🥳10 ਅਗੱਸਤ ਨੂੰ ਰੀਲੀਜ਼ 🤞ਹੋਵੇਗੀ 'ਡਾਕੂਆਂ ਦਾ ਮੁੰਡਾ'💪

  |   Punjabnews

ਨਸ਼ਿਆਂ ਦਾ ਦਰਿਆ ਅੱਜ ਇੰਨਾ ਕੁ ਵਿਸ਼ਾਲ ਰੂਪ ਧਾਰਣ ਕਰ ਚੁਕਿਆ ਹੈ ਕਿ ਇਹ ਪੰਜਾਬ ਦੇ ਪੰਜੇ ਦਰਿਆਵਾਂ 'ਤੇ ਭਾਰੀ ਪੈ ਗਿਆ ਹੈ। ਬਾਕੀ ਦਰਿਆਵਾਂ 'ਤੇ ਤਾਂ ਬੰਨ ਵੀ ਲਾਇਆ ਜਾ ਸਕਦਾ ਹੈ ਪਰ ਇਸ ਨਸ਼ੇ 'ਤੇ ਕੋਈ ਬੰਨ ਲਾਉਣ ਦਾ ਵੀ ਕੋਈ ਫ਼ਾਇਦਾ ਨਜ਼ਰੀਂ ਨਹੀਂ ਆਉਂਦਾ। ਨਸ਼ੇ ਦੇ ਸੌਦਾਗਰਾਂ ਅਤੇ ਨੌਜਵਾਨਾਂ ਦੇ ਦਰਦਾਂ ਨੂੰ ਗੀਤ ਤੇ ਫ਼ਿਲਮਾਂ ਰਾਹੀਂ ਦੱਸਣ ਦੀ ਕੋਸ਼ਿਸ਼ ਕਿੰਨੀ ਹੀ ਵਾਰ ਕੀਤੀ ਗਈ। ਚਿੱਟੇ ਦੇ ਖ਼ਿਲਾਫ਼ ਕਾਲੇ ਹਫ਼ਤੇ ਪਹਿਲਾਂ ਇਕ ਟਰੇਲਰ ਆਇਆ ਸੀ ਅਤੇ ਫ਼ਿਲਮ ਹੈ 'ਡਾਕੂਆਂ ਦਾ ਮੁੰਡਾ'।

ਭਾਵੇਂ ਇਹ ਫ਼ਿਲਮ ਨਸ਼ੇ 'ਤੇ ਕੇਂਦਰਤ ਹੈ ਪਰ ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਇਹ ਕਹਾਣੀ ਅਸਲ ਜ਼ਿੰਦਗੀ 'ਤੇ ਆਧਾਰਤ ਹੈ। ਫ਼ਿਲਮ ਦੇ ਅਸਲ ਪਾਤਰ ਦਾ ਨਾਮ ਹੈ ਮਿੰਟੂ ਗੁਰੂਸਰੀਆ। ਉਸ 'ਤੇ ਲਗਭਗ 12 ਤੋਂ ਵੱਧ ਲੁੱਟ-ਖੋਹ ਤੇ ਹਤਿਆਵਾਂ ਦੇ ਇਕੱਠੇ ਮਾਮਲੇ ਚੱਲੇ। ਮੁਕਤਸਰ ਦੇ ਪਿੰਡ ਗੁਰੂਸਰ ਜੋਧਾ ਪਿੰਡ ਦਾ ਇਹ ਨੌਜਵਾਨ ਅਸਲ 'ਚ ਤਾਂ ਕਬੱਡੀ ਦਾ ਖਿਡਾਰੀ ਸੀ। ਉਸ ਨੇ 16 ਸਾਲਾਂ ਦੀ ਉਮਰ 'ਚ ਸਮੈਕ ਦਾ ਨਸ਼ਾ ਕੀਤਾ ਅਤੇ ਉਸ ਦੇ ਕੁੱਝ ਸਮਾਂ ਬਾਅਦ ਚਿੱਟੇ ਦਾ। ਡਾਕੂਆਂ ਦੇ ਇਸ ਮੁੰਡੇ ਦੀ ਕਹਾਣੀ ਦਾ ਮੁੱਖ ਪਾਤਰ ਹੈ 'ਨਸ਼ਾ'।

ਫ਼ਿਲਮ 'ਡਾਕੂਆਂ ਦਾ ਮੁੰਡਾ' ਦਾ ਟਾਈਟਲ ਮਿੰਟੂ ਦੀ ਕਿਤਾਬ ਤੋਂ ਹੀ ਲਿਆ ਗਿਆ। ਇਹ ਫ਼ਿਲਮ ਨਸ਼ਿਆਂ ਦੀ ਉਸ ਮੌਤ ਦੀ ਦੁਨੀਆਂ ਦਾ ਉਹ ਰੂਪ ਦਰਸਾਏਗੀ ਜਿਸ 'ਚ ਅੱਜ ਪੰਜਾਬ ਦੀ ਜਵਾਨੀ ਅਲੋਪ ਹੋ ਚੁਕੀ ਹੈ।

ਇਥੇ ਪਡ੍ਹੋ ਪੁਰੀ ਖਬਰ - http://v.duta.us/yhU7KQAA

📲 Get Punjab News on Whatsapp 💬