[chandigarh] - ਵਿਧਾਇਕ ਢਿੱਲੋਂ ਦੀ ਅਗਵਾਈ 'ਚ ਕਾਂਗਰਸੀ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ

  |   Chandigarhnews

ਮਾਛੀਵਾੜਾ ਸਾਹਿਬ (ਟੱਕਰ) - ਬਲਾਕ ਮਾਛੀਵਾੜਾ ਦੇ 16 ਬਲਾਕ ਸੰਮਤੀ ਜ਼ੋਨਾਂ ਲਈ ਕਾਂਗਰਸੀ ਉਮੀਦਵਾਰਾਂ ਵਲੋਂ ਅੱਜ ਤੀਸਰੇ ਦਿਨ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਮੌਕੇ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਅਗਵਾਈ ਹੇਠ ਇਨ੍ਹਾਂ ਉਮੀਦਵਾਰਾਂ ਨੇ ਆਪੋ-ਆਪਣੇ ਨਾਮਜ਼ਦਗੀ ਪੱਤਰ ਨਗਰ ਕੌਂਸਲ ਦਫ਼ਤਰ ਵਿਖੇ ਚੋਣ ਅਧਿਕਾਰੀ ਜਸ਼ਨਪ੍ਰੀਤ ਗਿੱਲ ਨੂੰ ਦਾਖਲ ਕਰਵਾਏ।

ਮਾਛੀਵਾੜਾ ਖਾਮ ਤੋਂ ਸੋਮਨਾਥ, ਗਹਿਲੇਵਾਲ ਦਲਵੀਰ ਸਿੰਘ, ਹੇਡੋਂ ਬੇਟ ਗੁਰਚਰਨ ਸਿੰਘ, ਖੀਰਨੀਆ ਤੋਂ ਅਮਨਪ੍ਰੀਤ ਕੌਰ, ਭਰਥਲਾ ਬਲਜੀਤ ਕੌਰ, ਜਾਤੀਵਾਲ ਤੋਂ ਮਨਜੀਤ ਕੌਰ, ਹਿਯਾਤਪੁਰ ਤੋਂ ਜੋਗਿੰਦਰ ਕੌਰ, ਬਹਿਲੋਲਪੁਰ ਤੋਂ ਸ਼ਰਨਜੀਤ ਕੌਰ, ਰਤੀਪੁਰ ਤੋਂ ਸ਼ਰਨਦੀਪ ਕੌਰ, ਕਕਰਾਲਾ ਕਲਾਂ ਤੋਂ ਗੁਰਪ੍ਰੀਤ ਕੌਰ, ਮਾਣੇਵਾਲ ਤੋਂ ਗਿਆਨ ਕੌਰ ਆਦਿ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਤੋਂ ਇਲਾਵਾ ਕਾਂਗਰਸ ਦੇ ਕਵਰਿੰਗ ਉਮੀਦਵਾਰਾਂ ਵਲੋਂ ਵੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਹਨ। ਇਸ ਮੌਕੇ ਯੂਥ ਕਾਂਗਰਸ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ, ਤੇਜਿੰਦਰ ਸਿੰਘ ਕੂੰਨਰ, ਕਸਤੂਰੀ ਲਾਲ ਮਿੰਟੂ, ਸ਼ਕਤੀ ਆਨੰਦ, ਦਰਸ਼ਨ ਕੁਮਾਰ ਕੁੰਦਰਾ, ਸੋਹਣ ਲਾਲ ਸ਼ੇਰਪੁਰੀ, ਜੇ.ਪੀ ਸਿੰਘ ਮੱਕੜ ਆਦਿ ਮੌਜੂਦ ਸਨ।

ਇਥੇ ਪਡ੍ਹੋ ਪੁਰੀ ਖਬਰ — - http://v.duta.us/MsynqwAA

📲 Get Chandigarh News on Whatsapp 💬