[bhatinda-mansa] - ਵਿਆਹ ਦੇ 15 ਦਿਨਾਂ ਬਾਅਦ ਲਾੜਾ ਵਿਦੇਸ਼ ਫਰਾਰ, ਐੱਨ. ਆਰ. ਆਈ. ਥਾਣੇ 'ਚ ਮਾਮਲਾ ਦਰਜ

  |   Bhatinda-Mansanews

ਬਠਿੰਡਾ (ਵਰਮਾ)— ਭਾਰਤੀ ਮੂਲ ਦੇ ਵਿਦੇਸ਼ੀ ਲਾੜੇ ਵੱਲੋਂ ਇਕ ਮਾਸੂਮ ਲੜਕੀ ਦੀ ਜ਼ਿੰਦਗੀ ਤਬਾਹ ਕਰ ਕੇ ਵਿਆਹ ਦੇ ਸਿਰਫ 15 ਦਿਨਾ ਬਾਅਦ ਹੀ ਉਸਨੂੰ ਛੱਡ ਕੇ ਵਿਦੇਸ਼ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੇ ਲੜਕੀ ਦੀ ਸ਼ਿਕਾਇਤ 'ਤੇ ਪਤੀ ਸਮੇਤ ਸੱਸ ਤੇ ਸਹੁਰੇ 'ਤੇ ਦਾਜ ਲਈ ਤੰਗ ਕਰਨ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਬਿਜਲੀ ਬੋਰਡ ਦੇ ਰਿਟਾਇਰਡ ਕਰਮਚਾਰੀ ਦੇਵਰਾਜ ਦੀ 20 ਸਾਲਾ ਲੜਕੀ ਦੀ ਭੁੱਚੋਂ ਮੰਡੀ ਵਾਸੀ ਕਰਮਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਨਾਲ 28 ਜਨਵਰੀ 2018 ਨੂੰ ਵਿਆਹ ਹੋਇਆ। ਵਿਆਹ ਵਿਚ ਲੜਕੀ ਦੇ ਪਰਿਵਾਰ ਨੇ 15 ਲੱਖ ਰੁਪਏ ਖਰਚ ਕੀਤੇ ਪਰ ਸਿਰਫ 15-20 ਦਿਨ ਬਾਅਦ ਹੀ ਲੜਕਾ ਚੁੱਪਚਾਪ ਕੁਵੈਤ ਫਰਾਰ ਹੋ ਗਿਆ। ਲੜਕੇ ਦੇ ਵਿਦੇਸ਼ ਜਾਣ ਤੋਂ ਬਾਅਦ ਲੜਕੀ ਦੀ ਸੱਸ ਰਾਜਪਾਲ ਕੌਰ ਤੇ ਸਹੁਰਾ ਜੋਗਿੰਦਰ ਸਿੰਘ ਉਸ ਨੂੰ ਪ੍ਰੇਸ਼ਾਨ ਕਰਨ ਲੱਗੇ, ਜਿਸ ਤੋਂ ਤੰਗ ਆ ਕੇ ਉਹ ਆਪਣੇ ਪੇਕੇ ਆ ਗਈ ਅਤੇ ਆਪਣੇ ਮਾਪਿਆਂ ਨੂੰ ਸਾਰੀ ਗੱਲ ਦੱਸੀ। ਦੇਵਰਾਜ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਕਈ ਵਾਰ ਲੜਕੀ ਦੇ ਸਹੁਰੇ ਪਰਿਵਾਰ ਨਾਲ ਸੰਪਰਕ ਕਰ ਕੇ ਲੜਕੀ ਨੂੰ ਵਿਦੇਸ਼ ਭੇਜਣ ਲਈ ਕਿਹਾ ਪਰ ਉਨ੍ਹਾਂ ਨੇ ਵੀ ਆਪਣੀ ਭਾਸ਼ਾ ਬਦਲਦਿਆਂ ਕਿਹਾ ਕਿ 50 ਲੱਖ ਦੇਣਗੇ ਤਾਂ ਲੜਕੀ ਬਾਹਰ ਜਾਵੇਗੀ। ਆਖਰ ਪ੍ਰੇਸ਼ਾਨ ਹੋ ਕੇ ਲੜਕੀ ਦੇ ਮਾਪਿਆਂ ਨੇ ਫੈਮਿਲੀ ਵੈੱਲਫੇਅਰ ਕੇਂਦਰ ਵਿਚ ਸ਼ਿਕਾਇਤ ਦਰਜ ਕਰਵਾਈ। ਜਾਂਚ ਤੋਂ ਬਾਅਦ ਐੱਨ. ਆਰ. ਆਈ. ਫੈਮਿਲੀ ਵੈੱਲਫੇਅਰ ਕੇਂਦਰ ਨੇ ਕਾਨੂੰਨੀ ਰਾਏ ਹਾਸਲ ਕਰਨ ਤੋਂ ਬਾਅਦ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕਰ ਦਿੱਤੀ, ਜਿਸ ਤਹਿਤ ਐੱਨ. ਆਰ. ਆਈ. ਵਿੰਗ ਨੇ ਪਤੀ ਸਮੇਤ ਉਸ ਦੇ ਵਾਰਸਾਂ ਨੂੰ ਨਾਮਜ਼ਦ ਕੀਤਾ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/W7zrEwAA

📲 Get Bhatinda-Mansa News on Whatsapp 💬