[faridkot-muktsar] - ਪੰਜਾਬ ਨੂੰ ਵੱਧ ਅਧਿਕਾਰਾਂ ਵਾਲਾ ਸੂਬਾ ਕਰਾਰ ਦਿੱਤਾ ਜਾਵੇ : ਜਗਮੀਤ ਬਰਾੜ

  |   Faridkot-Muktsarnews

ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ, (ਪਵਨ, ਸੁਖਪਾਲ, ਦਰਦੀ, ਖੁਰਾਣਾ)—ਪੰਜਾਬ ਨੂੰ ਵੱਧ ਅਧਿਕਾਰਾਂ ਵਾਲਾ ਸੂਬਾ ਕਰਾਰ ਦੇਣ ਅਤੇ ਹੋਰ ਭਖਦੇ ਅਹਿਮ ਮਸਲਿਆਂ ਸਬੰਧੀ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਨੇ ਅੱਜ ਮਾਲਵਾ ਖੇਤਰ ਦੀ 2 ਦਿਨਾਂ ਮੁਕਤੀ ਯਾਤਰਾ ਸ਼ੁਰੂ ਕਰ ਦਿੱਤੀ ਹੈ, ਜੋ (ਅੱਜ) 6 ਸਤੰਬਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਜਾ ਕੇ ਸਮਾਪਤ ਹੋਵੇਗੀ। ਇਹ ਯਾਤਰਾ ਸ਼ੁਰੂ ਕਰਨ ਸਮੇਂ ਜਗਮੀਤ ਸਿੰਘ ਬਰਾੜ ਨਾਲ ਉਨ੍ਹਾਂ ਦੇ ਭਰਾ ਸਾਬਕਾ ਵਿਧਾਇਕ ਰਿਪਜੀਤ ਸਿੰਘ ਬਰਾੜ, ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ, ਸਾਬਕਾ ਵਿਧਾਇਕ ਵਿਜੈ ਮੋਗਾ ਆਦਿ ਮੌਜੂਦ ਸਨ।

ਇਸ ਦੌਰਾਨ ਗੱਲਬਾਤ ਕਰਦਿਆਂ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਇਹ ਯਾਤਰਾ ਸਿਆਸਤ ਤੋਂ ਰਹਿਤ ਹੈ ਅਤੇ ਪੂਰੀ ਯਾਤਰਾ ਦੌਰਾਨ ਨਾ ਹੀ ਕਿਸੇ ਸਿਆਸੀ ਨੇਤਾ ਖਿਲਾਫ਼ ਜਾਂ ਹੱਕ ਵਿਚ ਕੋਈ ਸ਼ਬਦ ਬੋਲਣਾ ਹੈ। ਸਿਰਫ਼ ਪੰਜਾਬ ਦੇ ਹਿੱਤਾਂ ਦੀ ਗੱਲ ਹੋਵੇਗੀ ਹੈ। ਉਨ੍ਹਾਂ ਦੀ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਪੰਜਾਬ ਨੂੰ ਵੱਧ ਅਧਿਕਾਰਾਂ ਵਾਲਾ ਸੂਬਾ ਕਰਾਰ ਦਿੱਤਾ ਜਾਵੇ। ਦੇਸ਼ ਦੇ 11 ਸੂਬਿਆਂ ਨੂੰ ਇਹ ਅਧਿਕਾਰ ਪ੍ਰਾਪਤ ਹਨ ਤੇ ਇਨ੍ਹਾਂ ਸੂਬਿਆਂ ਨੂੰ ਕਰਜ਼ਾ ਲੈਣ ਦੀ ਥਾਂ ਸਰਕਾਰ ਗ੍ਰਾਂਟਾਂ ਜਾਰੀ ਕਰਦੀ ਹੈ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/IERvjwAA

📲 Get Faridkot-Muktsar News on Whatsapp 💬