🚖ਦਿਨੇ ਕੈਬ ਚਲਾ ਰਾਤ ਨੂੰ ਹਥਿਆਰ🔫ਚਲਾਉਣੇ ਸਿੱਖਦੀ ਮੁਟਿਆਰ👩
ਜਲੰਧਰ ਪੁਲਿਸ ਨੇ ਗੱਡੀਆਂ ਖੋਹਣ ਵਾਲੇ ਗਰੋਹ ਨੂੰ ਫੜਿਆ ਹੈ। ਇਸ ਗਰੋਹ ਦੀ ਮੈਂਬਰ ਲੜਕੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਹ ਲੜਕੀ ਚੰਡੀਗੜ੍ਹ ਵਿੱਚ ਦਿਨ ਨੂੰ ਕੈਬ ਚਲਾਉਂਦੀ ਸੀ। ਸ਼ਾਮ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਲੈਂਦੀ ਸੀ। ਦੂਜੇ ਪਾਸੇ ਪਠਾਨਕੋਟ ਕੈਂਟ 'ਚ ਤਾਇਨਾਤ ਫੌਜੀ ਨੂੰ ਨਾਜਾਇਜ਼ ਅਸਲੇ ਦਾ ਕਾਰੋਬਾਰ ਕਰਦਿਆਂ ਫੌਜ ਨੇ ਕਸਟਡੀ 'ਚ ਲੈ ਲਿਆ ਹੈ। ਇਸ ਨੂੰ ਜਲਦ ਹੀ ਜਲੰਧਰ ਪੁਲਿਸ ਗ੍ਰਿਫਤਾਰ ਕਰੇਗੀ।
ਹਾਸਲ ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤੀ ਲੜਕੀ ਦਾ ਪਤੀ ਡਕੈਤੀ ਮਾਮਲਿਆਂ 'ਚ ਤਿਹਾੜ ਜੇਲ੍ਹ 'ਚ ਬੰਦ ਹੈ। ਕਾਬੂ ਕੀਤੇ ਗਰੋਹ ਨੇ ਮੁਹਾਲੀ ਤੋਂ ਕਾਰ ਸਵਾਰ ਨੂੰ ਅਗਵਾ ਕਰਕੇ ਜਲੰਧਰ ਲਿਆਂਦਾ ਸੀ। ਇਸ ਤੋਂ ਬਾਅਦ ਇਸ ਗਰੋਹ ਦੀ ਲੁਧਿਆਣਾ ਜੇਲ੍ਹ 'ਚ ਬੰਦ ਬਿੰਨੀ ਗੁੱਜਰ ਨੂੰ ਛੁਡਵਾਉਣ ਦੀ ਰਣਨੀਤੀ ਸੀ।
ਦੂਜੇ ਪਾਸੇ ਪਠਾਨਕੋਟ ਕੈਂਟ 'ਚ ਫੌਜੀ ਵੱਲੋਂ ਦੇਸੀ ਹਥਿਆਰਾਂ ਦਾ ਕਾਰੋਬਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਫੌਜੀ ਦਾ ਭਰਾ ਵੀ ਦੇਸੀ ਹਥਿਆਰ ਵੇਚਣ 'ਚ ਉਸ ਨਾਲ ਸ਼ਾਮਿਲ ਸੀ। ਫੌਜੀ 'ਤੇ ਆਰਮਜ਼ ਐਕਟ ਦਾ ਕੇਸ ਦਰਜ ਕਰ ਲਿਆ ਗਿਆ ਹੈ।
ਇਥੇ ਪਡ੍ਹੋ ਪੁਰੀ ਖਬਰ - http://v.duta.us/GprgtgAA