👉ਗਾਂਗੁਲੀ ਨੇ ਖੋਲਿਆਂ ਰਾਜ,ਸ਼ਾਸਤਰੀ ਦੇ ਨਾਲ🗣 ਗਲਬਾਤ ਕਰਣ ਤੋ ਪੀਛੇ ਹਟੇ ਸੀ🏏ਦ੍ਰਵਿੜ

  |   Punjabcricket

ਟੀਮ ਇੰਡੀਆ ਦੀ ਇੰਗਲੈਂਡ 'ਚ ਟੈਸਟ ਸੀਰੀਜ਼ ਹਾਰਨ ਨਾਲ ਹੈੱਡ ਕੋਚ ਰਵੀ ਸ਼ਾਸਤਰੀ ਸਾਰਿਆ ਦੇ ਨਿਸ਼ਾਨੇ 'ਤੇ ਹਨ। ਖਾਸ ਕਰਕੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਲਗਾਤਾਰ ਰਵੀ ਸ਼ਾਸਤਰੀ 'ਤੇ ਸਵਾਲ ਖੜੇ ਕਰ ਰਹੇ ਹਨ। ਹੁਣ ਸੌਰਭ ਗਾਂਗੁਲੀ ਨੇ ਇਕ ਨਿਊਜ਼ ਚੈਨਲ ਦੇ ਨਾਲ ਗੱਲਬਾਤ 'ਚ ਹੋਰ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਸਾਬਕਾ ਕਪਤਾਨ ਰਾਹੁਲ ਦ੍ਰਵਿੜ ਟੀਮ ਇੰਡੀਆ ਦੇ ਬੱਲੇਬਾਜ਼ੀ ਸਲਾਹਕਾਰ ਬਣਨ ਦੇ ਲਈ ਤਿਆਰ ਸਨ ਪਰ ਰਵੀ ਸ਼ਾਸਤਰੀ ਨਾਲ ਗੱਲ ਕਰਨ ਤੋਂ ਬਾਅਦ ਇਸ ਅਹੁਦੇ ਨੂੰ ਸਵੀਕਾਰ ਨਹੀਂ ਕੀਤਾ।

ਸੌਰਭ ਗਾਂਗੁਲੀ ਨੇ ਬਿਆਨ ਦਿੱਤਾ,' ਰਾਹੁਲ ਦ੍ਰਵਿੜ ਨੂੰ ਬੱਲੇਬਾਜ਼ੀ ਸਲਾਹਕਾਰ ਬਣਨ ਲਈ ਕਿਹਾ ਗਿਆ ਸੀ, ਅਤੇ ਉਹ ਇਸ ਲਈ ਤਿਆਰ ਵੀ ਸਨ, ਪਰ ਇਸ ਤੋਂ ਬਾਅਦ ਉਨ੍ਹਾਂ ਨੇ ਰਵੀ ਸ਼ਾਸਤਰੀ ਨਾਲ ਗੱਲ ਕੀਤੀ ਅਤੇ ਮੈਨੂੰ ਨਹੀਂ ਪਤਾ ਉਸ ਤੋਂ ਬਾਅਦ ਕੀ ਹੋਇਆ, ਰਾਹੁਲ ਦ੍ਰਵਿੜ ਬੱਲੇਬਾਜ਼ੀ ਸਲਾਹਕਾਰ ਕਿਉਂ ਨਹੀਂ ਬਣੇ ਇਹ ਦੱਸਣਾ ਮੁਸ਼ਕਲ ਹੈ ਪਰ ਜੇਕਰ ਰਵੀ ਸ਼ਾਸਤਰੀ ਨੂੰ ਜ਼ਿੰਮੇਦਾਰੀਆਂ ਦਿੱਤੀ ਗਈ ਹੈ ਤਾਂ ਟੀਮ ਨੂੰ ਸੁਧਾਰਨ ਲਈ ਉਨ੍ਹਾਂ ਨੂੰ ਇਹ ਕੰਮ ਕਰਨਾ ਹੀ ਹੋਵੇਗਾ।

ਤੁਹਾਨੂੰ ਦੱਸ ਦਈਏ ਕਿ ਰਵੀ ਸ਼ਾਸਤਰੀ ਨੇ ਹੈੱਡ ਕੋਚ ਬਣਨ ਤੋਂ ਪਹਿਲਾਂ ਟੀਮ ਇੰਡੀਆ ਨੂੰ ਵਿਦੇਸ਼ 'ਚ ਜਿਤਾਉਣ ਦਾ ਦਾਅਵਾ ਕੀਤਾ ਸੀ ਪਰ ਉਹ ਦਾਅਵੇ ਹੁਣ ਝੂਠੇ ਨਜ਼ਰ ਆ ਰਹੇ ਹਨ। ਰਵੀ ਸ਼ਾਸਤਰੀ ਦੀ ਕੋਚਿੰਗ 'ਚ ਟੀਮ ਇੰਡੀਆ ਨੇ ਹਰ ਵੱਡੀ ਸੀਰੀਜ਼ ਗੁਆਈ ਹੈ। ਸਾਊਥ ਅਫਰੀਕਾ ਅਤੇ ਇੰਗਲੈਂਡ 'ਚ ਟੈਸਟ ਸੀਰੀਜ਼ ਹਾਰਨ ਤੋਂ ਪਹਿਲਾਂ ਟੀਮ ਇੰਡੀਆ ਚੈਂਪੀਅਨਜ਼ ਟ੍ਰਾਫੀ ਵੀ ਹਾਰ ਗਈ ਸੀ। ਅਜਿਹੇ 'ਚ ਉਨ੍ਹਾਂ 'ਤੇ ਸਵਾਲ ਉਠਣੇ ਲਾਜ਼ਮੀ ਹੀ ਹਨ।

ਇਥੇ ਵੇਖੋ ਫੋਟੋ - http://v.duta.us/1NOccwAA

📲 Get PunjabCricket on Whatsapp 💬