👉ਫਖਰ ਜਮਾਂ ਦਾ ਕਹਿਣਾਂ, ਏਸ਼ੀਆਂ🏆 ਕੱਪ ਚ ਭਾਰਤ ਦੇ ਖਿਲਾਫ ਪਾਕਿਸਤਾਨ 🇵🇰 ਚੇ ਹੋਵੇਗਾ ਦਵਾਬ

  |   Punjabcricket

ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਫਖਰ ਜਮਾਂ ਨੇ ਏਸ਼ੀਆ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਹੈ ਕਿ ਭਾਰਤ ਖਿਲਾਫ ਕਿਸੇ ਵੀ ਮੈਚ ਵਿਚ ਹਮੇਸ਼ਾ ਦਬਾਅ ਰਹਿੰਦਾ ਹੈ। ਆਈ. ਸੀ. ਸੀ. ਦੀ ਅਧਾਕਾਰਤ ਵੈਬਸਾਈਟ ਦੀ ਰਿਪੋਰਟ ਮੁਤਾਬਕ ਭਾਰਤ 15 ਸਤੰਬਰ ਤੋਂ ਸਯੁੰਕਤ ਅਰਬ ਅਮਿਰਾਤ ਵਿਚ ਸ਼ੁਰੂ ਹੋ ਰਹੇ ਏਸ਼ੀਆ ਕੱਪ ਵਿਚ 19 ਸਤੰਬਰ ਨੂੰ ਪਾਕਿਸਤਾਨ ਨਾਲ ਭਿੜੇਗਾ। ਦੋਵੇਂ ਟੀਮਾਂ ਆਖਰੀ ਵਾਰ ਆਈ. ਸੀ. ਸੀ. ਚੈਂਪੀਅਨਸ ਟਰਾਫੀ ਦੇ ਫਾਈਨਲ ਵਿਚ ਭਿੜੀਆਂ ਸੀ, ਜਿੱਥੇ ਜਮਾਂ ਨੇ ਨੇ 114 ਦੌੜਾਂ ਦੀ ਸ਼ੈਂਕੜੇ ਵਾਲੀ ਪਾਰੀ ਖੇਡ ਕੇ ਪਾਕਿਸਤਾਨ ਨੂੰ 180 ਦੌੜਾਂ ਨਾਲ ਜਿੱਤ ਦਿਵਾਈ ਸੀ।

ਪਾਕਿਸਤਾਨ ਵਲੋਂ ਦੋਹਰਾ ਸੈਂਕੜਾ ਲਗਾਉਣ ਵਾਲੇ ਇਕਲੌਤੇ ਬੱਲੇਬਾਜ਼ ਨੇ ਕਿਹਾ, ਜਦੋਂ ਤੁਸੀਂ ਅੰਤਰਰਾਸ਼ਟਰੀ ਪੱਧਰ 'ਤੇ ਮੈਚ ਖੇਡਦੇ ਹੋ ਤਾਂ ਦਬਾਅ ਤਾਂ ਰਹਿੰਦਾ ਹੀ ਹੈ ਪਰ ਜਦੋਂ ਭਾਰਤ ਪਾਕਿ ਵਿਚਾਲੇ ਮੈਚ ਹੁੰਦਾ ਹੈ ਤਾਂ ਦਬਾਅ ਜ਼ਿਆਦਾ ਵੱਧ ਜਾਂਦਾ ਹੈ। ਚੈਂਪੀਅਨਸ ਟਰਾਫੀ ਦੇ ਫਾਈਨਲ ਵਿਚ ਮੈਨੂੰ ਇਕ ਵਾਰ ਇਸ ਦਾ ਤਜ਼ਰਬਾ ਹੋ ਚੁੱਕਾ ਹੈ।

ਉਨ੍ਹਾਂ ਕਿਹਾ, '' ਇਹ ਕਹਿਣਾ ਗਲਤ ਹੋਵੇਗਾ ਕਿ ਏਸ਼ੀਆ ਕੱਪ ਵਿਚ ਕੋਈ ਦਬਾਅ ਨਹੀਂ ਹੋਵੇਗਾ ਜਿਸ ਤਰ੍ਹਾਂ ਸਾਡੇ 'ਤੇ ਦਬਾਅ ਹੋਵੇਗਾ ਉਸ ਤਰ੍ਹਾਂ ਭਾਰਤ 'ਤੇ ਵੀ ਹੋਵੇਗਾ। ਇਹ ਸਭ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕਹਿੜੀ ਟੀਮ ਖੁਦ ਨੂੰ ਸ਼ਾਂਤ ਰੱਖਦੀ ਹੈ ਅਤੇ ਹਾਲਾਤਾਂ ਵਿਚ ਕਾਬੂ ਪਾ ਲੈਂਦੀ ਹੈ। ਸਭ ਕੁਝ ਮੈਚ ਦੇ ਹਾਲਾਤ 'ਤੇ ਨਿਰਭਰ ਕਰਦਾ ਹੈ।

ਜ਼ਿਕਰਯੋਗ ਹੈ ਕਿ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਏਸ਼ੀਆ ਕੱਪ ਵਿਚ ਆਰਾਮ ਦਿੱਤਾ ਗਿਆ ਹੈ ਅਤੇ ਇਸ ਨਾਲ ਪਾਕਿਸਤਾਨ ਲਈ ਰਾਹ ਆਸਾਨ ਹੋ ਸਕਦਾ ਹੈ ਪਰ ਜਮਾਂ ਇਸ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੰਦੇ ਹਨ। ਜਮਾਂ ਨੇ ਕਿਹਾ, '' ਭਾਰਤ ਇਕ ਵਿਸ਼ਵ ਪੱਧਰੀ ਟੀਮ ਹੈ ਅਤੇ ਮੈਨੂੰ ਲੱਗਦਾ ਹੈ ਕਿ ਵਿਰਾਟ ਦੋ ਨਹੀਂ ਹੋਣ ਨਾਲ ਜ਼ਿਆਦਾ ਕੁਝ ਫਰਕ ਨਹੀਂ ਪਵੇਗਾ। ਕੋਹਲੀ ਇਕ ਸ਼ਾਨਦਾਰ ਖਿਡਾਰੀ ਹੈ ਪਰ ਭਾਰਤ ਇਕ ਮਜ਼ਬੂਤ ਟੀਮ ਹੈ ਅਤੇ ਸਾਨੂੰ ਉਮੀਦ ਹੈ ਕਿ ਤੁਹਾਨੂੰ ਇਕ ਸ਼ਾਨਦਾਰ ਮੁਕਾਬਲਾ ਦੇਖਣ ਨੂੰ ਮਿਲੇਗਾ।

ਇਥੇ ਵੇਖੋ ਫੋਟੋ - http://v.duta.us/UnnqjgAA

📲 Get PunjabCricket on Whatsapp 💬