👉ਕਮਾਈ ਲਈ ਸਬ ਤੋ ਅਗੇ ਤੇ ਦੇਣ ਚ😲ਸਬਤੋ ਵੱਧ ਕੰਜੂਸ ਬਣੇਅਾਂ👊ਬੀਸੀਸੀਆਈ
ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਬੀ.ਸੀ.ਸੀ.ਆਈ ਨੇ ਇਸ ਸਾਲ ਆਪਣੇ ਸਟਾਫ ਦੀ ਤਨਖਾਹ 'ਚ ਵਾਧਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਬੀਤੇ ਫਾਈਨੈਂਸ਼ਨਲ ਸਾਲ 'ਚ 25,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰਨ ਦੇ ਬਾਵਜੂਦ ਬੀ.ਸੀ.ਸੀ.ਆਈ ਨੇ ਕਰਮਚਾਰੀਆਂ ਦੇ ਇਨਕ੍ਰੀਮੈਂਟ ਦੀ ਯੋਜਨਾ ਨੂੰ ਟਾਲ ਦਿੱਤਾ ਹੈ। ਬੀ.ਸੀ.ਸੀ.ਆਈ 'ਚ ਕਰੀਬ 100 ਕਰਮਚਾਰੀ ਹਨ, ਜੋ ਉਸ ਦੇ ਪੈਰੋਲ 'ਤੇ ਕੰਮ ਕਰਦੇ ਹਨ। ਇਹ ਲੋਕ ਬੀ.ਸੀ.ਸੀ.ਆਈ ਦੇ ਵਾਨਖੇੜੇ ਸਟੇਡੀਅਮ ਸਥਿਤ ਮੁੱਖ ਦਫਤਰ ਕ੍ਰਿਕਟ ਸੈਂਟਰ ਨੂੰ ਰਿਪੋਰਟ ਕਰਦੇ ਹਨ।
ਬੀ.ਸੀ.ਸੀ.ਆਈ ਮੁੱਖ ਦਫਤਰੀ ਸੂਤਰਾਂ ਨੇ ਦੱਸਿਆ ਕਿ ਅੰਦਰੂਨੀ ਸੰਘਰਸ਼ ਦੇ ਚੱਲਦੇ ਇਹ ਇਨਕ੍ਰੀਮੈਂਟ ਰੁਕਿਆ ਹੈ। ਸੂਤਰਾਂ ਮੁਤਾਬਕ ਆਈ.ਪੀ.ਐੱਲ. ਦੀਆਂ ਫਾਈਲਾਂ ਸੰਭਾਲਣ ਵਾਲੇ 6 ਕਰਮਚਾਰੀਆਂ ,ਘਰੇਲੂ ਅਤੇ ਇੰਟਰਨੈਸ਼ਨਲ ਕ੍ਰਿਕਟ ਦਾ ਕੰਮ ਦੇਖਣ ਵਾਲੇ ਕਰਮਚਾਰੀਆਂ ਵਿਚਕਾਰ ਅੰਦਰੂਨੀ ਲੜਾਈ ਦੇ ਚੱਲਦੇ ਇਹ ਸਥਿਤੀ ਬਣੀ ਹੈ। ਕ੍ਰਿਕਟ ਸੈਂਟਰ ਦੀ ਚੌਥੀ ਮੰਜਿਲ ਤੋਂ ਆਈ.ਪੀ.ਐੱਲ ਲਈ ਕੰਮ ਕਰਨ ਵਾਲੇ ਕਰਮਚਾਰੀ ਕੰਮ ਕਰਦੇ ਹਨ, ਜਦਕਿ ਬੀ.ਸੀ.ਸੀ.ਆਈ ਦਾ ਹੋਰ ਸਟਾਫ ਦੂਜੇ ਫਲੋਰ 'ਤੇ ਬੈਠਦਾ ਹੈ।
ਬੀ.ਸੀ.ਸੀ.ਆਈ ਦੇ ਇਕ ਸੂਤਰ ਨੇ ਕਿਹਾ,' ਆਈ.ਪੀ.ਐੱਲ. ਡਿਵੀਜਨ 'ਚ ਇਕ ਕਰਮਚਾਰੀ ਦੇ ਪ੍ਰਮੋਸ਼ਨ 'ਤੇ ਵਿਵਾਦ ਦੇ ਚੱਲਦੇ ਕ੍ਰਿਕਟ ਸੈਂਟਰ 'ਚ ਬੈਠਣ ਵਾਲੇ ਸਾਰੇ ਕਰਮਚਾਰੀਆਂ ਦਾ ਇਨਕ੍ਰੀਮੈਂਟ ਰੁਕ ਗਿਆ ਹੈ। ਪਿਛਲੇ ਆਈ.ਪੀ.ਐੱਲ. ਦੌਰਾਨ ਬੀ.ਸੀ.ਸੀ.ਆਈ ਦੇ ਆਈ.ਪੀ.ਐੱਲ. ਪ੍ਰਭਾਰੀ ਨੇ ਸਿਫਾਰਿਸ਼ ਕੀਤੀ ਸੀ ਕਿ ਇਸ ਵਿਅਕਤੀ ਦਾ ਮੈਨੇਜਰ ਦੇ ਪਦ 'ਤੇ ਪ੍ਰਮੋਸ਼ਨ ਕੀਤਾ ਜਾਣਾ ਚਾਹੀਦਾ ਹੈ। ਇਸ 'ਤੇ ਬੀ.ਸੀ.ਸੀ.ਆਈ ਦੇ ਸੀ.ਈ.ਓ ਰਾਹੁਲ ਚੌਧਰੀ ਨੇ ਇਤਰਾਜ਼ ਜਤਾਇਆ ਅਤੇ ਕਿਹੇ ਕਿ ਇਸ ਸ਼ਖਸ ਨੂੰ ਇਸ ਸਾਲ ਪਹਿਲਾਂ ਹੀ ਪ੍ਰਮੋਟ ਕੀਤਾ ਗਿਆ ਸੀ।'
ਇਥੇ ਵੇਖੋ ਫੋਟੋ - http://v.duta.us/sc_ncQAA