[firozepur-fazilka] - ਮਾਨਸਿਕ ਪ੍ਰੇਸ਼ਾਨੀ ਕਾਰਨ ਨੌਜਵਾਨ ਨੇ ਲਿਆ ਫਾਹ

  |   Firozepur-Fazilkanews

ਅਬੋਹਰ (ਸੁਨੀਲ)–ਪੰਜਪੀਰ ਨਗਰ ਵਿਖੇ ਆਪਣੀ ਭੈਣ ਕੋਲ ਰਹਿਣ ਆਏ ਇਕ ਵਿਅਕਤੀ ਨੇ ਅੱਜ ਤਡ਼ਕੇ ਮਾਨਸਿਕ ਪ੍ਰੇਸ਼ਾਨੀ ਕਾਰਨ ਫਾਹ ਲੈ ਕੇ ਆਤਮ-ਹੱਤਿਆ ਕਰ ਲਈ। ਪੁਲਸ ਨੇ ਨੌਜਵਾਨ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ’ਚ ਰਖਵਾਇਆ ਹੈ।

ਜਾਣਕਾਰੀ ਅਨੁਸਾਰ ਕਰੀਬ 32 ਸਾਲਾ ਕਾਕਾ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਪਿੰਡ ਕੋਟਭਾਰਾ ਪਿਛਲੇ ਕੁਝ ਦਿਨਾਂ ਤੋਂ ਪੰਜਪੀਰ ਦਰਗਾਹ ਦੇ ਨੇਡ਼ੇ ਵਾਸੀ ਆਪਣੀ ਭੈਣ ਦੇ ਘਰ ਆ ਕੇ ਰਹਿ ਰਿਹਾ ਸੀ। ਅੱਜ ਉਹ ਘਰ ’ਚ ਇਕੱਲਾ ਸੀ ਤਾਂ ਉਸ ਨੇ ਫਾਹ ਲੈ ਕੇ ਆਤਮ-ਹੱਤਿਆ ਕਰ ਲਈ। ਜਦ ਉਸ ਦੀ ਭੈਣ ਘਰ ’ਚ ਆਈ ਤਾਂ ਆਪਣੇ ਭਰਾ ਨੂੰ ਫਾਹੇ ਨਾਲ ਲਟਕਦਾ ਵੇਖ ਕੇ ਰੌਲਾ ਪਾ ਦਿੱਤਾ। ਉਸ ਦੀ ਚੀਖ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ, ਜਿਸ ’ਤੇ ਨਗਰ ਥਾਣਾ ਨੰਬਰ 1 ਦੇ ਮੁਖੀ ਪਰਮਜੀਤ ਤੇ ਪੁਲਸ ਉਪ ਕਪਤਾਨ ਗੁਰਬਿੰਦਰ ਸਿੰਘ ਸੰਘਾ ਘਟਨਾ ਵਾਲੀ ਥਾਂ ’ਤੇ ਪੁੱਜੇ ਅਤੇ ਨਰ ਸੇਵਾ ਨਾਰਾਇਣ ਸੇਵਾ ਦੇ ਮੈਂਬਰਾਂ ਜਗਦੇਵ ਤੇ ਰਵੀ ਦੀ ਮਦਦ ਨਾਲ ਲਾਸ਼ ਨੂੰ ਹੇਠਾਂ ਲਾਹ ਕੇ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ। ਦੱਸਿਆ ਜਾਂਦਾ ਹੈ ਕਿ ਮ੍ਰਿਤਕ 2 ਬੱਚਿਆਂ ਦਾ ਪਿਤਾ ਸੀ।

ਇਥੇ ਪਡ੍ਹੋ ਪੁਰੀ ਖਬਰ — - http://v.duta.us/VsfE0QAA

📲 Get Firozepur-Fazilka News on Whatsapp 💬