[gurdaspur] - ਚੋਰਾਂ ਨੇ ਤਿੰਨ ਮੈਡੀਕਲ ਸਟੋਰਾਂ ਨੂੰ ਬਣਾਇਆ ਨਿਸ਼ਾਨਾ

  |   Gurdaspurnews

ਗੁਰਦਾਸਪੁਰ (ਵਿਨੋਦ) : ਬੀਤੀ ਰਾਤ ਸਥਾਨਕ ਪੁਰਾਣੇ ਸਿਵਲ ਹਸਪਤਾਲ ਦੇ ਬਾਹਰ ਤਿੰਨ ਮੈਡੀਕਲ ਸਟੋਰਾਂ ਤੋਂ ਚੋਰਾਂ ਵਲੋਂ ਨਗਦੀ ਚੋਰੀ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਚੋਰ ਬਾਵਾ ਮੈਡੀਕਲ ਸਟੋਰ, ਗੀਤਾ ਮੈਡੀਕਲ ਸਟੋਰ ਅਤੇ ਨੈਸ਼ਨਲ ਮੈਡੀਕਲ ਸਟੋਰ ਦੀਆਂ ਦੁਕਾਨਾਂ ਦੇ 'ਤੇ ਬਣੀਆਂ ਛੱਤਾਂ ਦੇ ਦਰਵਾਜ਼ੇ ਤੋੜ ਕੇ ਚੋਰ ਦੁਕਾਨਾਂ 'ਚ ਸ਼ਾਮਲ ਹੋਏ ਅਤੇ ਤਿੰਨਾਂ ਦੁਕਾਨਾਂ 'ਚੋਂ ਨਗਦੀ ਲੈ ਕੇ ਫਰਾਰ ਹੋ ਗਏ।

ਦੁਕਾਨ ਮਾਲਕਾਂ ਨੇ ਦੱਸਿਆ ਕਿ ਬਾਵਾ ਮੈਡੀਕਲ ਸਟੋਰ ਤੋਂ 13 ਹਜ਼ਾਰ, ਗੀਤਾ ਮੈਡੀਕਲ ਸਟੋਰ ਤੋਂ 8 ਹਜ਼ਾਰ, ਨੈਸ਼ਨਲ ਮੈਡੀਕਲ ਸਟੋਰ ਤੋਂ 20 ਹਜ਼ਾਰ ਰੁਪਏ ਚੋਰ ਚੋਰੀ ਕਰਕੇ ਲੈ ਗਏ। ਦੁਕਾਨ ਮਾਲਕਾਂ ਨੂੰ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਉਨ੍ਹਾਂ ਨੇ ਸਵੇਰੇ ਆਪਣੀਆਂ ਦੁਕਾਨਾਂ ਖੋਲੀਆ। ਘਟਨਾ ਦੀ ਸੂਚਨਾ ਮਿਲਦਿਆਂ ਦੀ ਥਾਣਾ ਸਿਟੀ ਪੁਲਸ ਮੌਕੇ 'ਤੇ ਪਹੁੰਚ ਗਈ ਤੇ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਕਿ ਬੀਤੇ ਕੁਝ ਮਹੀਨੇ ਪਹਿਲਾਂ ਹੀ ਵੀ ਇਥੇ ਕੁਝ ਮੈਡੀਕਲ ਸਟੋਰਾਂ 'ਤੇ ਚੋਰਾਂ ਨੇ ਚੋਰੀ ਕੀਤੀ ਸੀ ਪਰ ਇਸ ਚੋਰੀ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗਾ।

ਇਥੇ ਪਡ੍ਹੋ ਪੁਰੀ ਖਬਰ — - http://v.duta.us/LrHMewAA

📲 Get Gurdaspur News on Whatsapp 💬