[chandigarh] - ਆਮ ਆਦਮੀ ਪਾਰਟੀ ਨੂੰ ਵਿਦੇਸ਼ੀ ਧਰਤੀ 'ਤੇ ਵੀ ਮਿਲਿਆ ਝਟਕਾ

  |   Chandigarhnews

ਚੰਡੀਗੜ੍ਹ (ਰਮਨਜੀਤ)— ਆਮ ਆਦਮੀ ਪਾਰਟੀ (ਆਪ) ਦੇ ਓਵਰਸੀਜ਼ ਯੂਨਿਟਸ ਨੇ ਹਾਈਕਮਾਂਡ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸਿੱਧੇ ਤੌਰ 'ਤੇ ਪੰਜਾਬ ਇਕਾਈ ਨਾਲ ਹੀ ਕੰਮ ਕਰਨਗੇ ਤੇ ਪੰਜਾਬ ਵਿਚ ਹੀ 'ਆਪ' ਨੂੰ ਮਜ਼ਬੂਤ ਕਰਨ ਲਈ ਕਦਮ ਉਠਾਉਣਗੇ। ਪਾਰਟੀ ਵਲੋਂ ਹਾਲ ਹੀ ਵਿਚ ਓਵਰਸੀਜ਼ ਯੂਨਿਟਸ ਨੂੰ ਭੰਗ ਕਰਨ ਸਬੰਧੀ ਭੇਜੀ ਗਈ ਈਮੇਲ ਨੂੰ ਹਾਈਕਮਾਂਡ ਦਾ ਪੁਰਾਣਾ ਸਟਾਈਲ ਕਰਾਰ ਦਿੰਦੇ ਹੋਏ ਐੱਨ. ਆਰ. ਆਈਜ਼ ਵਲੋਂ ਕਿਹਾ ਗਿਆ ਹੈ ਕਿ ਹੁਣ ਉਹ ਸਿਰਫ ਤੇ ਸਿਰਫ ਪੰਜਾਬ ਲਈ ਕੰਮ ਕਰਨ ਵਾਲਿਆਂ ਦਾ ਹੀ ਸਮਰਥਨ ਕਰਨਗੇ। ਇਹ ਇਸ਼ਾਰਾ ਸਿੱਧੇ ਤੌਰ 'ਤੇ ਸੁਖਪਾਲ ਖਹਿਰਾ ਅਤੇ 7 ਹੋਰ 'ਬਾਗੀ' ਵਿਧਾਇਕਾਂ ਵੱਲ ਹੈ। ਇਸ ਸਬੰਧ ਵਿਚ 'ਆਪ' ਦੇ ਓਵਰਸੀਜ਼ ਕੋਆਰਡੀਨੇਟਰ ਮਨਜਿੰਦਰ ਸੰਧੂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵਲੋਂ ਓਵਰਸੀਜ਼ ਯੂਨਿਟਸ ਨੂੰ ਭੰਗ ਕੀਤੇ ਜਾਣ ਸਬੰਧੀ ਫੈਸਲਾ ਉਨ੍ਹਾਂ ਲਈ ਕੋਈ ਨਵੀਂ ਗੱਲ ਨਹੀਂ ਸੀ ਕਿਉਂਕਿ ਉਨ੍ਹਾਂ ਸਾਰਿਆਂ ਨੇ 'ਆਪ' ਦੇ ਹਾਲਾਤ ਵੇਖਦੇ ਹੋਏ ਮਾਰਚ ਮਹੀਨੇ 'ਚ ਹੀ ਆਪਣੀ ਇੱਛਾ ਪਾਰਟੀ ਲੀਡਰਸ਼ਿਪ ਨੂੰ ਸਪੱਸ਼ਟ ਕਰ ਦਿੱਤੀ ਸੀ ਕਿ ਜ਼ਿਆਦਾਤਰ ਓਵਰਸੀਜ਼ ਇੰਚਾਰਜ ਸਿੱਧੇ ਪੰਜਾਬ ਦੇ ਨਾਲ ਹੀ ਜੁੜਨ ਦੇ ਪੱਖ ਵਿਚ ਹਨ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/7n7-MwAA

📲 Get Chandigarh News on Whatsapp 💬