Punjabi Version

  |   Golden Temple Hukamnama

Ang: 660

ਧਨਾਸਰੀ ਪਹਿਲੀ ਪਾਤਿਸ਼ਾਹੀ। ਚਉਪਦੇ। ਵਾਹਿਗੁਰੂ ਕੇਵਲ ਇਕ ਹੈ। ਸੱਚ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਣੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਮੇਰੀ ਆਤਮਾ ਭੈ-ਭੀਤ ਹੋਈ ਹੋਈ ਹੈ। ਮੈਂ ਕੀਹਦੇ ਕੋਲ ਫਰਿਆਦ ਕਰਾਂ? ਮੈਂ ਉਸ ਦੀ ਘਾਲ ਕਮਾਉਂਦਾ ਹਾਂ, ਜੋ ਮੈਨੂੰ ਮੇਰੇ ਦੁੱਖੜੇ ਭੁਲਾ ਦਿੰਦਾ ਹੈ ਅਤੇ ਹਮੇਸ਼ਾ, ਹਮੇਸ਼ਾਂ ਦੇਣਹਾਰ ਹੈ। ਮੈਂਡਾ ਸੁਆਮੀ ਸਦੀਵ ਹੀ ਨਵਾਂ ਨਕੋਰ ਹੈ। ਹਮੇਸ਼ਾਂ ਅਤੇ ਹਮੇਸ਼ਾਂ ਹੀ ਉਹ ਦੇਣਹਾਰ ਹੈ। ਠਹਿਰਾਉ। ਰਾਤ ਦਿਨ ਮੈਂ ਆਪਣੇ ਮਾਲਕ ਦੀ ਚਾਰਕੀ ਕਮਾਉਂਦਾ ਹਾਂ ਅਤੇ ਅਖੀਰ ਨੂੰ ਉਹ ਮੈਨੂੰ ਬੰਦਖਲਾਸ ਕਰਾਊਗਾ। ਪ੍ਰਭੂ ਦੇ ਨਾਮ ਨੂੰ ਸੁਣ ਸੁਣ ਕੇ, ਹੇ ਮੈਂਡੀ ਮਨਮੋਹਨੀ ਇਸਤਰੀਏ, ਮੈਂ ਸੰਸਾਰ ਸਮੁੰਦਰ ਤੋਂ ਪਾਰ ਉਤੱਰ ਜਾਵਾਂਗਾ। ਹੇ ਮਿਹਰਬਾਨ ਮਾਲਕ! ਤੇਰੇ ਨਾਮ ਦੁਆਰਾ ਮੈਂ ਪਾਰ ਉਤਰ ਜਾਵਾਂਗਾ। ਤੇਰੇ ਉਤੋਂ ਮੈਂ ਹਮੇਸ਼ਾਂ ਘੋਲੀ ਜਾਂਦਾ ਹਾਂ। ਠਹਿਰਾਓ। ਸਾਰੇ ਸੰਸਾਰ ਅੰਦਰ ਕੇਵਲ ਇਕ ਸੱਚਾ ਸਾਹਿਬ ਹੈ। ਹੋਰ ਕੋਈ ਹੈ ਹੀ ਨਹੀਂ। ਕੇਵਲ ਓਹੀ ਉਸ ਦੀ ਚਾਕਰੀ ਕਮਾਉਂਦਾ ਹੈ, ਜਿਸ ਉਤੇ ਸੁਆਮੀ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ। ਹੇ ਮੇਰੇ ਪ੍ਰੀਤਮ! ਤੇਰੇ ਬਗੈਰ ਮੈਂ ਕਿਸ ਤਰ੍ਹਾਂ ਰਹਿ ਸਕਦਾ ਹਾਂ? ਮੈਨੂੰ ਉਹ ਵਿਸ਼ਾਲਤਾ ਬਖਸ਼ ਕਿ ਮੈਂ ਤੇਰੇ ਨਾਤ ਨਾਲ ਜੁੜਿਆ ਰਹਾਂ। ਕੋਈ ਹੋਰ ਦੂਸਰਾ ਹੈ ਹੀ ਨਹੀਂ, ਹੇ ਮੇਰੇ ਜਾਨੀਆ! ਜਿਸ ਕੋਲ ਮੈਂ ਜਾ ਕੇ ਆਪਣੀ ਵਿਥਿਆ ਬਿਆਨ ਕਰਾਂ। ਠਹਿਰਾਉ। ਮੈਂ ਆਪਣੇ ਪ੍ਰਭੂ ਦੀ ਘਾਲ ਕਮਾਉਂਦਾ ਹਾਂ ਅਤੇ ਕਿਸੇ ਹੋਰ ਕੋਲੋਂ ਨਹੀਂ ਮੰਗਦਾ। ਨਾਨਕ ਉਸ ਦਾ ਗੁਮਾਸ਼ਤਾ ਹੈ ਅਤੇ ਹਰ ਛਿਨ ਉਸ ਉਤੋਂ ਟੁਕੜੇ ਟੁਕੜੇ ਕੁਰਬਾਨ ਜਾਂਦਾ ਹੈ। ਹੇ ਸੁਆਮੀ! ਹਰ ਮੁਹਤ ਮੈਂ ਤੇਰੇ ਨਾਮ ਉਤੇ ਬੋਟੀ ਬੋਟੀ ਕੁਰਬਾਨ, ਕੁਰਬਾਨ ਜਾਂਦਾ ਹਾਂ। ਠਹਿਰਾਉ। ਧਨਾਸਰੀ ਪਹਿਲੀ ਪਾਤਿਸ਼ਾਹੀ। ਅਸੀਂ ਕੇਵਲ ਇਕ ਸਾਹ ਵਾਲੇ ਪੁਰਸ਼ ਹਾਂ ਅਤੇ ਆਪਣੇ ਕੂਚ ਦਾ ਮੁਕੱਰਰਾ ਵੇਲਾ ਤੇ ਛਿਨ ਨਹੀਂ ਜਾਣਦੇ। ਨਾਨਕ ਪ੍ਰਾਰਥਨਾ ਕਰਦਾ ਹੈ ਤੂੰ ਉਸ ਦੀ ਸੇਵਾ ਕਰ। ਜਿਸ ਦੀ ਮਲਕੀਅਤ ਸਾਡੀ ਆਤਮਾ ਤੇ ਜਿੰਦ-ਜਾਨ ਹੈ। ਹੇ ਅੰਨ੍ਹੇ ਇਨਸਾਨ, ਸੋਚ ਕਰ ਅਤੇ ਵੇਖ ਕਿੰਨੇ ਕੁ ਦਿਹਾੜੇ ਤੇਰੀ ਜਿੰਦਗੀ ਹੈ। ਹੇ ਪ੍ਰਭੂ! ਮੇਰਾ ਸੁਆਸ, ਮਾਸ ਅਤੇ ਆਤਮਾ ਸਾਰੇ ਤੇਰੇ ਹਨ। ਤੂੰ ਮੈਨੂੰ ਬਹੁਤ ਮਿੱਠੜਾ ਲੱਗਦਾ ਹੈ। ਕਵੀ ਨਾਨਕ ਇਸ ਤਰ੍ਹਾਂ ਆਖਦਾ ਹੈ, ਹੇ ਸੱਚੇ ਪਾਲਣ-ਪੋਸਣਹਾਰ! ਜੇਕਰ ਤੂੰ ਕਿਸੇ ਨੂੰ ਕੋਈ ਸ਼ੈ ਨਾਂ ਦੇਵੇ, ਤਾਂ ਉਹ ਤੇਰੇ ਕੋਲ ਕਿਹੜੀ ਸ਼ੈ ਗਿਰਵੀ ਰੱਖ ਕੇ ਕੁਛ ਲੈ ਸਕਦਾ ਹੈ, ਹੇ ਸਾਂਈਂ? ਨਾਨਕ ਬਿਨੈ ਕਰਦਾ ਹੈ, ਪ੍ਰਾਣੀ ਐਨ ਓਹੀ ਸ਼ੈ ਪ੍ਰਾਪਤ ਕਰਦਾ ਹੈ, ਜਿਸ ਦਾ ਹਾਸਲ ਕਰਲਾ ਉਸ ਲਈ ਮੁੱਢ ਤੋਂ ਲਿਖਿਆ ਹੋਇਆ ਹੈ। ਛੱਲੀਆ ਪੁਰਸ਼ ਸੁਆਮੀ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਹੈ ਅਤੇ ਠੱਗੀ ਠੋਰੀ ਕਰਦਾ ਹੈ। ਜਦ ਉਸ ਨੂੰ ਫੜ ਕੇ ਮੌਤ ਦੇ ਮੂੰਹ ਵਿੱਚ ਧੱਕਿਆ ਜਾਂਦਾ ਹੈ ਤਦ, ਜਾਂਦਾ ਹੋਇਆ, ਉਹ ਆਪਣੇ ਅਮਲਾਂ ਉਤੇ ਅਫਸੋਸ ਕਰਦਾ ਹਾਂ।