[bhatinda-mansa] - ਮੋਟਰਸਾਈਕਲ ਨਾਲ ਟਕਰਾਇਆ ਪਸ਼ੂਆਂ ਦਾ ਝੁੰਡ, 2 ਬੱਚਿਆਂ ਸਮੇਤ 4 ਜ਼ਖਮੀ

  |   Bhatinda-Mansanews

ਬਠਿੰਡਾ, (ਜ.ਬ.)- ਬੇਸਹਾਰਾ ਪਸ਼ੂਆਂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਆਏ ਦਿਨ ਇਨ੍ਹਾਂ ਪਸ਼ੂਆਂ ਦੇ ਕਾਰਨ ਹਾਦਸੇ ਹੋ ਰਹੇ ਹਨ। ਮਾਨਸਾ ਰੋਡ ’ਤੇ ਪਸ਼ੂਆਂ ਦੇ ਨਾਲ ਇਕ ਮੋਟਰਸਾਈਕਲ ਦੀ ਹੋਈ ਟੱਕਰ ’ਚ 2 ਬੱਚਿਆਂ ਅਤੇ ਇਕ ਬਜੁਰਗ ਜੋਡ਼ਾ ਜ਼ਖਮੀ ਹੋ ਗਿਆ। ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਮੈਂਬਰਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਪਿੰਡ ਕੋਟਸ਼ਮੀਰ ਵਾਸੀ ਮੇਜਰ ਸਿੰਘ (65) ਆਪਣੀ ਪਤਨੀ ਕਰਮਜੀਤ ਕੌਰ (63) ਅਤੇ ਪੋਤੇ ਗੁਰਬਾਜ ਸਿੰਘ (9) ਪੋਤੀ ਨਿਮਰਤ (3) ਦੇ ਨਾਲ ਮੋਟਰਸਾਈਕਲ ’ਤੇ ਜਾ ਰਹੇ ਸਨ। ਪਿੰਡ ਕਟਾਰ ਸਿੰਘ ਵਾਲਾ ਨੇਡ਼ੇ ਅਚਾਨਕ ਕਈ ਬੇਸਹਾਰਾ ਪਸ਼ੂ ਦੌਡ਼ਦੇ ਹੋਏ ਇਕਦਮ ਸਡ਼ਕ ਦੇ ਵਿਚਕਾਰ ਆ ਗਏ ਅਤੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸਿਆਂ ’ਚ ਉਕਤ ਚਾਰੇ ਡਿੱਗ ਕੇ ਜ਼ਖਮੀ ਹੋ ਗਏ। ਹਾਦਸਿਆਂ ਵਕਤ ਨੇਡ਼ੇ ਤੋਂ ਲੰਘ ਰਹੇ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਵਲੰਟੀਅਰ ਮਨਿਕ ਗਰਗ ਨੇ ਆਪਣੀ ਕਾਰ ਦੇ ਰਾਹੀਂ ਉਕਤ ਚਾਰਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ।

ਇਥੇ ਪਡ੍ਹੋ ਪੁਰੀ ਖਬਰ — - http://v.duta.us/heYjKwAA

📲 Get Bhatinda-Mansa News on Whatsapp 💬