[amritsar] - ਪੁਰਾਣੀ ਰੰਜਿਸ਼ ਕਾਰਨ ਰਸਤਾ ਰੋਕ ਕੀਤੀ ਕੁੱਟਮਾਰ

  |   Amritsarnews

ਅੰਮ੍ਰਿਤਸਰ (ਅਰੁਣ) : ਪੁਰਾਣੀ ਰੰਜਿਸ਼ ਕਾਰਨ ਐਕਟਿਵਾ ਸਵਾਰ ਇਕ ਨੌਜਵਾਨ ਦਾ ਰਸਤਾ ਰੋਕ ਕੁੱਟਮਾਰ ਕਰ ਕੇ ਦੌੜੇ ਚਾਰ ਮੁਲਜ਼ਮਾਂ ਖਿਲਾਫ ਥਾਣਾ ਮਜੀਠਾ ਰੋਡ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਕੀਤੀ ਸ਼ਿਕਾਇਤ 'ਚ ਗਲੀ ਘੁੰਮਿਆਰਾ ਫੈਜਪੁਰਾ ਵਾਸੀ ਅਸ਼ੀਸ਼ ਕੁਮਾਰ ਨੇ ਦੱਸਿਆ ਕਿ 23 ਅਗਸਤ ਦੀ ਰਾਤ 8.30 ਵਜੇ ਜਦੋਂ ਉਹ ਐਕਟਿਵਾ 'ਤੇ ਜਾ ਰਿਹਾ ਸੀ ਤਾਂ ਰਸਤੇ 'ਚ ਮੋਟਰਸਾਈਕਲ ਸਵਾਰ ਮੁਲਜ਼ਮ ਸੰਨੀ, ਕਾਲਾ, ਅਜੇ, ਗੰਜਾ ਵਾਸੀ ਨਵੀਂ ਆਬਾਦੀ ਵਲੋਂ ਪੁਰਾਣੀ ਰੰਜਿਸ਼ ਕਾਰਨ ਉਸ ਨੂੰ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ।

ਇਸ ਸਬੰਧੀ ਫੈਜਪੁਰਾ ਚੌਕੀ ਇੰਚਾਰਜ ਏ.ਐੱਸ.ਆਈ. ਸਤਪਾਲ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।

ਇਥੇ ਪਡ੍ਹੋ ਪੁਰੀ ਖਬਰ — - http://v.duta.us/MoBZEwAA

📲 Get Amritsar News on Whatsapp 💬