[bhatinda-mansa] - ਮਾਨਸਾ: ਕੰਧ 'ਤੇ ਲੱਗਿਆ ਮਿਲਿਆ ਖਾਲਿਸਤਾਨ-ਪੱਖੀ ਪੋਸਟਰ

  |   Bhatinda-Mansanews

ਮਾਨਸਾ(ਬਿਊਰੋ)— ਮਾਨਸਾ 'ਚ ਇਕ ਕੰਧ 'ਤੇ ਖਾਲਿਸਤਾਨੀ ਪੱਖੀ ਪੋਸਟਰ ਲੱਗਿਆ ਦੇਖਿਆ ਗਿਆ ਹੈ, ਜਿਸ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਜਦੋਂ ਲੋਕਾਂ ਨੇ ਖਾਲਿਸਤਾਨ-ਪੱਖੀ ਪੋਸਟਰ ਕੰਧ 'ਤੇ ਲੱਗਾ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਮਾਨਸਾ ਪੁਲਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ ਪਰ ਅਜੇ ਪੁਲਸ ਦੇ ਹੱਥ ਕੁੱਝ ਵੀ ਨਹੀਂ ਲੱਗਾ ਹੈ। ਮੰਨਿਆ ਜਾ ਰਿਹਾ ਹੈ ਕਿ ਰਾਤ ਦੇ ਸਮੇਂ ਕਿਸੇ ਵਿਅਕਤੀ ਨੇ ਇਹ ਪੋਸਟਰ ਲਾਇਆ ਹੈ।

ਪੁਲਸ ਇਸ ਨੂੰ ਆਪਣੀ ਮੁੱਢਲੀ ਜਾਂਚ 'ਚ ਕੁੱਝ ਵਿਅਕਤੀਆਂ ਦੀ ਸ਼ਰਾਰਤ ਦੱਸ ਰਹੀ ਹੈ। ਥਾਣਾ ਸਿਟੀ 1 ਦੇ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੀ ਇਕ ਕੰਧ 'ਤੇ ਪੋਸਟਰ ਲੱਗਣ ਦਾ ਮਾਮਲਾ ਧਿਆਨ ਵਿਚ ਆਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਜਿਹੇ ਮਾਮਲੇ 'ਚ ਥਾਣੇ 'ਚ ਕੇਸ ਦਰਜ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਸ ਮਾਮਲੇ ਦੀ ਪੜਤਾਲ ਪੂਰੀ ਨਹੀਂ ਹੁੰਦੀ, ਉਦੋਂ ਤੱਕ ਕੁੱਝ ਨਹੀਂ ਕਿਹਾ ਜਾ ਸਕਦਾ।

ਇਥੇ ਪਡ੍ਹੋ ਪੁਰੀ ਖਬਰ — - http://v.duta.us/ELH_CAAA

📲 Get Bhatinda-Mansa News on Whatsapp 💬