[chandigarh] - ਜੇਲ 'ਚ ਮਰੀ ਬੱਚੀ ਨੂੰ ਦਿੱਤਾ ਸੀ ਜਨਮ, 8 ਸਾਲਾਂ ਬਾਅਦ ਮਿਲਿਆ ਇਨਸਾਫ

  |   Chandigarhnews

ਚੰਡੀਗੜ੍ਹ : ਜੇਲ ਵਿਭਾਗ ਦੀ ਲਾਪਰਵਾਹੀ ਨਾਲ ਮਰੀ ਹੋਈ ਬੱਚੀ ਨੂੰ ਜਨਮ ਦੇਣ ਵਾਲੀ ਔਰਤ ਬਲਵਿੰਦਰ ਕੌਰ ਨੂੰ 8 ਸਾਲਾਂ ਬਾਅਦ ਉਸ ਸਮੇਂ ਇਨਸਾਫ ਮਿਲਿਆ, ਜਦੋਂ ਅਦਾਲਤ ਨੇ ਜੇਲ ਵਿਭਾਗ ਨੂੰ ਪੀੜਤਾ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ। ਜਾਣਕਾਰੀ ਮੁਤਾਬਕ ਨਵਾਂਸ਼ਹਿਰ ਦੇ ਪਿੰਡ ਨੂਰਪੁਰ ਦੀ ਰਹਿਣ ਵਾਲੀ ਬਲਵਿੰਦਰ ਕੌਰ ਸਾਲ 2008 'ਚ ਜੇਲ 'ਚ ਬੰਦ ਸੀ ਤੇ ਗਰਭਵਤੀ ਸੀ ਪਰ ਜੇਲ ਅਧਿਕਾਰੀ ਇਹ ਕਹਿੰਦੇ ਰਹੇ ਕਿ ਉਸ ਦੇ ਪੇਟ 'ਚ ਰਸੌਲੀ ਹੈ, ਜਿਸ ਤੋਂ ਬਾਅਦ ਬਲਵਿੰਦਰ ਕੌਰ ਨੇ ਜੇਲ ਦੇ ਪਖਾਨੇ 'ਚ ਮਰੀ ਹੋਈ ਬੱਚੀ ਨੂੰ ਜਨਮ ਦੇ ਦਿੱਤਾ।

ਇਸ ਤੋਂ ਬਾਅਦ ਜੇਲ ਅਧਿਕਾਰੀਆਂ ਖਿਲਾਫ ਕਾਰਵਾਈ ਕਰਾਉਣ ਲਈ ਪੀੜਤਾ ਕਾਨੂੰਨੀ ਲੜਾਈ ਲੜਨ ਲੱਗੀ ਅਤੇ ਹੁਣ ਪਿਛਲੇ ਹਫਤੇ ਉਸ ਨੂੰ ਉਸ ਸਮੇਂ ਰਾਹਤ ਮਿਲੀ, ਜਦੋਂ ਉਸ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਮਿਲਿਆ ਪਰ ਇਹ ਕਾਨੂੰਨੀ ਲੜਾਈ ਲੜਨ ਤੇ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਸਕਦਾ ਹੀ ਉਸ ਨੂੰ ਹਾਸਲ ਹੋਇਆ ਹੈ। ਜ਼ਿਕਰਯੋਗ ਹੈ ਕਿ ਪੀੜਤਾ ਦੀ ਨਨਾਣ ਨੇ ਬਲਵਿੰਦਰ ਕੌਰ, ਉਸ ਦੇ ਪਤੀ ਤੇ ਸੱਸ 'ਤੇ ਜਾਨੋਂ ਮਾਰਨ ਦੇ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਸਾਲ 2012 'ਚ ਅਦਾਲਤ ਨੇ ਤਿੰਨਾਂ ਨੂੰ ਦੋਸ਼ੀ ਕਰਾਰ ਦਿੱਤਾ। ਉਹ ਸਾਲ 2013 ਤੋਂ ਜ਼ਮਾਨਤ 'ਤੇ ਆਈ ਹੈ ਤੇ ਹੇਠਲੀ ਅਦਾਲਤ ਨੇ ਫੈਸਲੇ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਚੁਣੌਤੀ ਦਿੱਤੀ ਹੋਈ ਹੈ, ਜਿਸ ਦੀ ਸੁਣਵਾਈ ਅਜੇ ਹੋਣੀ ਹੈ।

ਇਥੇ ਪਡ੍ਹੋ ਪੁਰੀ ਖਬਰ — - http://v.duta.us/cIaw3wAA

📲 Get Chandigarh News on Whatsapp 💬