾਵਾਂ ਅੰਦਰ ਨੂਰ ਪ੍ਰਕਾਸ਼ ਹੁੰਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ, ਈਸ਼ਵਰੀ ਨੂਰ ਜਾਹਰ ਹੁੰਦਾ ਹੈ। ਜਿਹੜਾ ਕੁਛ ਉਸ ਨੂੰ ਭਾਉਂਦਾ ਹੈ, ਉਹੀ ਉਸ ਦੀ ਅਸਲ ਪੂਜਾ ਹੈ। ਵਾਹਿਗੁਰੂ ਦੇ ਕਮਲ ਰੂਪੀ ਪੈਰਾਂ ਦੇ ਮਾਖਿਓ ਉਤੇ ਮੇਰੀ ਆਤਮਾ ਮਾਇਲ ਹੋਈ ਹੋਈ ਹੈ ਅਤੇ ਰੈਣ ਦਿਹੁੰ ਮੈਂ ਉਨ੍ਹਾਂ ਲਈ ਤਿਹਾਇਆ ਹਾਂ। ਪਪੀਹੇ ਨਾਨਕ ਨੂੰ ਆਪਣੀ ਰਹਿਮਤ ਦਾ ਅੰਮ੍ਰਿਤ ਪਾਣੀ ਪ੍ਰਦਾਨ ਕਰ, ਤਾਂ ਜੋ ਉਸ ਦਾ ਨਿਵਾਸ ਤੇਰੇ ਨਾਮ ਵਿੱਚ ਥੀ ਵੰਞੇ, ਹੇ ਪ੍ਰਭੂ! ਧਨਾਸਰੀ ਤੀਜੀ ਪਾਤਿਸ਼ਾਹੀ। ਚਉਪਜੇ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਸੁਆਮੀ ਦੇ ਨਾਮ ਦੀ ਇਹ ਦੌਲਤ ਅਮੁਕ ਹੈ। ਨਾਂ ਇਕ ਮੁਕਦੀ ਹੈ, ਨਾਂ ਹੀ ਕਿਧਰੇ ਜਾਂਦੀ ਹੈ। ਪੂਰਨ ਗੁਰਾਂ ਨੇ ਇਹ ਮੈਨੂੰ ਵਿਖਾਲ ਦਿੱਤੀ ਹੈ। ਆਪਣੇ ਸੱਚੇ ਗੁਰਦੇਵ ਜੀ ਉਤੋਂ ਮੈਂ ਹਮੇਸ਼ਾਂ ਹੀ ਵਾਰਨੇ ਵੰਞਦਾ ਹੈ। ਗੁਰਾਂ ਦੀ ਰਹਿਮਤ ਦੁਆਰਾ, ਮੈਂ ਪ੍ਰਭੂ ਨੂੰ ਆਪਣੇ ਚਿੱਤ ਵਿੱਚ ਟਿਕ ਲਿਆ ਹੈ। ਕੇਵਲ ਓਹੀ ਧਨਾਡ ਹਨ ਜੋ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਪਾਉਂਦੇ ਹਨ। ਪੂਰਨ ਗੁਰਾਂ ਨੇ ਮੈਨੂੰ ਪ੍ਰਭੂ ਦਾ ਖਜਾਨਾ ਵਿਖਾਲ ਦਿੱਤਾ ਹੈ। ਵਾਹਿਗੁਰੂ ਦੀ ਮਿਹਰ ਸਦਕਾ ਇਹ ਤੇਰੇ ਚਿੱਤ ਵਿੱਚ ਆ ਕੇ ਟਿੱਕ ਗਿਆ ਹੈ। ਠਹਿਰਾਉ। ਬਦੀਆਂ ਤੋਂ ਖਲਾਸੀ ਪਾ ਜਾਂਦਾ ਹੈ ਤੇ ਨੇਕੀਆਂ ਉਸ ਦੇ ਮਨ ਵਿੱਚ ਵੱਸ ਜਾਂਦੀਆਂ ਹਨ, ਪੂਰਨ ਗੁਰਾਂ ਦੇ ਰਾਹੀਂ ਪ੍ਰਾਣੀ ਸੁੱਤੇ ਸਿੱਧ ਹੀ। ਸੱਚੀ ਹੈ ਬਾਣੀ ਗੁਰਾਂ ਦੀ, ਜਿਸ ਦੁਆਰਾ ਆਤਮਾ ਸੁਖੈਨ ਹੀ ਅਨੰਦ ਵਿੱਚ ਲੀਨ ਹੋ ਜਾਂਦੀ ਹੈ। ਹੇ ਲੋਕੋ! ਮੇਰੇ ਭਰਾਓ! ਇਕ ਅਸਚਰਨ ਗੱਲ ਵੇਲੋ, ਦਵੈਤ-ਭਾਵ ਨੂੰ ਮਾਰਨ ਨਾਲ ਹਰੀ ਰਿਦੇ ਵਿੱਚ ਟਿਕ ਜਾਂਦਾ ਹੈ। ਅਣਮੁੱਲਾ ਨਾਮ ਕਿਸੇ ਹੋਰਸ ਤਰੀਕੇ ਨਾਲ ਪ੍ਰਾਪਤ ਨਹੀਂ ਹੁੰਦਾ। ਗੁਰਾਂ ਦੀ ਰਹਿਮਤ ਸਦਕਾ ਇਹ ਆ ਕੇ ਮਨੁੱਖ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ। ਉਹ ਅਦੁੱਤੀ ਸਾਹਿਬ ਸਾਰਿਆਂ ਅੰਦਰ ਨਿਵਾਸ ਰੱਖਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ, ਉਹ ਹਿਰਦੇ ਅੰਦਰ ਪ੍ਰਤੱਖ ਹੋ ਜਾਂਦਾ ਹੈ। ਜੋ ਵਾਸਤਵ ਵਿੱਚ ਪ੍ਰਭੂ ਨੂੰ ਸਮਝਦਾ ਹੈ ਅਤੇ ਸਿੰਞਾਣਦਾ ਹੈ,