[gurdaspur] - ਵਿਜੀਲੈਂਸ ਵਿਭਾਗ ਵਲੋਂ 108 ਐਂਬੂਲੈਂਸ ਗੱਡੀਆਂ ਦੀ ਕੀਤੀ ਗਈ ਚੈਕਿੰਗ

  |   Gurdaspurnews

ਗੁਰਦਾਸਪੁਰ (ਵਿਨੋਦ)—ਅੱਜ ਸਵੇਰੇ ਵਿਜੀਲੈਂਸ ਵਿਭਾਗ ਗੁਰਦਾਸਪੁਰ ਵਲੋਂ ਸਿਹਤ ਵਿਭਾਗ 'ਚ ਚਲ ਰਹੀਆਂ 108 ਐਂਬੂਲੈਂਸ ਗੱਡੀਆਂ ਦੇ 'ਚ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਅਤੇ ਹੋਰ ਜਾਣਕਾਰੀਆਂ ਸਬੰਧੀ ਛਾਪੇਮਾਰੀ ਕੀਤੀ ਗਈ। ਡੀ.ਐੱਸ.ਪੀ ਨਵਜੋਤ ਸਿੰਘ ਦੀ ਅਗਵਾਈ 'ਚ ਤਿੰਨ ਟੀਮਾਂ ਬਣਾ ਕੇ ਵੱਖ-ਵੱਖ ਹਸਪਤਾਲਾਂ ਅਤੇ ਸੜਕਾਂ 'ਤੇ ਨਾਕੇ ਲਗਾ ਕੇ ਇਨ੍ਹਾਂ ਗੱਡੀਆਂ ਨੂੰ ਰੋਕਿਆ ਗਿਆ ਅਤੇ ਐਂਬੂਲੈਂਸ ਗੱਡੀਆਂ 'ਚ ਮਰੀਜ਼ਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਟੀਮਾਂ ਦੇ ਨਾਲ ਇਕ-ਇਕ ਸਰਕਾਰੀ ਹਸਪਤਾਲਾਂ ਦਾ ਡਾਕਟਰ ਅਤੇ ਇਕ ਟੈਕਨੀਕਲ ਅਧਿਕਾਰੀ ਵੀ ਸ਼ਾਮਲ ਕੀਤਾ ਗਿਆ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਵਿਜੀਲੈਂਸ ਵਿਭਾਗ ਨੇ ਡਾ. ਮਨਜਿੰਦਰ ਸਿੰਘ ਬੱਬਰ, ਡਾ. ਮਨਜੀਤ ਬੱਬਰ ਅਤੇ ਡਾ.ਦੀਪਕ ਨੂੰ ਰਾਤ ਨੂੰ ਹੀ ਸਵੇਰੇ 6 ਵਜੇ ਵਿਜੀਲੈਂਸ ਦਫਤਰ ਪਹੁੰਚਣ ਦੇ ਆਦੇਸ਼ ਜਾਰੀ ਕੀਤੇ ਸਨ ਪਰ ਇਨ੍ਹਾਂ ਨੂੰ ਕਿੱਥੇ ਛਾਪਾ ਮਾਰਿਆ ਜਾਣਾ ਹੈ ਜਾਣਕਾਰੀ ਨਹੀਂ ਦਿੱਤੀ ਸੀ। ਅੱਜ ਸਵੇਰੇ ਟੀਮਾਂ ਬਣਾ ਕੇ ਸਿਵਲ ਹਸਪਤਾਲ ਗੁਰਦਾਸਪੁਰ, ਸਿਵਲ ਹਸਪਤਾਲ ਦੀਨਾਨਗਰ, ਸਿਵਲ ਹਸਪਤਾਲ ਨੌਸ਼ਹਿਰਾ ਮੱਝਾ ਸਿੰਘ 'ਚ ਛਾਪੇਮਾਰੀ ਕੀਤੀ ਗਈ, ਜਿਹੜੀਆਂ 108ਐਂਬੂਲੈਂਸ ਗੱਡੀਆਂ ਹਸਪਤਾਲ ਤੋਂ ਬਾਹਰ ਨਿਕਲ ਚੁੱਕੀਆ ਸੀ ਅਤੇ ਉਨ੍ਹਾਂ ਨੂੰ ਰਸਤੇ 'ਚ ਰੋਕ ਕੇ ਇਨ੍ਹਾਂ ਗੱਡੀਆਂ 'ਚ ਰੱਖੇ ਸਾਮਾਨ, ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਜਾਂਚ ਕੀਤੀ ਗਈ। ਪਤਾ ਲੱਗਾ ਹੈ ਕਿ ਕਈ ਤਰ੍ਹਾਂ ਦੀਆਂ ਕਮੀਆਂ ਇਨ੍ਹਾਂ ਐਂਬੂਲੈਂਸ ਗੱਡੀਆਂ 'ਚ ਪਾਈਆ ਗਈਆਂ ਹਨ ਅਤੇ ਇਹ ਜਾਂਚ ਅਜੇ ਵੀ ਚੱਲ ਰਹੀ ਹੈ। ਡੀ.ਐੱਸ.ਪੀ. ਨਵਜੋਤ ਸਿੰਘ ਨੇ ਦੱਸਿਆ ਇਹ ਕਾਰਵਾਈ ਪੰਜਾਬ ਸਰਕਾਰ ਦੇ ਹੁਕਮਾਂ ਦੇ ਸਾਰੇ ਹੀ ਪੰਜਾਬ 'ਚ ਚਲ ਰਹੀ ਹੈ ਅਤੇ ਜਾਂਚ ਸਬੰਧੀ ਕਮੀਆਂ ਦੀ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ।

ਇਥੇ ਪਡ੍ਹੋ ਪੁਰੀ ਖਬਰ — - http://v.duta.us/kGT-ngAA

📲 Get Gurdaspur News on Whatsapp 💬