[chandigarh] - ਵਿਜੀਲੈਂਸ ਬਿਓਰੋ ਵੱਲੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਵਧੀਕ ਪਬਲਿਕ ਪ੍ਰਾਸੀਕਿਊਟਰ ਗ੍ਰਿਫਤਾਰ

  |   Chandigarhnews

ਚੰਡੀਗੜ੍ਹ : ਪੰਜਾਬ 'ਚ ਭ੍ਰਿਸ਼ਟਾਚਾਰ ਵਿਰੁੱਧ ਛੇੜੀ ਮੁਹਿੰਮ ਤਹਿਤ ਵਿਜੀਲੈਂਸ ਬਿਓਰੋ ਪੰਜਾਬ ਨੂੰ ਇੱਕ ਹੋਰ ਸਫਲਤਾ ਹੱਥ ਲੱਗੀ ਹੈ। ਵਿਜੀਲੈਂਸ ਬਿਓਰੋ ਦੇ ਆਰਥਿਕ ਅਪਰਾਥ ਵਿੰਗ, ਲੁਧਿਆਣਾ ਵੱਲੋਂ ਵਧੀਕ ਪਬਲਿਕ ਪ੍ਰਾਸੀਕਿਉਟਰ ਨੂੰ ਸ਼ਹਿਰ ਦੇ ਹੀ ਇੱਕ ਨਾਗਰਿਕ ਤੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ। ਗ੍ਰਿਫਤਾਰ ਵਿਅਕਤੀ ਦੀ ਸ਼ਨਾਖਤ ਜਤਿੰਦਰ ਸਿੰਘ ਚਾਹਲ ਵਜੋਂ ਹੋਈ ਹੈ ਜੋ ਕਿ ਗੁਰਪ੍ਰੀਤ ਸਿੰਘ ਪੁੱਤਰ ਨਰਿੰਦਰ ਸਿੰਘ, ਵਾਸੀ 56, ਜੀਟੀ ਰੋਡ ,ਮਿੱਲਰਗੰਜ, ਲੁਧਿਆਣਾ ਤੋਂ ਅਦਾਲਤ ਵਿੱਚ ਚੱਲ ਰਹੇ ਮੁਕੱਦਮੇ ਵਿੱਚ ਬਹਿਸ ਨਾ ਕਰਨ ਦੇ ਇਵਜ਼ ਵਿੱਚ 20 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਰਿਹਾ ਸੀ।

ਜਸਵਿੰਦਰ ਸਿੰਘ, ਐਸਐਸਪੀ ਵਿਜੀਲੈਂਸ ਬਿਉਰੋ ਆਰਥਿਕ ਅਪਰਾਧ ਵਿੰਗ, ਲੁਧਿਆਣਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵੱਲੋਂ ਡਵੀਜ਼ਨ ਨੰ: 2 ਦੇ ਥਾਣੇ ਵਿੱਚ ਦਰਜ ਮੁਕੱਦਮਾ ਨੰਬਰ 49/2016 ਵਿੱਚੋਂ ਖੁਦ (ਗੁਰਪ੍ਰੀਤ ਸਿੰਘ) ਨੂੰ ਫਾਰਗ ਕਰਾਉਣ ਲਈ ਅਪੀਲ ਕੀਤੀ ਗਈ ਸੀ। ਸਥਾਨਕ ਅਦਾਲਤ 'ਚ ਚੱਲ ਰਹੇ ਇਸ ਮੁਕੱਦਮੇ ਦੀ ਬਹਿਸ ਉਕਤ ਵਧੀਕ ਪਬਲਿਕ ਪ੍ਰਾਸੀਕਿਊਟਰ ਜਤਿੰਦਰ ਸਿੰਘ ਚਾਹਲ ਵੱਲੋਂ ਕੀਤੀ ਜਾਣੀ ਸੀ, ਪਰ ਉਹ ਗੁਰਪ੍ਰੀਤ ਤੋਂ ਮੁਕੱਦਮੇ ਦੀ ਬਹਿਸ ਨਾ ਕਰਨ ਦੇ ਏਵਜ਼ 'ਚ 20,000 ਰੁਪਏ ਦੀ ਮੰਗ ਕਰ ਰਿਹਾ ਸੀ। ਇਸ ਮੁਕੱਦਮੇ ਦੀ ਸੁਣਵਾਈ 7 ਸਤੰਬਰ, 2018 ਨੂੰ ਹੋਣੀ ਸੀ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/-pDaQwAA

📲 Get Chandigarh News on Whatsapp 💬