[gurdaspur] - ਜਾਸੂਸੀ ਕੇਸ ਵਿਚ ਜੇਲ 'ਚ ਬੰਦ ਕੈਦੀ ਤੋਂ ਮੋਬਾਇਲ ਬਰਾਮਦ

  |   Gurdaspurnews

ਗੁਰਦਾਸਪੁਰ (ਵਿਨੋਦ, ਹਰਮਨਪ੍ਰੀਤ) : ਸਥਾਨਕ ਕੇਂਦਰੀ ਜੇਲ 'ਚ ਬੰਦ ਇਕ ਹਵਾਲਾਤੀ ਤੋਂ ਸਿਮ ਕਾਰਡ ਅਤੇ ਬੈਟਰੀ ਸਮੇਤ ਮੋਬਾਇਲ ਮਿਲਣ ਕਾਰਨ ਸਿਟੀ ਪੁਲਸ ਨੇ ਉਕਤ ਕੈਦੀ ਵਿਰੁੱਧ 52 ਏ ਅਧੀਨ ਕੇਸ ਦਰਜ ਕਰ ਲਿਆ ਹੈ। ਪੁਲਸ ਦੋਸ਼ੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕਰੇਗੀ ਕਿ ਉਸ ਕੋਲ ਇਹ ਮੋਬਾਇਲ ਕਿੱਥੋਂ ਅਤੇ ਕਿਵੇਂ ਜੇਲ 'ਚ ਪਹੁੰਚਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਪੁਲਸ ਸਟੇਸ਼ਨ ਇੰਚਾਰਜ ਰਿਪੁਤਪਨ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ ਗੁਰਦਾਸਪੁਰ ਦੇ ਸੁਪਰਡੈਂਟ ਦਫਤਰ ਤੋਂ ਮਿਲੇ ਪੱਤਰ ਅਨੁਸਾਰ ਗੁਰਦਾਸਪੁਰ ਜੇਲ ਮੁਲਾਜ਼ਮਾਂ ਵਲੋਂ ਜੇਲ ਦੀ ਬੈਰਕ ਨੰਬਰ-3 'ਚ ਬੰਦ ਕੈਦੀਆਂ ਦੀ ਤਲਾਸ਼ੀ ਕੀਤੀ ਜਾ ਰਹੀ ਸੀ ਕਿ ਇਕ ਹਵਾਲਾਤੀ ਗੁਰਮੁੱਖ ਸਿੰਘ ਪੁੱਤਰ ਦਲਜੀਤ ਸਿੰਘ ਨਿਵਾਸੀ ਪਿੰਡ ਝਾਮਕਾ ਜ਼ਿਲਾ ਅੰਮ੍ਰਿਤਸਰ ਜੋ ਜਾਸੂਸੀ ਕੇਸ 'ਚ ਜੇਲ 'ਚ ਬੰਦ ਹੈ, ਦੇ ਸਾਮਾਨ ਦੀ ਤਲਾਸ਼ੀ ਲੈਣ 'ਤੇ ਮੋਬਾਇਲ ਬਰਾਮਦ ਹੋਇਆ, ਜਿਸ 'ਚ ਬੈਟਰੀ ਤੇ ਸਿਮ ਵੀ ਸੀ। ਪੁਲਸ ਅਧਿਕਾਰੀ ਅਨੁਸਾਰ ਦੋਸ਼ੀ ਵਿਰੁੱਧ ਬਟਾਲਾ ਸਦਰ ਪੁਲਸ ਸਟੇਸ਼ਨ 'ਚ 6 ਦਸੰਬਰ 2017 ਨੂੰ ਧਾਰਾ 3-4-5-9 ਆਫੀਸ਼ੀਅਲ ਸੀਕ੍ਰੇਟ ਐਕਟ ਅਤੇ 120 ਬੀ ਅਧੀਨ ਕੇਸ ਦਰਜ ਕੀਤਾ ਗਿਆ ਸੀ ਅਤੇ ਉਸ ਨੂੰ ਜੇਲ ਭੇਜਿਆ ਗਿਆ ਸੀ। ਦੋਸ਼ੀ 'ਤੇ ਭਾਰਤ ਦੀ ਗੁਪਤ ਸੂਚਨਾ ਗੁਆਂਢੀ ਦੇਸ਼ ਨੂੰ ਭੇਜਣ ਦਾ ਦੋਸ਼ ਹੈ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/6agScQAA

📲 Get Gurdaspur News on Whatsapp 💬