👉ਗੁਰੂ ਗੋਬਿੰਦ ਸਿੰਘ ਸਟੇਡੀਅਮ 🙁ਵਿਚ ਅੱਜ ਲੱਗ ਜਾਵੇਗੀ ਪੀ. ਐੱਨ. ਬੀ. ਦੀ ਸਿੰਬਾਲਿਕ ਸੀਲ👈

  |   Punjabnews

ਪਰੂਵਮੈਂਟ ਟਰੱਸਟ ਅਧਿਕਾਰੀਆਂ ਵਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਸੀਲ ਨਾ ਲਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਵਲੋਂ ਅੱਜ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਸਿੰਬਾਲਿਕ ਸੀਲ ਲਾ ਦਿੱਤੀ ਜਾਵੇਗੀ। ਇਸ ਦੀ ਪੁਸ਼ਟੀ ਬੈਂਕ ਅਧਿਕਾਰੀਆਂ ਨੇ ਕਰਦਿਆਂ ਕਿਹਾ ਕਿ ਟਰੱਸਟ ਬੈਂਕ ਨੂੰ ਕਰਜ਼ਾ ਮੋੜ ਨਹੀਂ ਸਕਿਆ ਜਿਸ ਕਾਰਨ ਅੱਜ ਉਹ ਸਟੇਡੀਅਮ ਵਿਚ ਸਿੰਬਾਲਿਕ ਸੀਲ ਲਾ ਦੇਣਗੇ ਜਿਸ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਬੈਂਕ ਕੋਲ ਟਰੱਸਟ ਦੀ 400 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਗਹਿਣੇ ਹੈ। ਇਸ ਵਿਚ ਅਹਿਮ ਪ੍ਰਾਪਰਟੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਹੈ ਜਿਸ ਦੀ ਬੈਂਕ ਦੇ ਹਿਸਾਬ ਨਾਲ ਵੈਲਿਊ ਲੋਨ ਦਿੰਦੇ ਸਮੇਂ 288 ਕਰੋੜ ਰੁਪਏ ਲਾਈ ਗਈ ਸੀ। ਇੰਪਰੂਵਮੈਂਟ ਟਰੱਸਟ ਨੇ 2011 ਵਿਚ 94.97 ਏਕੜ ਸਕੀਮ ਲਈ ਪੰਜਾਬ ਨੈਸ਼ਨਲ ਬੈਂਕ ਕੋਲੋਂ 175 ਕਰੋੜ ਰੁਪਏ ਲੋਨ ਲਿਆ ਸੀ ਜਿਸ ਵਿਚੋਂ 112 ਕਰੋੜ ਦੇ ਕਰੀਬ ਲੋਨ ਅਜੇ ਬਕਾਇਆ ਹੈ ਜਿਸ ਕਾਰਨ ਬੈਂਕ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ 2 ਜੁਲਾਈ ਨੂੰ ਬੈਂਕ ਨੇ ਨੋਟਿਸ ਭੇਜ ਕੇ ਸੂਚਿਤ ਕੀਤਾ ਸੀ ਕਿ ਜੇਕਰ 2 ਜੁਲਾਈ ਤਕ ਟਰੱਸਟ ਨੇ ਪੈਸੇ ਦੇਣ ਦੀ ਕਾਰਵਾਈ ਸ਼ੁਰੂ ਨਾ ਕੀਤੀ ਤਾਂ ਬੈਂਕ 13 ਜੁਲਾਈ ਨੂੰ ਸਟੇਡੀਅਮ ਨੂੰ ਸੀਲ ਕਰ ਦੇਵੇਗਾ ਜਿਸ ’ਤੇ ਟਰੱਸਟ ਨੇ 13 ਜੁਲਾਈ ਨੂੰ 60 ਲੱਖ ਰੁਪਏ ਦਾ ਆਈ. ਸੀ. ਆਈ. ਸੀ. ਆਈ. ਬੈਂਕ ਚੈੱਕ ਭੇਜ ਕੇ ਸੀਲ ਨਾ ਲਾਉਣ ਦੀ ਬੇਨਤੀ ਕੀਤੀ ਸੀ।
ਟਰੱਸਟ ਨੇ ਚਿੱਠੀ ਨੰਬਰ 1255 ਵਿਚ ਆਜ਼ਾਦੀ ਦਿਵਸ ਦਾ ਹਵਾਲਾ ਦਿੰਦਿਆਂ ਕਿਹਾ ਸੀ 15 ਅਗਸਤ ਨੂੰ ਸਟੇਡੀਅਮ ਵਿਚ ਸੂਬਾ ਪੱਧਰੀ ਪ੍ਰੋਗਰਾਮ ਹੁੰਦਾ ਹੈ। ਇਸ ਲਈ ਬੈਂਕ ਵਲੋਂ 15 ਅਗਸਤ ਤਕ ਦੀ ਮੋਹਲਤ ਦਿੱਤੀ ਜਾਵੇ।

ਇਥੇ ਵੇਖੋ ਫੋਟੋ - http://v.duta.us/l2790QAA

📲 Get Punjab News on Whatsapp 💬