[faridkot-muktsar] - ਜੇ ਬਾਦਲਾਂ ਨੂੰ ਸਜ਼ਾ ਨਾ ਮਿਲੀ ਤਾਂ ਸਾਨੂੰ ਲੋਕਾਂ ਨੇ ਮੁਆਫ਼ ਨਹੀਂ ਕਰਨਾ : ਨਵਜੋਤ ਸਿੱਧੂ

  |   Faridkot-Muktsarnews

ਫ਼ਰੀਦਕੋਟ/ਬਾਘਾਪੁਰਾਣਾ/ਸਮਾਲਸਰ, (ਹਾਲੀ, ਰਾਕੇਸ਼, ਸੁਰਿੰਦਰ)— ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਅਤੇ ਬਹਿਬਲ ਕਾਂਡ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸਾਧੂ ਸਿੰਘ ਧਰਮਸੌਤ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਨੇ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਹਿਬਲ ਕਲਾਂ ਦਾ ਦੌਰਾ ਕੀਤਾ। ਇੱਥੇ ਉਨ੍ਹਾਂ ਉਸ ਸਮੇਂ ਪੁਲਸ ਤਸ਼ੱਦਦ ਦਾ ਸ਼ਿਕਾਰ ਹੋਏ ਭਾਈ ਰੁਪਿੰਦਰ ਸਿੰਘ, ਜਸਵਿੰਦਰ ਸਿੰਘ ਪੰਜਗਰਾਈਂ, ਰਣਜੀਤ ਸਿੰਘ ਬੁਰਜ, ਗ੍ਰੰਥੀ ਗੋਰਾ ਸਿੰਘ ਬੁਰਜ ਜਵਾਹਰ ਸਿੰਘ ਵਾਲਾ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ।

ਇਸ ਉਪਰੰਤ ਫ਼ਰੀਦਕੋਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਲੋਕ ਸਬਰ ਕਰਨ, ਬਾਦਲਾਂ ਨੂੰ ਆਪਣੇ ਕੀਤੇ ਦੀ ਸਜ਼ਾ ਮਿਲੇਗੀ ਅਤੇ ਮਿਲੇਗੀ ਵੀ ਕੈਪਟਨ ਅਮਰਿੰਦਰ ਸਿੰਘ ਦੀ ਹੀ ਸਰਕਾਰ ਸਮੇਂ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਬਣਦੀ ਸਾਰੀ ਕਾਰਵਾਈ ਹੋ ਰਹੀ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਬੇਅਦਬੀ ਮਾਮਲੇ ਵਿਚ ਸ਼ਾਮਲ ਡੇਰਾ ਸਿਰਸਾ ਮੁਖੀ ਨਾਲ ਅਕਾਲੀ ਦਲ ਦੀ ਵੋਟਾਂ ਕਰ ਕੇ ਨਹੀਂ, ਨੋਟਾਂ ਕਰ ਕੇ ਸਾਂਝ ਕਾਇਮ ਹੋਈ ਅਤੇ ਉਸ ਦੀ ਫ਼ਿਲਮ ਵਿਚੋਂ ਕਥਿਤ ਤੌਰ 'ਤੇ 100 ਕਰੋੜ ਰੁਪਏ ਲੈ ਕੇ ਉਸ ਨੂੰ ਮੁਆਫ਼ੀ ਦਿਵਾਈ ਗਈ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਦੇ ਬਹੁਤੇ ਆਗੂ ਵੀ ਇਹ ਸਾਰੇ ਭੇਤ ਖੋਲ੍ਹ ਰਹੇ ਹਨ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/B_g4PwAA

📲 Get Faridkot-Muktsar News on Whatsapp 💬