👉ਪ੍ਰਕਾਸ਼ ਸਿੰਘ ਬਾਦਲ ਦੀ ਕੋਟਕਪੂਰਾ ਪੁਲਿਸ ਕਾਰਵਾਈ ਵਿਚ ✍'ਸਪੱਸ਼ਟ ਸ਼ਮੂਲੀਅਤ' : 🗣ਕਮਿਸ਼ਨ ਰੀਪੋਰਟ
ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਕਰ ਕੇ ਸੌਂਪੀ ਅਪਣੀ ਮੁਕੰਮਲ ਰੀਪੋਰਟ ਤਹਿਤ ਕੋਟਕਪੂਰਾ ਪੁਲਿਸ ਕਾਰਵਾਈ ਵਿਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੀ 'ਸਪਸ਼ਟ ਸ਼ਮੂਲੀਅਤ' ਹੋਣ ਦੀ ਗੱਲ ਆਖ ਦਿਤੀ ਹੈ ਹਾਲਾਂਕਿ ਅਕਾਲੀ ਦਲ ਮੁਢੋਂ ਹੀ ਇਸ ਕਮਿਸ਼ਨ ਨੂੰ ਨਕਾਰਦਾ ਰਿਹਾ ਹੈ। ਅੱਜ ਵੀ ਪਾਰਟੀ ਪ੍ਰਧਾਨ ਅਤੇ ਵਿਧਾਇਕ ਸੁਖਬੀਰ ਸਿੰਘ ਬਾਦਲ ਨੇ ਕਮਿਸ਼ਨ ਅਤੇ ਜਸਟਿਸ ਰਣਜੀਤ ਸਿੰਘ ਉਤੇ ਵਿਅਕਤੀਗਤ ਹਮਲੇ ਤੱਕ ਕੀਤੇ ।
ਰੀਪੋਰਟ ਅੱਜ ਸਦਨ ਚ ਪੇਸ਼ ਹੋ ਚੁੱਕੀ ਹੈ ਅਤੇ ਇਸ ਦੇ ਤੱਥ ਬਾਹਰ ਆਉਣ ਲੱਗ ਪਏ ਹਨ।ਅੱਜ ਸਦਨ ਵਿਚ ਇਹ ਰੀਪੋਰਟ ਪੰਜ ਪੰਨਿਆਂ ਦੇ ਇਕ ਸਪਲੀਮੈਂਟਰੀ ਭਾਗ ਸਹਿਤ ਰੱਖੀ ਗਈ ਹੈ। ਇਹ ਵਾਧੂ ਹਿੱਸਾ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਆਖਰ ਚ ਆਏ ਹਲਫਨਾਮੇ ਤੋਂ ਪ੍ਰੇਰਿਤ ਹੈ ਤੇ ਇਸ ਹਲਫਨਾਮੇ ਦੇ ਦਾਅਵੇ ਤੇ ਖੁਲਾਸੇ ਤਤਕਾਲੀ ਹਾਕਮਾਂ ਲਈ 'ਆਖ਼ਰ' ਲਿਆ ਦੇਣ ਦੇ ਤੁੱਲ ਸਾਬਤ ਹੁੰਦੇ ਪ੍ਰਤੀਤ ਹੋ ਰਹੇ ਹਨ।
ਸੁਮੇਧ ਸੈਣੀ ਵਲੋਂ ਰੀਪੋਰਟ ਮੁਕੰਮਲ ਹੋਣ ਦੇ ਐਨ ਆਖਰ ਚ ਦਿਤੇ ਇਸ ਹਲਫਨਾਮੇ ਚ ਸਪਸ਼ਟ ਆਖਿਆ ਗਿਆ ਹੈ ਕਿ ਕਿਵੇਂ ਤਤਕਾਲੀ ਮੁੱਖ ਮੰਤਰੀ ਨਾਲ ਕੋਟਕਪੂਰਾ ਦੇ ਹਾਲਾਤ ਬਾਰੇ ਅਮਨ ਕਨੂੰਨ ਦੀ ਰਾਖੀ 'ਰਾਜ ਵਿਸ਼ਾ'ਹੋਣ ਨਾਤੇ ਗੱਲ ਹੁੰਦੀ ਹੈ ਅਤੇ ਕਿਵੇਂ 14 ਅਕਤੂਬਰ 2015 (ਗੋਲੀਕਾਂਡ ਵਾਲੀ ਤੜਕ-ਸਵੇਰ) ਦੀ ਪਲ ਪਲ ਦੀ ਜਾਣਕਾਰੀ ਸਥਾਨਕ ਜਿਲਾ, ਪੁਲਿਸ ਪ੍ਰਸ਼ਾਸਨ, ਵਿਧਾਇਕ, ਮੁੱਖ ਮੰਤਰੀ ਦੇ ਨਿਜੀ ਅਮਲੇ, ਮੁੱਖ ਮੰਤਰੀ ਦਫਤਰ ਅਤੇ ਮੁੱਖ ਮੰਤਰੀ ਤੱਕ ਨਾਲ ਸਾਂਝੀ ਕੀਤੀ ਜਾਂਦੀ ਰਹੀ ਹੈ ਅਤੇ ਹਾਲਤ ਦਿਨ ਧਰਨਾ ਚੁੱਕਣ ਜਾਂ ਚੁਕਵਾਉਣ ਦੀਆਂ ਹੀ 'ਸਪਸ਼ਟ ਹਦਾਇਤਾਂ' ਜਾਰੀ ਹੋ ਚੁਕੀਆਂ ਸਨ ।
ਇਥੇ ਪਡ੍ਹੋ ਪੁਰੀ ਖਬਰ - http://v.duta.us/I1XZxQAA