👉ਕੁੱਕ ਦੀ ਵਿਦਾਈ ਮੈਚ ਚ ਜੀਤ✌ਦੀ ਉਮੀਂਦ ਵਿੱਚ ਉਤਰੇਗੀ 🇮🇳ਇੰਡੀਆਂ ਟੀਮ
ਇੰਗਲੈਂਡ ਦੇ ਸਾਬਕਾ ਕਪਤਾਨ ਐਲਿਸਟਰ ਕੁੱਕ ਨੇ ਕਿਹਾ, '' ਸੰਨਿਆਸ ਦਾ ਫੈਸਲਾ ਅਟਲ ਹੈ ਅਤੇ ਇਸ 'ਤੇ ਦੋਬਾਰਾ ਵਿਚਾਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇੰਗਲੈਂਡ ਦੇ ਓਪਨਰ ਕੁੱਕ ਨੇ ਭਾਰਤ ਖਿਲਾਫ ਚੌਥੇ ਟੈਸਟ ਵਿਚ 60 ਦੌੜਾਂ ਦੀ ਜਿੱਤ ਤੋਂ ਬਾਅਦ ਐਲਾਨ ਕੀਤਾ ਸੀ ਕਿ ਉਹ ਸੀਰੀਜ਼ ਦੇ ਪੰਜਵੇਂ ਟੈਸਟ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵੀਦਾ ਕਹਿ ਦੇਣਗੇ।
ਕੁੱਕ ਨੇ ਭਾਰਤ ਖਿਲਾਫ ਪੰਜਵੇਂ ਟੈਸਟ ਤੋਂ ਇਕ ਦਿਨ ਪਹਿਲਾਂ ਕਿਹਾ, '' ਆਪਣੇ ਸੰਨਿਆਸ ਦੇ ਫੈਸਲੇ 'ਤੇ ਦੋਵਾਰਾ ਵਿਚਾਰ ਨਹਂੀਂ ਕਰਨਗੇ। 33 ਸਾਲਾਂ ਕੁੱਕ ਨੇ ਕਿਹਾ, '' ਉਹ ਕਾਊਂਟੀ ਟੀਮ ਐਸੇਕਸ ਖਿਲਾਫ ਖੇਡਣਾ ਜਾਰੀ ਰੱਖਣਗੇ ਜਿਸ ਦੇ ਨਾਲ ਉਸ ਨੇ 3 ਸਾਲ ਦਾ ਕਰਾਰ ਕੀਤਾ ਹੈ ਪਰ ਉਸ ਦੇ ਨਾਲ ਹੀ ਭਵਿੱਖ ਵਿਚ ਚਾਹੇ ਕੁੱਝ ਵੀ ਹੋਵੇ ਉਹ ਟੈਸਟ ਕ੍ਰਿਕਟ ਵਿਚ ਨਹਂੀਂ ਪਰਤਣਗੇ।
ਇਹ ਪੁੱਛੇ ਜਾਣ 'ਤੇ ਕੀ ਜੇਕਰ ਐਸ਼ੇਜ਼ ਸੀਰੀਜ਼ ਵਿਚ ਉਸ ਦੀ ਜ਼ਰੂਰਤ ਪੈਂਦੀ ਹੈ ਅਤੇ ਉਹ ਕਾਊਂਟੀ ਵਿਚ ਸ਼ਾਨਦਾਰ ਫਾਰਮ ਵਿਚ ਹੋਵੇ ਤਾਂ ਕੀ ਉਹ ਆਪਣਾ ਫੈਸਲਾ ਬਦਲਨਾ ਚਾਹੁਣਗੇ ਤਾਂ ਇਸ ਦੇ ਜਵਾਬ ਵਿਚ ਕੁੱਕ ਨੇ ਕਿਹਾ ਕਿ ਉਹ ਆਪਣੇ ਫੈਸਲੇ 'ਤੇ ਡਟਿਆ ਰਹਿਣਾ ਚਾਹੇਗਾ। ਮੈਂ ਸੰਨਿਆਸ ਲੈ ਚੁੱਕਾ ਹਾਂ ਇਹ ਫੈਸਲਾ ਆਖਰੀ ਹੈ ਅਤੇ ਇਹ ਨਹੀਂ ਬਦਲੇਗਾ। ਕੁੱਕ ਆਪਣੇ 161 ਵੇਂ ਟੈਸਟ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵੀਦਾ ਕਹਿ ਦੇਣਗੇ। ਕੁੱਕ ਦੀ ਪੀੜੀ ਦਾ ਜਨਮ ਅਗਲੇ ਹਫਤੇ ਦੇ ਸ਼ੁਰੂ ਵਿਚ ਹੋਣਾ ਹੈ।
ਇਥੇ ਵੇਖੋ ਫੋਟੋ - http://v.duta.us/3qEkeQAA