[faridkot-muktsar] - ਸੁਨੀਲ ਜਾਖੜ ਨੇ ਕੀਤੀ ਚੋਣ ਜਾਬਤੇ ਦੀ ਉਲੰਘਣਾ (ਵੀਡੀਓ)

  |   Faridkot-Muktsarnews

ਫਰੀਦਕੋਟ (ਜਗਤਾਰ) - ਬੀਤੇ ਦਿਨ ਕੈਪਟਨ ਦੇ ਪੰਜ ਵਜੀਰ ਨਵਜੋਤ ਸਿੰਘ ਸਿੱਧੂ, ਸੁਨੀਲ ਜਾਖੜ, ਸੁਖਜਿੰਦਰ ਸਿੰਘ ਰੰਧਾਵਾ, ਸਾਧੂ ਸਿੰਘ ਧਰਮਸੋਤ ਅਤੇ ਬਲਬੀਰ ਸਿੰਘ ਸਿੱਧੂ ਬਰਗਾੜੀ ਕਾਂਡ ਨਾਲ ਸਬੰਧਿਤ ਪਿੰਡਾਂ ਦਾ ਦੌਰਾ ਕਰਨ ਲਈ ਪਹੁੰਚੇ। ਇਸ ਦੌਰੇ ਦੌਰਾਨ ਜਾਖੜ ਨੇ ਚੋਣ ਜਾਬਤੇ ਦੀ ਉਲੰਘਣਾ ਕਰਦੇ ਹੋਏ ਬਰਗਾੜੀ ਕਾਂਡ ਦੇ ਪੀੜਤ ਬੁਰਜ ਜਵਾਹਰ ਸਿੰਘ ਵਾਲਾ ਦੇ ਗ੍ਰੰਥੀ ਨੂੰ 5 ਲੱਖ ਰੁਪਏ, ਤਸ਼ੱਦਦ ਦਾ ਸ਼ਿਕਾਰ ਹੋਏ 2 ਨੌਜਵਾਨਾਂ ਨੂੰ 15 ਲੱਖ ਰੁਪਏ ਤੇ ਨੌਕਰੀ ਦੇਣ ਦਾ ਐਲਾਨ ਕੀਤਾ। ਹਲਾਂਕਿ ਇਹ ਰਾਸ਼ੀ ਚੋਣਾਂ ਤੋਂ ਬਾਅਦ ਦਿੱਤੀ ਜਾਵੇਗੀ ਪਰ ਚੋਣ ਜਾਬਤੇ 'ਚ ਰਾਸ਼ੀ ਦਾ ਐਲਾਨ ਕਰਨਾ ਵੀ ਚੋਣ ਜਾਬਤੇ ਦੀ ਉਲੰਘਣਾ ਕਰਨਾ ਹੀ ਹੈ।

ਇਸ ਤੋਂ ਇਲਾਵਾ ਸੁਨੀਲ ਜਾਖੜ ਨੇ ਬਾਦਲਾਂ ਨੂੰ ਬਰਗਾੜੀ ਕਾਂਡ ਦੇ ਦੋਸ਼ੀ ਦੱਸਦੇ ਹੋਏ ਕਈ ਤਰ੍ਹਾਂ ਦੇ ਵਾਰ ਕੀਤੇ। ਸੁਖਬੀਰ ਸਿੰਘ ਬਾਦਲ ਨੂੰ ਰਾਮ ਰਹੀਮ ਦੇ ਨਾਂ ਨਾਲ ਜੋੜਦੇ ਹੋਏ ਸੁਨੀਲ ਜਾਖੜ ਦੇ ਮੂੰਹੋ ਵਾਰ-ਵਾਰ ਸੁਖਬੀਰ ਬਾਦਲ ਦੀ ਥਾਂ ਸੁਖਬੀਰ ਸਿੰਘ ਇੰਸਾ ਹੀ ਨਿਕਲਿਆ। ਜਾਖੜ ਨੇ ਦੋਸ਼ ਲਗਾਇਆ ਕਿ ਬਾਦਲਾਂ ਨੇ ਰਾਮ ਰਹੀਮ ਦੀ ਫਿਲਮ 'ਚੋਂ ਵੱਡਾ ਮੁਨਾਫਾ ਕਮਾਉਣ ਲਈ ਉਸ ਨੂੰ ਅਕਾਲ ਤਖਤ ਤੋਂ ਮੁਆਫੀ ਦਿੱਤੀ ਸੀ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਵੀ ਬਾਦਲਾਂ 'ਤੇ ਜੰਮ ਕੇ ਵਾਰ ਕਰਦਿਆਂ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਜੇਲ 'ਚ ਸੁੱਟਣ ਦੀ ਗੱਲ ਆਖੀ।

ਇਥੇ ਪਡ੍ਹੋ ਪੁਰੀ ਖਬਰ — - http://v.duta.us/SozEJQAA

📲 Get Faridkot-Muktsar News on Whatsapp 💬