🗣ਰਣਜੀਤ ਸਿੰਘ ਦੀ ਰਿਪੋਰਟ 'ਚ ✍ਬਾਦਲ ਦਾ ਨਾਮ, ਫਾਇਰਿੰਗ 🔫ਦੀ ਸੀ ਪੂਰੀ ਜਾਣਕਾਰੀ

  |   Punjabnews

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਦੇ ਬਾਅਦ ਪੰਜਾਬ 'ਚ ਹੋਈ ਹਿੰਸਾ ਦੀ ਜਾਂਚ ਲਈ ਬਣੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪੁਲਸ ਅਫਸਰਾਂ ਦੀ ਭੂਮਿਕਾ 'ਤੇ ਸਵਾਲ ਖੜ੍ਹੇ ਕੀਤੇ ਹਨ।

ਸੋਮਵਾਰ ਨੂੰ ਵਿਧਾਨ ਸਭਾ 'ਚ ਪੇਸ਼ ਰਿਪੋਰਟ 'ਚ ਕਿਹਾ ਗਿਆ ਹੈ ਕਿ ਘਟਨਾ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾ ਸਿਰਫ ਜ਼ਿਲਾ ਪ੍ਰਸ਼ਾਸਨ ਸਗੋਂ ਤਤਕਾਲੀਨ ਡੀ. ਜੀ. ਪੀ. ਦੇ ਵੀ ਸੰਪਰਕ 'ਚ ਸਨ, ਨਾਲ ਹੀ ਉਨ੍ਹਾਂ ਨੂੰ ਬਹਿਬਲ ਕਲਾਂ ਅਤੇ ਕੋਟਕਪੁਰਾ 'ਚ ਹੋਈ ਫਾਇਰਿੰਗ ਦੀ ਵੀ ਪੂਰੀ ਜਾਣਕਾਰੀ ਸੀ।

ਰਿਪੋਰਟ ਮੁਤਾਬਕ ਕਮਿਸ਼ਨ ਨੂੰ ਦਿੱਤੇ ਬਿਆਨ 'ਚ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਨੇ ਕਿਹਾ ਹੈ ਕਿ ਬਹਿਬਲ ਕਲਾਂ ਅਤੇ ਕੋਟਕਪੁਰਾ ਦੇ ਘਟਨਾਕ੍ਰਮ ਬਾਰੇ ਬਾਦਲ ਨੂੰ ਪਤਾ ਸੀ। ਕਮਿਸ਼ਨ ਨੇ ਰਿਪੋਰਟ 'ਚ ਸੈਣੀ ਦੇ ਬਿਆਨ ਦੇ ਆਧਾਰ 'ਤੇ ਕਿਹਾ ਹੈ ਕਿ 13-14 ਅਕਤੂਬਰ 2015 ਦੀ ਰਾਤ 2 ਵਜੇ ਬਾਦਲ ਨੇ ਉਨ੍ਹਾਂ ਕੋਲੋਂ ਫੋਨ 'ਤੇ ਕੋਟਕਪੁਰਾ 'ਚ ਹਾਲਾਤ ਦੀ ਜਾਣਕਾਰੀ ਲਈ।

ਇਥੇ ਪਡ੍ਹੋ ਪੁਰੀ ਖਬਰ - http://v.duta.us/aoJV2wAA

📲 Get Punjab News on Whatsapp 💬