[amritsar] - ਕੇਂਦਰ ਸਰਕਾਰ ਵਲੋਂ ਅਟਾਰੀ ਆਈਸੀਪੀ ਨੇੜੇ ਇਨਲੈਂਡ ਕੰਟੇਨਰ ਡਿਪੂ ਬਣਾਉਣ ਦੀ ਯੋਜਨਾ

  |   Amritsarnews

ਅੰਮ੍ਰਿਤਸਰ : ਭਾਰਤ-ਪਾਕਿ ਵਿਚਾਲੇ ਵਪਾਰ ਨੂੰ ਹੁਲਾਰਾ ਦੇਣ ਤੇ ਭਵਿੱਖ 'ਚ ਸੜਕੀ ਮਾਰਗ ਰਾਹੀਂ ਹੋਰ ਵੀ ਦੇਸ਼ਾਂ ਨਾਲ ਵਪਾਰ ਕਰਨ ਦੇ ਉਦੇਸ਼ ਨਾਲ ਇਥੇ ਕੇਂਦਰ ਸਰਕਾਰ ਵਲੋਂ ਅਟਾਰੀ ਆਈ.ਪੀ.ਸੀ. ਨਜ਼ਦੀਕ ਇਨਲੈਂਡ ਕੰਟੇਨਰ ਡਿਪੂ (ਆਈਸੀਡੀ) ਬਣਾਉਣ ਦੀ ਯੋਜਨਾ ਹੈ। ਇਹ ਖੁਲਾਸਾ ਆਈਪੀਸੀ ਚੈਂਬਰ ਆਫ ਕਾਮਰਸ ਵਲੋਂ ਕਰਵਾਈ ਇਕ ਬਿਜ਼ਨਸ ਕਾਨਫਰੰਸ ਦੌਰਾਨ ਹੋਇਆ।

ਇਸ ਕਾਨਫਰੰਨ 'ਚ ਮੌਜੂਦ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਨੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕਿਹਾ ਕਿ ਭਵਿੱਖ 'ਚ ਦੁਵੱਲਾ ਵਪਾਰ ਕੰਟੇਨਰਾਂ ਰਾਹੀਂ ਕਰਨ ਦੀ ਯੋਜਨਾ ਹੈ, ਜਿਸ ਤਹਿਤ ਅੰਮ੍ਰਿਤਸਰ 'ਚ ਕੰਟੇਨਰ ਡਿਪੂ ਸਥਾਪਿਤ ਹੋਵੇਗਾ। ਇਸ ਤੋਂ ਪਹਿਲਾਂ ਲੁਧਿਆਣਾ 'ਚ ਅਜਿਹਾ ਕੰਟੇਨਰ ਡਿਪੂ ਹੈ ਤੇ ਇਸ ਤੋਂ ਬਾਅਦ ਜਲੰਧਰ ਨੇੜੇ ਸੁਰਾਨਸੀ 'ਚ ਵੀ ਅਜਿਹਾ ਡਿਪੂ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਪੰਜ ਹੋਰ ਨਵੇਂ ਪਲੈਟਫਾਰਮ ਉਸਾਰੀ ਅਧੀਨ ਹਨ, ਜਿਸ ਦੇ ਬਣਨ ਮਗਰੋਂ ਇਥੇ ਹੋਰ ਵੀ ਰੇਲ ਗੱਡੀਆਂ ਅਵਾਜਾਈ ਵਧ ਜਾਵੇਗੀ। ਫਿਰੋਜ਼ਪੁਰ ਪੱਟੀ ਰੇਲ ਲਿੰਕ ਲਈ ਕੇਂਦਰ ਸਰਕਾਰ ਵਲੋਂ 299 ਕਰੋੜ ਦੀ ਰਕਮ ਜਾਰੀ ਹੋ ਚੁੱਕੀ ਹੈ ਸੂਬਾ ਸਰਕਾਰ ਵਲੋਂ ਆਪਣੇ ਹਿੱਸੇ ਦੀ 40 ਕਰੋੜ ਦੀ ਰਕਮ ਪਾਉਣ ਨਾਲ ਇਹ ਕੰਮ ਸ਼ੁਰੂ ਹੋ ਸਕੇਗਾ, ਜਿਸ ਨਾਲ ਅੰਮ੍ਰਿਤਸਰ-ਮੁੰਬਈ ਵਿਚਾਲੇ ਦੂਰੀ ਘੱਟ ਜਾਵੇਗੀ ਤੇ ਇਕ ਨਵਾਂ ਰੇਲ ਮਾਰਗ ਬਣੇਗਾ। ਉਨ੍ਹਾਂ ਦੱਸਿਆ ਕਿ ਛੇਤੀ ਹੀ ਅੰਮ੍ਰਿਤਸਰ-ਲੰਡਨ ਵਿਚਾਲੇ ਸਿੱਧੀ ਉਡਾਨ ਸ਼ੁਰੂ ਹੋਵੇਗੀ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/j9ChvwAA

📲 Get Amritsar News on Whatsapp 💬