🗣'ਆਰਜ਼ੀ ਸਰਕਾਰ' ਦੇ ਕਹੇ 'ਤੇ ਕੋਈ 👎ਗਲਤ ਕੰਮ ਨਾ ਕਰ ਬੈਠਣ ✊ਅਫ਼ਸਰ : ਸੁਖਬੀਰ

  |   Punjabnews

ਸ਼੍ਰੋਮਣੀ ਅਕਾਲੀ ਬਾਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਅਫ਼ਸਰਸ਼ਾਹੀ ਨੂੰ ਚਿਤਾਵਨੀ ਦਿੱਤੀ ਕਿ ਉਹ 3 ਸਾਲਾਂ ਦੀ ਬਾਕੀ ਰਹਿ ਗਈ 'ਆਰਜ਼ੀ ਸਰਕਾਰ' ਦੇ ਆਖੇ ਲੱਗ ਕੇ ਕੋਈ ਗਲਤ ਕੰਮ ਨਾ ਕਰ ਬੈਠਣ। ਜੇਕਰ ਅਜਿਹਾ ਹੋਇਆ ਤਾਂ ਅਕਾਲੀ ਸਰਕਾਰ ਆਉਣ 'ਤੇ ਉਨ੍ਹਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।

ਉਹ ਬੀਤੇ ਦਿਨ ਫ਼ਰੀਦਕੋਟ ਵਿਖੇ ਵਰਕਰਾਂ ਦਾ ਉਤਸ਼ਾਹ ਵਧਾਉਣ ਲਈ ਰੱਖੀ ਗਈ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਅਕਾਲੀ ਦਲ ਵੱਲੋਂ 15 ਸਤੰਬਰ ਨੂੰ ਫ਼ਰੀਦਕੋਟ ਵਿਖੇ 'ਪੋਲ ਖੋਲ੍ਹ' ਰੈਲੀ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਵਜੋਂ ਅੱਜ ਇਹ ਰੈਲੀ ਕੀਤੀ ਗਈ ਸੀ।

ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਬਰਗਾੜੀ ਵਿਖੇ ਜਿਹੜੇ ਆਗੂ ਇਨਸਾਫ਼ ਮੋਰਚੇ ਦੇ ਨਾਂ 'ਤੇ ਧਰਨਾ ਦੇ ਰਹੇ ਹਨ, ਉਨ੍ਹਾਂ ਨਾਲ ਵੀ ਅਕਾਲੀ ਸਰਕਾਰ ਆਉਣ 'ਤੇ ਸਿੱਝਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੋਰਚੇ ਦੀ ਅਗਵਾਈ 'ਚ ਬੈਠੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ 'ਤੇ ਜਦੋਂ ਅਕਾਲੀ ਸਰਕਾਰ ਸਮੇਂ ਪਰਚੇ ਦਰਜ ਕੀਤੇ ਗਏ ਸਨ ਤਾਂ ਉਸ ਵੇਲੇ ਇਸ ਦੀ ਹਾਲਤ ਦੇਖਣ ਵਾਲੀ ਸੀ।

ਇਥੇ ਪਡ੍ਹੋ ਪੁਰੀ ਖਬਰ - http://v.duta.us/VOpM6wAA

📲 Get Punjab News on Whatsapp 💬