[chandigarh] - ਪੰਜਾਬ ਯੂਨੀਵਰਸਿਟੀ 'ਚ ਵੋਟਾਂ ਪੈਣ ਦਾ ਕੰਮ ਖਤਮ, ਸ਼ਾਮ ਨੂੰ ਆਉਣਗੇ ਨਤੀਜੇ

  |   Chandigarhnews

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਸੰਘ ਦੀਆਂ ਚੋਣਾਂ ਦਾ ਕੰਮ ਖਤਮ ਹੋ ਗਿਆ ਹੈ ਅਤੇ ਇਸ ਦੇ ਨਤੀਜੇ ਅੱਜ ਸ਼ਾਮ ਤੱਕ ਆ ਜਾਣਗੇ। ਇਸ ਚੋਣਾਂ ਦੌਰਾਨ 7 ਉਮੀਦਵਾਰਾਂ ਵਿਚਕਾਰ ਕਾਂਟੇ ਦੀ ਟੱਕਰ ਦੱਸੀ ਜਾ ਰਹੀ ਹੈ। ਅੱਜ ਸਵੇਰੇ 10 ਵਜੇ ਦੇ ਕਰੀਬ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਇਆ ਸੀ। ਵੋਟਾਂ ਪਾਉਣ ਲਈ ਸਵੇਰ ਤੋਂ ਹੀ ਕਾਫੀ ਗਿਣਤੀ 'ਚ ਵਿਦਿਆਰਥੀ ਪੰਜਾਬ ਯੂਨੀਵਰਸਟੀ ਪਹੰਚ ਰਹੇ ਸਨ। ਪੀ. ਜੀ. ਆਈ. ਚੌਂਕ ਦੇ ਨੇੜੇ ਜਾਮ ਦੀ ਸਥਿਤੀ ਬਣੀ ਹੋਈ ਸੀ। ਕਿਸੇ ਵੀ ਘਟਨਾ ਨਾਲ ਨਜਿੱਠਣ ਲਈ ਪੁਲਸ ਚੱਪੇ-ਚੱਪੇ 'ਤੇ ਤਾਇਨਾਤ ਸੀ। ਲੋਕਾਂ ਨੂੰ ਆਈ. ਕਾਰਡ ਦੀ ਚੈਕਿੰਗ ਕਰਨ ਤੋਂ ਬਾਅਦ ਹੀ ਪੀ. ਯੂ. ਅਤੇ ਕਾਲਜ ਕੈਂਪਸ 'ਚ ਜਾਣ ਦਿੱਤਾ ਜਾ ਰਿਹਾ ਸੀ। ਚੋਣਾਂ ਨੂੰ ਲੈ ਕੇ ਵਿਦਿਆਰਥੀਆਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਹੁਣ ਸਭ ਨੂੰ ਇਨ੍ਹਾਂ ਚੋਣਾਂ ਦੇ ਨਤੀਜਿਆਂ ਦੀ ਉਡੀਕ ਹੈ।

ਇਥੇ ਪਡ੍ਹੋ ਪੁਰੀ ਖਬਰ — - http://v.duta.us/4-iH4QAA

📲 Get Chandigarh News on Whatsapp 💬