👉ਸੀ.ਓ.ਏ ਪ੍ਰਮੁੱਖ ਵਿਨੋਦ ਰਾਏ ਨੇ ਕਿਤੀ 90 ਦਿੱਨ ਚ 😲ਬੋਰਡ ਪ੍ਧਾਨ ਦੇ ਚੌਣ ਕਰਣ ਦੀ 👊ਘੋਸ਼ਣਾ

  |   Punjabcricket

ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ) ਦੇ ਪ੍ਰਸ਼ੰਸਕਾਂ ਦੀ ਕਮੇਟੀ (ਸੀ.ਓ.ਏ)ਦੇ ਪ੍ਰਮੁੱਖ ਵਿਨੋਦ ਰਾਏ ਨੇ ਕਿਹਾ ਕਿ ਬੋਰਡ ਨੇ ਨਵੇਂ ਸੰਵਿਧਾਨ ਨੂੰ ਅਪਣਾ ਲਿਆ ਹੈ ਅਤੇ 90 ਦਿਨਾਂ ਦੇ ਅੰਦਰ ਬੀ.ਸੀ.ਸੀ.ਆਈ. ਦੀਆਂ ਚੋਣਾਂ ਕਰਾ ਦਿੱਤੀਆਂ ਜਾਣਗੀਆਂ। ਇਹ ਸਮਾਂ ਸੀਮਾ ਅਸੀਂ ਖੁਦ ਤੈਅ ਕੀਤੀ ਹੈ। ਜਿਵੇਂ ਕਿ ਨਵੀਂ ਇਕਾਈ ਕੰਮ ਨੂੰ ਸੰਭਾਲ ਲਵੇਗੀ ਸੀ.ਈ.ਓ ਇਥੋਂ ਹਟ ਜਾਣਗੇ। ਅਸੀਂ ਉਝ ਹੀ ਕੰਮ ਕਰਾਂਗਾ ਜਿਵੇਂ ਜਸਟਿਸ ਵਿਕਰਮਜੀਤ ਸੇਨ (ਡੀ.ਡੀ.ਸੀ.ਏ) ਨੇ ਕੀਤਾ।

' ਰਾਏ ਦੀ ਘੋਸ਼ਣਾ ਅਨੁਸਾਰ ਬੀ.ਸੀ.ਸੀ.ਆਈ. ਦੇ ਏ.ਜੀ.ਐੱਮ ਨਾਲ ਚੋਣਾਂ ਨਵੰਬਰ ਦੇ ਆਖਰੀ ਹਫ਼ਤੇ 'ਚ ਹੋਣਗੀਆਂ। ਰਾਏ ਨੇ ਕਿਹਾ, ਅਸੀਂ ਬੀ.ਸੀ.ਸੀ.ਆਈ. ਦੀ ਕਾਰਵਾਈ ਅਤੇ ਫੈਸਲਾ ਲੈਣ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

ਪੱਤਰਕਾਰਾਂ ਨਾਲ ਕਰੀਬ 40 ਮਿੰਟ ਦੀ ਗੱਲਬਾਤ 'ਚ ਸੀ.ਓ.ਏ.ਨੇ ਅਨਿਲ ਕੁੰਬਲੇ ਦੇ ਰਾਸ਼ਟਰੀ ਟੀਮ ਦੇ ਕੋਚ ਦੇ ਅਹੁਦੇ ਨੂੰ ਛੱਡਣ 'ਤੇ ਹੋਏ ਵਿਵਾਦ ਸਮੇਤ ਆਪਣੇ ਸਾਰੇ ਫੈਸਲਿਆਂ ਦਾ ਬਚਾ ਕੀਤਾ। ਉਨ੍ਹਾਂ ਨੇ ਕਿਹਾ,'ਕੁੰਬਲੇ ਨੂੰ ਇਕ ਸਾਲ ਲਈ ਕੋਚ ਬਣਾਇਆ ਗਿਆ ਸੀ ਅਤੇ ਫਿਰ ਅਸੀ ਤਾਜ਼ਾ ਪ੍ਰਕਿਰਿਆ ਸ਼ੁਰੂ ਕੀਤੀ ਸੀ।

ਕ੍ਰਿਕਟ ਸਲਾਹਕਾਰ ਕਮੇਟੀ (ਸੀ.ਏ.ਸੀ) ਇਸ ਪ੍ਰਕਿਰਿਆ ਦਾ ਹਿੱਸਾ ਹੈ। ਰਾਏ ਨੇ ਕਿਹਾ ਆਪਣੀ ਕਾਰਜਕਾਲ ਦੀ ਸਭ ਤੋਂ ਵੱਡੀ ਉਪਲਬਧੀ ਘਰੇਲੂ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਦੀ ਤਣਖਾਹ 'ਚ ਵਾਧੇ ਨੂੰ ਦੱਸਿਆ। ਉਨ੍ਹਾਂ ਕਿਹਾ,'ਹੁਣ ਖਿਡਾਰੀ ਆਪਣਾ ਬਿੱਲ ਤਿਆਰ ਕਰ ਸਕਦੇ ਹਨ ਅਤੇ ਰਕਮ ਸਿੱਧਾ ਉਨ੍ਹਾਂ ਦੇ ਖਾਤੇ 'ਚ ਪਾ ਦਿੱਤੀ ਜਾਵੇਗੀ।

ਇਥੇ ਵੇਖੋ ਫੋਟੋ - http://v.duta.us/xl5v9AAA

📲 Get PunjabCricket on Whatsapp 💬