[firozepur-fazilka] - ਅਦਾਲਤ ਦੇ ਹੁਕਮਾਂ ’ਤੇ ਅਧਿਕਾਰੀਆਂ ਨੇ ਕੀਤੀ ਛੱਪਡ਼ਾਂ ਦੀ ਪੈਮਾਇਸ਼

  |   Firozepur-Fazilkanews

ਅਬੋਹਰ, (ਸੁਨੀਲ)– ਪਿੰਡ ਕੰਧਵਾਲਾ ਅਮਰਕੋਟ ਦੇ ਕੁਝ ਲੋਕਾਂ ਵੱਲੋਂ ਪਿੰਡ ਦੇ ਛੱਪਡ਼ਾਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਸਬੰਧੀ ਮਾਣਯੋਗ ਜੱਜ ਦਲੀਪ ਕੁਮਾਰ ਦੀ ਅਦਾਲਤ ’ਚ ਲਾਈ ਗਈ ਪਟੀਸ਼ਨ ਤਹਿਤ ਪਿਛਲੇ ਦਿਨੀਂ ਮਾਣਯੋਗ ਜੱਜ ਦੇ ਹੁਕਮਾਂ ’ਤੇ ਉਨ੍ਹਾਂ ਦੇ ਵਕੀਲ ਦਵਿੰਦਰ ਸਿੰਘ ਸੰਧੂ ਨੇ ਪਿੰਡ ਦੇ ਛੱਪਡ਼ਾਂ ਦਾ ਦੌਰਾ ਕਰ ਕੇ ਉਨ੍ਹਾਂ ਦੀ ਪੈਮਾਇਸ਼ ਕਰਵਾਈ।

ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜਦ ਐਡਵੋਕੇਟ ਦਵਿੰਦਰ ਸਿੰਘ ਸੰਧੂ ਪਿੰਡ ’ਚ ਦੌਰਾ ਕਰਨ ਪੁੱਜੇ ਤਾਂ ਉਥੋਂ ਦੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਪਿੰਡ ਦੇ ਛੱਪਡ਼ਾਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ’ਚ ਕੁਲ 6 ਛੱਪਡ਼ ਸਨ, ਜਿਨ੍ਹਾਂ ’ਚੋਂ ਹੁਣ ਸਿਰਫ 2 ਹੀ ਛੱਪਡ਼ ਬਾਕੀ ਰਹਿ ਗਏ ਹਨ, ਜਿਨ੍ਹਾਂ ’ਤੇ ਵੀ ਨਾਜਾਇਜ਼ ਕਬਜ਼ੇ ਹਨ, ਜਿਸ ’ਤੇ ਦਵਿੰਦਰ ਸਿੰਘ ਨੇ ਮੌਜੂਦਾ ਛੱਪਡ਼ਾਂ ਦਾ ਦੌਰਾ ਕਰ ਕੇ ਉਨ੍ਹਾਂ ਦੀ ਪੈਮਾਇਸ਼ ਕਰਵਾਈ ਤੇ ਬੰਦ ਹੋ ਚੁੱਕੇ ਛੱਪਡ਼ਾਂ ਦਾ ਵੀ ਦੌਰਾ ਕਰ ਕੇ ਰਿਪੋਰਟ ਤਿਆਰ ਕੀਤੀ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਰਿਪੋਰਟ ਅਦਾਲਤ ’ਚ ਪੇਸ਼ ਕਰ ਦੇਣਗੇ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/WZlW7gAA

📲 Get Firozepur-Fazilka News on Whatsapp 💬