👉ਸ਼ਾਹਿਦ ਅਫਰੀਦੀ ਨੇ ਕਿਤਾਂ ਖੁਲਾਸਾ,ਕਿਹਾਂ🗣 ਇਸ ਭਾਰਤੀਆਂ ਖਿਡਾਰੀ ਨੇ ਦਿਤਾ👌 'ਬੂਮ ਬੂਮ' ਨਿਕਾਂ ਨੋ

  |   Punjabcricket

ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਆਲਰਾਊਂਡਰ ਸ਼ਾਹਿਦ ਅਫਰੀਦੀ ਵਿਸ਼ਵ ਦੇ ਇਕ ਵਿਸਫੋਟਕ ਬੱਲੇਬਾਜ਼ ਦੇ ਰੂਪ 'ਚ ਜਾਣੇ ਜਾਂਦੇ ਹਨ। ਉਨ੍ਹਾਂ ਦੇ ਨਾਮ ਕਈ ਰਿਕਾਰਡ ਦਰਜ ਹਨ, ਜਿਨਾਂ 'ਚ 37 ਗੇਂਦਾਂ 'ਚ ਸੈਂਕੜਾ ਲਗਾਉਣ ਦਾ ਰਿਕਾਰਡ ਬਹੁਤ ਖਾਸ ਹੈ। ਦੱਸ ਦਈਏ ਕਿ ਉਨ੍ਹਾਂ ਦੇ ਬਾਰੇ 'ਚ ਫੈਨਜ਼ ਨੂੰ ਤਾਂ ਇਕ ਗੱਲ ਜ਼ਰੂਰ ਪਤਾ ਹੋਵੇਗੀ ਕਿ ਉਨ੍ਹਾਂ ਨੂੰ 'ਬੂਮ ਬੂਮ' ਅਫਰੀਦੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਪਰ ਸ਼ਾਇਦ ਫੈਨਜ਼ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਉਨ੍ਹਾਂ ਨੂੰ 'ਬੂਮ ਬੂਮ' ਅਫਰੀਦੀ ਦਾ ਨਾਂ ਕਿਸਨੇ ਦਿੱਤਾ।

ਦੱਸ ਦਈਏ ਕਿ ਸ਼ਾਹਿਦ ਅਫਰੀਦੀ ਨੂੰ ਫੈਨਜ਼ ਬੂਮ-ਬੂਮ ਅਫਰੀਦੀ ਦੇ ਰੂਪ 'ਚ ਵੀ ਜਾਣਦੇ ਹਨ। ਦਰਅਸਲ, ਹਾਲ ਹੀ 'ਚ ਟਵਿਟਰ 'ਤੇ ਸਵਾਲ-ਜਵਾਬ ਸੈਸ਼ਨ ਦੌਰਾਨ ਸ਼ਾਹਿਦ ਅਫਰੀਦੀ ਤੋਂ ਪੁੱਛਿਆ ਗਿਆ ਕਿ ਤੁਹਾਡੇ ਨਾਂ ਦੇ ਅੱਗੇ ਬੂਮ-ਬੂਮ ਦਾ ਟਾਈਟਲ ਕਿਸਨੇ ਦਿੱਤਾ। ਇਸ 'ਤੇ ਅਫਰੀਦੀ ਨੇ ਕਿਹਾ,' ਰਵੀ ਸ਼ਾਸਤਰੀ ਨੇ।' ਦੱਸ ਦਈਏ ਕਿ ਸ਼ਾਸਤਰੀ ਟੀਮ ਇੰਡੀਆ ਦੇ ਮੌਜੂਦਾ ਹੈੱਡ ਕੋਚ ਹਨ।

ਜ਼ਿਕਰਯੋਗ ਹੈ ਕਿ ਸ਼ਾਹਿਦ ਅਫਰੀਦੀ ਨੇ ਪਿਛਲੇ ਸਾਲ ਫਰਵਰੀ 'ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਉਹ ਆਪਣੇ ਅੰਤਰਰਾਸ਼ਟਰੀ ਕਰਿਅਰ 'ਚ 398 ਵਨ ਡੇ,99 ਟੀ-20 ਅਤੇ 27 ਟੈਸਟ ਮੈਚ ਖੇਡ ਚੁੱਕੇ ਹਨ। ਵਨ ਡੇ 'ਚ ਅਫਰੀਦੀ ਨੇ 6 ਸੈਕੜੇ ਅਤੇ 39 ਅਰਧ ਸੈਂਕੜਿਆਂ ਦੀ ਮਦਦ ਨਾਲ 8,064 ਦੌੜਾਂ ਬਣਾਈਆਂ ਹਨ। ਉਥੇ ਟੈਸਟ 'ਚ ਅਫਰੀਦੀ ਨੇ 5 ਸੈਂਕੜੇ ਅਤੇ 8 ਅਰਧਸੈਂਕੜਿਆਂ ਦੀ ਮਦਦ ਨਾਲ 1,716 ਦੌੜਾਂ ਬਣਾਈਆਂ।

ਇਸ ਤੋਂ ਇਲਾਵਾ ਆਪਣੀ ਸਪਿਨ ਗੇਂਦਬਾਜ਼ੀ ਦੇ ਦਮ 'ਤੇ ਸ਼ਾਹਿਦ ਅਫਰੀਦੀ ਨੇ ਵਨ ਡੇ 'ਚ 395 ਵਿਕਟ, ਟੈਸਟ 'ਚ 48 ਵਿਕਟਾਂ ਅਤੇ ਟੀ-20 'ਚ 98 ਵਿਕਟਾਂ ਆਪਣੇ ਨਾਮ ਕੀਤੀਆਂ। ਯਾਦ ਹੋਵੇ ਕਿ ਅਫਰੀਦੀ ਸਿਰਫ 37 ਗੇਂਦਾਂ 'ਤੇ ਸੈਂਕੜਾ ਲਗਾਉਣ ਦਾ ਰਿਕਾਰਡ ਬਣਾ ਚੁੱਕੇ ਹਨ। ਹਾਲਾਂਕਿ ਇਸ ਰਿਕਾਰਡ ਨੂੰ ਨਿਊਜ਼ੀਲੈਂਡ ਦੇ ਕੋਰੀ ਐਂਡਰਸਨ ਨੇ ਸਾਲ 2014 'ਚ ਤੋੜ ਦਿੱਤਾ ਸੀ, ਪਰ 17 ਸਾਲ ਤੱਕ ਇਹ ਰਿਕਾਰਡ ਅਫਰੀਦੀ ਦੇ ਹੀ ਨਾਂ ਰਿਹਾ।

ਇਥੇ ਵੇਖੋ ਫੋਟੋ - http://v.duta.us/yfP7UwAA

📲 Get PunjabCricket on Whatsapp 💬