[bhatinda-mansa] - ਵਿਅਕਤੀ ਨੇ ਨਹਿਰ ’ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

  |   Bhatinda-Mansanews

ਬਠਿੰਡਾ, (ਜ.ਬ.)- ਮਾਨਸਿਕ ਤੌਰ ’ਤੇ ਪ੍ਰੇਸ਼ਾਨ ਇਕ ਵਿਅਕਤੀ ਨੇ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਇਕ ਵਿਅਕਤੀ ਨੇ ਜਨਤਾ ਨਗਰ ਪੁਲ ਨੇਡ਼ੇ ਨਹਿਰ ਵਿਚ ਛਾਲ ਮਾਰ ਦਿੱਤੀ। ਸੂਚਨਾ ਮਿਲਣ ’ਤੇ ਸਹਾਰਾ ਜਨਸੇਵਾ ਦੀ ਹਾਈਵੇ ਐਂਬੂਲੈਂਸ ਟੀਮ ਦੇ ਮੈਂਬਰ ਜੱਗਾ ਸਿੰਘ, ਦੀਪਕ ਤੇ ਸੂਰਜਭਾਨ ਆਦਿ ਮੌਕੇ ’ਤੇ ਪਹੁੰਚੇ। ਮੈਂਬਰਾਂ ਨੇ ਉਕਤ ਵਿਅਕਤੀ ਨੂੰ ਨਹਿਰ ਵਿਚੋਂ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਪਹੁੰਚਾਇਆ ਪਰ ਇਲਾਜ ਦੌਰਾਨ ਉਸ ਨੇ ਦਮ ਤੋਡ਼ ਦਿੱਤਾ। ਮ੍ਰਿਤਕ ਤੋਂ ਮਿਲੇ ਆਧਾਰ ਕਾਰਡ ਤੋਂ ਉਸਦੀ ਪਛਾਣ ਸੁਖਦੇਵ ਸਿੰਘ (50) ਪੁੱਤਰ ਰਾਮ ਸਰੂਪ ਵਾਸੀ ਮਹਿਣਾ ਚੌਕ ਵਜੋਂ ਹੋਈ ਹੈ। ਪੁਲਸ ਨੇ ਆਪਣੀ ਕਾਰਵਾਈ ਤੋਂ ਬਾਅਦ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।

ਇਥੇ ਪਡ੍ਹੋ ਪੁਰੀ ਖਬਰ — - http://v.duta.us/Bhps3wAA

📲 Get Bhatinda-Mansa News on Whatsapp 💬