[faridkot-muktsar] - ਮੁਕਤਸਰ 'ਚ ਬਲਾਕ ਸੰਮਤੀ ਦੀਆਂ 25 ਸੀਟਾਂ 'ਚੋਂ 13 ਜਨਰਲ ਤੇ 12 ਅਨੁਸੂਚਿਤ ਜਾਤੀ ਲਈ

  |   Faridkot-Muktsarnews

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - ਬਲਾਕ ਸ੍ਰੀ ਮੁਕਤਸਰ ਸਾਹਿਬ ਅਧੀਨ ਆਉਣ ਵਾਲੀਆਂ ਬਲਾਕ ਸੰਮਤੀ ਦੀਆਂ 25 ਸੀਟਾਂ 'ਚੋਂ 13 ਸੀਟਾਂ ਜਨਰਲ ਵਰਗ ਦੇ ਲੋਕਾਂ ਲਈ ਹਨ ਜਦਕਿ 12 ਸੀਟਾਂ ਅਨੁਸੂਚਿਤ ਜਾਤੀਆਂ ਦੇ ਲੋਕਾਂ ਲਈ ਹਨ। ਮਿਲੀ ਜਾਣਕਾਰੀ ਅਨੁਸਾਰ ਬਲਾਕ ਸੰਮਤੀ ਦੀ ਭਾਗਸਰ, ਚਿੱਬੜਾਂਵਾਲੀ , ਗੋਨਿਆਣਾ, ਕਾਨਿਆਂਵਾਲੀ, ਮਾਨ ਸਿੰਘ ਵਾਲਾ ਤੇ ਥਾਂਦੇਵਾਲਾ ਦੀਆਂ ਸੀਟਾਂ ਅਨੁਸੂਚਿਤ ਜਾਤੀ ਲਈ ਰਿਜ਼ਰਵ ਹਨ।

ਇਸੇ ਤਰ੍ਹਾਂ ਭੁੱਲਰ, ਚੱਕ ਚਿੱਬੜਾਂਵਾਲੀ, ਚੱਕ ਜਵਾਹਰੇਵਾਲਾ, ਲੱਖੇਵਾਲੀ, ਸਮਾਘ ਅਤੇ ਸੀਰਵਾਲੀ ਅਨੁਸੂਚਿਤ ਜਾਤੀ ਦੀਆਂ ਔਰਤਾਂ ਲਈ ਰਾਖਵੀਆਂ ਹਨ ਜਦਕਿ ਗੁਲਾਬੇਵਾਲਾ, ਖਪਿਆਂਵਾਲੀ, ਮਹਾਂਬੱਧਰ, ਦਿਹਾਤੀ ਮੁਕਤਸਰ, ਉਦੇਕਰਨ ਅਤੇ ਵੱਟੂ ਜਨਰਲ ਇਸਤਰੀਆਂ ਲਈ ਰਾਖਵੀਆਂ ਹਨ। ਇਸ ਤੋਂ ਇਲਾਵਾ ਬਲਾਕ ਮਲੋਟ ਅਧੀਨ ਆਉਦੀਆਂ 23 ਬਲਾਕ ਸੰਮਤੀ ਦੀਆਂ ਸੀਟਾਂ 'ਚੋਂ ਬੁਰਜ ਸਿੰਧਵਾ, ਜੰਡਵਾਲਾ ਚੜਤ ਸਿੰਘ, ਝੋਰੜ, ਫੂਲੇਵਾਲਾ, ਸਰਾਵਾ ਬੋਦਲਾ ਤੇ ਸ਼ਾਮ ਕੋਟ ਅਨੁਸੂਚਿਤ ਜਾਤੀ ਲਈ ਹਨ। ਬਾਂਮ, ਈਨਾ ਖੇੜਾ, ਕੱਟਿਆਵਾਲੀ, ਲੱਕੜਵਾਲਾ ਅਤੇ ਮੋਹਲਾ ਅਨੁਸੂਚਿਤ ਇਸਤਰੀਆਂ ਲਈ ਰਾਖਵੀਆਂ ਹਨ। ਆਲਮਵਾਲਾ, ਭੰਗਚੜੀ, ਪੰਨੀਵਾਲਾ, ਪਿੰਡ ਮਲੋਟ, ਰਾਣੀਵਾਲਾ ਤੇ ਸ਼ੇਰਗੜ੍ਹ ਜਨਰਲ ਸੀਟਾਂ ਹਨ ਅਤੇ ਔਲਖ, ਬੋਦੀਵਾਲਾ, ਛਾਪਿਆਂਵਾਲੀ, ਦਾਨੇਵਾਲਾ, ਕਬਰਵਾਲਾ ਤੇ ਖੁੰਨਣ ਕਲਾਂ ਦੀਆਂ ਸੀਟਾਂ ਜਨਰਲ ਇਸਤਰੀਆਂ ਲਈ ਰਾਖਵੀਆਂ ਹਨ।

ਇਥੇ ਪਡ੍ਹੋ ਪੁਰੀ ਖਬਰ — - http://v.duta.us/h5XIIQAA

📲 Get Faridkot-Muktsar News on Whatsapp 💬