😢ਖੁਸ਼ਹਾਲੀ ਪੱਖੋਂ ਪਾਕਿਸਤਾਨ 🤝ਤੇ ਨੇਪਾਲ ਤੋਂ ਵੀ ਪੱਛੜ ਗਿਆ 👎ਭਾਰਤ

  |   Punjabnews

ਖੁਸ਼ਹਾਲ ਦੇਸ਼ਾਂ ਦੀ ਸੂਚੀ ਵਿਚ ਭਾਰਤ ਆਪਣੇ ਗੁਆਂਢੀ ਦੇਸ਼ਾਂ ਨਾਲੋਂ ਵੀ ਪਿੱਛੇ ਰਹਿ ਗਿਆ ਹੈ। ਸੰਯੁਕਤ ਰਾਸ਼ਟਰ ਦੀ ਸਸਟੇਨਏਬਲ ਡਿਵੈਲਪਮੈਂਟ ਸੌਲਿਊਸ਼ੰਜ਼ ਨੈੱਟਵਰਕ ਦੀ ਪ੍ਰਕਾਸ਼ਿਤ ਵਰਲਡ ਹੈਪੀਨੈਸ ਰਿਪੋਰਟ 2018 ਵਿਚ ਭਾਰਤ 133ਵੇਂ ਨੰਬਰ 'ਤੇ ਹੈ। 156 ਦੇਸ਼ਾਂ ਦੀ ਇਸ ਸੂਚੀ ਵਿਚ 10 ਖੁਸ਼ਹਾਲ ਦੇਸ਼ਾਂ ਵਿਚ ਅੱਠ ਦੇਸ਼ ਯੂਰਪ ਦੇ ਹਨ, ਜਦ ਕਿ ਚੋਟੀ ਦੇ 20 ਦੇਸ਼ਾਂ ਵਿਚ ਵੀ ਏਸ਼ੀਆ ਦਾ ਇਕ ਵੀ ਦੇਸ਼ ਨਹੀਂ ਹੈ।

ਭਾਰਤ ਦਾ ਸਥਾਨ 133ਵਾਂ ਹੈ ਜਦ ਕਿ ਖੁਸ਼ ਰਹਿਣ ਦੇ ਮਾਮਲੇ ਵਿਚ ਉਹ ਪਾਕਿਸਤਾਨ ਅਤੇ ਗਰੀਬ ਦੇਸ਼ ਨੇਪਾਲ ਤੋਂ ਵੀ ਪਿੱਛੇ ਹਨ। ਦੋਵੇਂ ਮੁਲਕ ਇਸ ਮਾਮਲੇ ਵਿਚ ਭਾਰਤ ਤੋਂ ਅੱਗੇ ਨਿਕਲ ਚੁੱਕੇ ਹਨ। ਰਿਪੋਰਟ ਵਿਚ ਪਾਕਿਸਤਾਨ ਦਾ ਸਥਾਨ 75ਵਾਂ ਹੈ। ਨੇਪਾਲ 101ਵੇਂ ਨੰਬਰ 'ਤੇ ਹੈ। ਭੂਟਾਨ ਦਾ ਸਥਾਨ 97ਵਾਂ, ਬੰਗਲਾਦੇਸ਼ ਦਾ 115ਵਾਂ, ਸ੍ਰੀਲੰਕਾ ਦਾ 116ਵਾਂ ਅਤੇ ਚੀਨ ਦਾ ਸਥਾਨ 86ਵਾ ਹੈ। ਮਿਆਂਮਾਰ ਨੂੰ ਇਸ ਸੂਚੀ ਵਿਚ 130ਵੇਂ ਨੰਬਰ 'ਤੇ ਰੱਖਿਆ ਗਿਆ ਹੈ।

ਰਿਪੋਰਟ ਵਿਚ ਅਮਰੀਕਾ ਨੂੰ 18ਵੇਂ ਨੰਬਰ 'ਤੇ ਰੱਖਿਆ ਗਿਆ ਹੈ। ਜਰਮਨੀ, ਫਿਨਲੈਂਡ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਹੈ। ਜਦ ਕਿ ਕੈਨੇਡਾ ਇਸ ਸੂਚੀ ਵਿਚ ਸਤਵੇਂ ਨੰਬਰ 'ਤੇ ਆਉਂਦਾ ਹੈ। 2017 ਵਿਚ ਭਾਰਤ 122ਵੇਂ ਨੰਬਰ 'ਤੇ ਸੀ, ਪਰ ਇਸ ਵਾਰ 11 ਨੰਬਰ 'ਤੇ ਖਿਸਕ ਗਿਆ। ਸਭ ਤੋਂ ਘੱਟ ਖੁਸ਼ਹਾਲ ਦੇਸ਼ ਬੁਰੂੰਡੀ ਹੈ। ਉਸ ਨੂੰ 156ਵਾਂ ਸਥਾਨ ਮਿਲਿਆ ਹੈ। ਇਸ ਰਿਪੋਰਟ ਵਿਚ ਫਿਨਲੈਂਡ ਸਭ ਤੋਂ ਖੁਸ਼ ਦੇਸ਼ ਦੇ ਰੂਪ ਵਿਚ ਉਭਰਿਆ।

ਇਥੇ ਪਡ੍ਹੋ ਪੁਰੀ ਖਬਰ - http://v.duta.us/vc9bgwAA

📲 Get Punjab News on Whatsapp 💬