👉ਨਵੇਂ ਸਫ਼ਰ ’ਤੇ 🤞ਨਿਕਲੀ ਕਵਿਤਾ ਕੌਸ਼ਿਕ💃

  |   Punjabnews

ਸਬ ਟੀ.ਵੀ. ਚੈਨਲ ’ਤੇ ਬਹੁ ਚਰਚਿਤ ਰਹੇ ਲਡ਼ੀਵਾਰ ‘ਐੱਫ.ਆਈ.ਆਰ’ ਵਿੱਚ ਇੰਸਪੈਕਟਰ ਚੰਦਰਮੁਖੀ ਚੌਟਾਲਾ ਦੇ ਕਿਰਦਾਰ ਨਾਲ ਚਰਚਾ ਵਿੱਚ ਆਈ ਕਵਿਤਾ ਕੌਸ਼ਿਕ ਅੱਜ ਛੋਟੇ ਪਰਦੇ ਤੋਂ ਬਾਅਦ ਪੌਲੀਵੁੱਡ ’ਚ ਆਪਣਾ ਨਾਂ ਚਮਕਾਉਣ ਵਿੱਚ ਰੁੱਝੀ ਹੋਈ ਹੈ। ਇੱਕ ਤੋਂ ਬਾਅਦ ਇੱਕ ਪੰਜਾਬੀ ਫ਼ਿਲਮ ’ਚ ਕਵਿਤਾ ਕੌਸ਼ਿਕ ਨੇ ਕਈ ਨਾਮਵਰ ਹਸਤੀਆਂ ਨਾਲ ਮੁੱਖ ਭੂਮਿਕਾਵਾਂ ਨਿਭਾਈਆਂ ਹਨ ਜੋ ਯਾਦਗਾਰ ਸਾਬਤ ਹੋਈਆਂ ਹਨ। ਤਿੱਖੇ ਨੈਣ ਨਕਸ਼, ਉੱਚੇ ਕੱਦ ਕਾਠ ਤੇ ਰੋਹਬਦਾਰ ਅੰਦਾਜ਼ ਵਾਲੀ ਕਵਿਤਾ ਨੇ ਆਉਂਦਿਆਂ ਹੀ ਪੰਜਾਬੀ ਸਿਨਮਾ ਦਾ ਰੂਪ ਹੋਰ ਜ਼ਿਆਦਾ ਸੰਵਾਰ ਦਿੱਤਾ ਹੈ।

ਸਾਲ 1981 ਵਿੱਚ ਦਿੱਲੀ ’ਚ ਪੈਦਾ ਹੋਈ ਕਵਿਤਾ ਕੌਸ਼ਿਕ ਨੇ ਸਬ ਟੀਵੀ ਦੇ ਪ੍ਰਸਿੱਧ ਰਹੇ ਲਡ਼ੀਵਾਰ ‘ਐੱਫ.ਆਈ.ਆਰ’ ’ਚ ਕਾਫ਼ੀ ਲੰਬਾ ਸਮਾਂ ਕੰਮ ਕੀਤਾ। ਇਸ ਵਿੱਚ ਉਸਨੇ ਪੁਲੀਸ ਇੰਸਪੈਕਟਰ ਚੰਦਰਪੁਖੀ ਚੌਟਾਲਾ ਦਾ ਕਿਰਦਾਰ ਨਿਭਾਇਆ ਸੀ। ਕਰੀਬ 1,323 ਕਿਸ਼ਤਾਂ ਵਾਲਾ ਇਹ ਲਡ਼ੀਵਾਰ ਕਵਿਤਾ ਦੀ ਕਿਸਮਤ ਬਦਲਣ ਵਾਲਾ ਨਿਕਲਿਆ। ਇਹ ਲਡ਼ੀਵਾਰ ਜਿਵੇਂ ਜਿਵੇਂ ਦੇਸ਼ ਭਰ ਦੇ ਲੋਕਾਂ ਦਾ ਪਸੰਦੀਦਾ ਬਣਦਾ ਗਿਆ, ਓਵੇਂ-ਓਵੇਂ ਕਵਿਤਾ ਦੀ ਅਦਾਕਾਰੀ ਦੀ ਛਾਪ ਡੂੰਘੀ ਹੁੰਦੀ ਗਈ।

ਇਸ ਤੋਂ ਬਾਅਦ ਉਸਨੇ ਅਗਲੀ ਪਾਰੀ ਖੇਡਦਿਆਂ ਪੰਜਾਬੀ ਸਿਨਮਾ ਵੱਲ ਰੁਖ਼ ਕੀਤਾ ਜਿੱਥੇ ਉਸਦੀ ਕਾਬਲੀਅਤ ਨੂੰ ਦਰਸ਼ਕਾਂ ਨੇ ਦਿਲੋਂ ਸਵੀਕਾਰ ਕੀਤਾ। ਉਸਦੀ ਸਭ ਤੋਂ ਪਹਿਲੀ ਫ਼ਿਲਮ ‘ਵੇਖ ਬਰਾਤਾਂ ਚੱਲੀਆਂ’ 2017 ਵਿੱਚ ਆਈ, ਜਿਸ ਵਿੱਚ ਉਸ ਨੇ ਹਰਿਆਣਵੀ ਲਡ਼ਕੀ ‘ਸਰਲਾ’ ਦਾ ਕਿਰਦਾਰ ਨਿਭਾਇਆ। ਉਸ ਤੋਂ ਬਾਅਦ ਸਾਲ 2018 ਵਿੱਚ ਆਈ ‘ਵਧਾਈਆਂ ਜੀ ਵਧਾਈਆਂ’ ’ਚ ਕਵਿਤਾ ਦੀ ਅਦਾਕਾਰੀ ਨੇ ਪੰਜਾਬੀ ਸਿਨਮਾ ਵਿੱਚ ਆਪਣੀਆਂ ਜਡ਼੍ਹਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰ ਲਿਆ।

ਇਥੇ ਪਡ੍ਹੋ ਪੁਰੀ ਖਬਰ - http://v.duta.us/BUDRiQAA

📲 Get Punjab News on Whatsapp 💬