👍ਹੁਣ ਆਟੋ ਚਲਾਉਣ ਲਈ ❌ਨਹੀਂ ਪਵੇਗੀ ਪਰਮਿਟ ਦੀ ਲੋੜ✍
ਹੁਣ ਆਟੋ ਚਲਾਉਣ ਲਈ ਪਰਮਿਟ ਲੈਣ ਦੀ ਲੋੜ ਨਹੀਂ ਪਵੇਗੀ। ਸਰਕਾਰ ਛੇਤੀ ਹੀ ਇਕ ਅਜਿਹੀ ਪਾਲਿਸੀ ਲਿਆ ਰਹੀ ਹੈ ਜਿਸ ਨਾਲ ਸਵਾਰੀ ਆਟੋ ਚਲਾਉਣ ਲਈ ਪਰਮਿਟ ਲੈਣ ਦੀ ਲੋੜ ਨਹੀਂ । ਕੇਂਦਰੀ ਸੜਕੀ ਵਾਹਨ ਮੰਤਰੀ ਨਿਤਿਨ ਗਡਕਰੀ ਨੇ ਇਹ ਜਾਣਕਾਰੀ ਦਿੱਤੀ ਹੈ। ਸੁਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਜ਼ (SIAM) ਦੇ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਆਏ ਕੇਂਦਰੀ ਮੰਤਰੀ ਨੇ ਦੋਪਹੀਆ ਵਾਹਨ ਬਣਾਉਣ ਵਾਲੀ ਬਜਾਜ ਆਟੋ ਵੱਲੋਂ ਕੀਤੇ ਦਾਅਵੇ ਨੂੰ ਆਧਾਰ ਬਣਾ ਕੇ ਦੱਸਿਆ ਕਿ ਭਵਿੱਖ ਵਿਚ ਵਿਕਲਪਕ ਈਂਧਨ ਨਾਲ ਚੱਲਣ ਵਾਲੇ ਆਟੋ ਰਿਕਸ਼ਾ ਲਈ ਪਰਮਿਟ ਦੀ ਸ਼ਰਤ ਖਤਮ ਕਰਨ ਦੀ ਦਿਸ਼ਾ ਵੱਲ ਅੱਗੇ ਵਧ ਰਹੇ ਹਾਂ।
ਬਜਾਜ ਆਟੋ ਮੁਤਾਬਕ ਇਹ ਐਲਾਨ CMG ਜਾਂ LPG ਨਾਲ ਚੱਲਣ ਵਾਲੇ ਉਸ ਦੇ ਆਟੋ ਰਿਕਸ਼ਾ ਬਜਾਜ ਕਿਊਟ ਲਈ ਚੰਗੇ ਸੰਕੇਤ ਹਨ। ਦੱਸਣਯੋਗ ਹੈ ਕਿ ਦਿੱਲੀ ਤੇ ਐਨਸੀਆਰ ਵਿਚ ਚੱਲਣ ਵਾਲੇ ਆਟੋ ਰਿਕਸ਼ਾ ਸੀਐਨਜੀ ਨਾਲ ਹੀ ਚੱਲਦੇ ਹਨ।
ਅਜਿਹੇ ਵਿਚ ਭਵਿੱਖ ਵਿਚ ਜੇਕਰ ਸੀਐਨਜੀ ਆਟੋ ਰਿਕਸ਼ਾ ਲਈ ਪਰਮਿਟ ਦੀ ਲੋੜ ਖਤਮ ਕਰ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਵੱਡੀ ਗਿਣਤੀ ਵਿਚ ਨਵੇਂ ਆਟੋ ਸੜਕਾਂ ਉਤੇ ਚੱਲਣ ਲੱਗਣਗੇ। ਬਜਾਜ ਆਟੋ ਮਤਾਬਕ ਪਿਛਲੇ ਇਕ ਸਾਲ ਦੌਰਾਨ ਮਹਾਰਾਸ਼ਟਰ, ਕਰਨਾਟਕਾ, ਆਂਧਰਾ ਪ੍ਰਦੇਸ਼ ਤੇ ਦਿੱਲੀ ਵਿਚ ਥ੍ਰੀ ਵੀਲ੍ਹਰ ਆਟੋ ਰਿਕਸ਼ਾ ਲਈ ਨਵੇਂ ਪਰਮਿਟ ਜਾਰੀ ਹੋਏ ਹਨ। ਜਿਸ ਕਾਰਨ ਦੇਸ਼ ਵਿਚ ਥ੍ਰੀ ਵੀਲ੍ਹਰ ਦੀ ਮੰਗ ਵਿਚ ਵਾਧਾ ਹੋਇਆ ਹੈ।
ਇਥੇ ਵੇਖੋ ਫੋਟੋ - http://v.duta.us/tWiawwAA