[bhatinda-mansa] - ਥ੍ਰੀ ਵ੍ਹੀਲਰ ਚੋਰੀ ਕਰਨ ਵਾਲੇ ਗਿਰੋਹ ਦੇ ਸਰਗਣਾ ਸਮੇਤ 2 ਕਾਬੂ

  |   Bhatinda-Mansanews

ਮਾਨਸਾ, (ਸੰਦੀਪ ਮਿੱਤਲ)- ਥ੍ਰੀ ਵ੍ਹੀਲਰ ਚੋਰੀ ਕਰ ਕੇ ਉਨ੍ਹਾਂ ’ਤੇ ਹੋਰ ਨੰਬਰ ਲਾ ਕੇ ਅੱਗੇ ਵੇਚਣ ਵਾਲੇ ਗਿਰੋਹ ਦੇ ਦੋ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਕੇ ਮਾਨਸਾ ਪੁਲਸ ਨੇ ਉਨ੍ਹਾਂ ਕੋਲੋਂ ਚਾਰ ਚੋਰੀ ਦੇ ਵਾਹਨ ਬਰਾਮਦ ਕੀਤੇ ਹਨ। ਜਿਨ੍ਹਾਂ ਦੀ ਕੀਮਤ ਕਰੀਬ 2 ਲੱਖ 20 ਹਜ਼ਾਰ ਰੁਪਏ ਦੱਸੀ ਗਈ ਹੈ। ਇਸ ਗਿਰੋਹ ਵਿਚ ਸ਼ਾਮਲ ਇਕ ਵਿਅਕਤੀ ਤੇ ਇਕ ਅੌਰਤ ਹਾਲੇ ਪੁਲਸ ਦੀ ਗ਼੍ਰਿਫਤਾਰੀ ਤੋਂ ਬਾਹਰ ਹਨ। ਐੱਸ. ਐੱਸ. ਪੀ. ਮਨਧੀਰ ਸਿੰਘ ਨੇ ਦੱਸਿਆ ਕਿ ਡੀ. ਐੱਸ. ਪੀ. ਸਿਮਰਨਜੀਤ ਸਿੰਘ ਲੰਗ ਦੀ ਅਗਵਾਈ ਹੇਠ ਥਾਣਾ ਸਦਰ ਮਾਨਸਾ ਦੇ ਥਾਣੇਦਾਰ ਯਾਦਵਿੰਦਰ ਸਿੰਘ ਤੇ ਉਨਾਂ ਦੀ ਪੁਲਸ ਪਾਰਟੀ ਨੇ ਦੌਰਾਨੇ ਗਸ਼ਤ ਚੋਰੀ ਕਰਨ ਵਾਲੇ ਗਿਰੋਹ ਦੇ ਸਰਗਣਾ ਸਮੇਤ ਇਕ ਵਿਅਕਤੀ ਨੂੰ ਚੋਰੀ ਦੇ 4 ਥ੍ਰੀ ਵੀਲਰਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/kP8-ywAA

📲 Get Bhatinda-Mansa News on Whatsapp 💬