[hoshiarpur] - ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਸਫਾਈ ਕਰਮਚਾਰੀਆਂ ਨਾਲ ਠੱਗੀ

  |   Hoshiarpurnews

ਟਾਂਡਾ, (ਮੋਮੀ, ਪੰਡਿਤ, ਕੁਲਦੀਸ਼)- ਇਕ ਅਣਪਛਾਤੇ ਨੌਸਰਬਾਜ਼ ਵੱਲੋਂ ਨਗਰ ਕੌਂਸਲ ਨਾਲ ਸਬੰਧਤ ਸਫ਼ਾਈ ਕਰਮਚਾਰੀਆਂ ਨੂੰ ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਬੈਂਕ ਖਾਤਿਆਂ ’ਚੋਂ ਨਕਦੀ ਕਢਵਾ ਕੇ ਅਨੋਖੇ ਤਰੀਕੇ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਨੌਸਰਬਾਜ਼ ਦੀ ਠੱਗੀ ਦਾ ਸ਼ਿਕਾਰ ਹੋਏ ਸਫ਼ਾਈ ਕਰਮਚਾਰੀਆਂ ਨੇ ਆਪਣੇ ਨਾਲ ਹੋਈ ਠੱਗੀ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਸਫ਼ਾਈ ਕਰਮਚਾਰੀ ਦੇ ਸੁਪਰਵਾਈਜ਼ਰ ਦੇ ਸੰਪਰਕ ’ਚ ਆਏ ਇਸ ਨੌਸਰਬਾਜ਼ ਨੇ ਉਨ੍ਹਾਂ ਨੂੰ ਇਕ ਮਸ਼ਹੂਰ ਬੈਂਕ ਦਾ ਕਰਮਚਾਰੀ ਦੱਸ ਕੇ ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਥਾਣਾ ਨਜ਼ਦੀਕ ਨਿੱਜੀ ਬੈਂਕ ’ਚ ਸਥਿਤ ਖਾਤਿਆਂ ਦੇ ਖਾਲੀ ਚੈੱਕ ਲੈ ਲਏ। ਅੱਜ ਜਦੋਂ ਸਫ਼ਾਈ ਕਰਮਚਾਰੀਆਂ ਦੀ ਤਨਖਾਹ ਉਨ੍ਹਾਂ ਦੇ ਖਾਤਿਆਂ ’ਚ ਪੈਣੀ ਸੀ ਤਾਂ ਉਨ੍ਹਾਂ ਦੇਖਿਆ ਕਿ ਵੱਖ-ਵੱਖ ਖਾਤਾਧਾਰਕਾਂ ਦੇ ਖਾਤਿਆਂ ’ਚੋਂ ਕ੍ਰਮਵਾਰ 14 ਹਜ਼ਾਰ, 9 ਹਜ਼ਾਰ, 5 ਹਜ਼ਾਰ, 16 ਹਜ਼ਾਰ ਅਤੇ 15 00 ਰੁਪਏ ਉਨ੍ਹਾਂ ਵੱਲੋਂ ਦਿੱਤੇ ਗਏ ਚੈੱਕਾਂ ਜ਼ਰੀਏ ਕਢਵਾ ਲਏ ਗਏ ਸਨ। ਇਸ ਮੌਕੇ ਨੌਸਰਬਾਜ਼ ਦਾ ਸ਼ਿਕਾਰ ਬਣੇ ਸਫ਼ਾਈ ਕਰਮਚਾਰੀ ਮਦਨ ਲਾਲ, ਰਾਣੀ, ਰੂਬੀ, ਰਮਨ ਰਾਣੀ, ਰਣਦੀਪ ਤੇ ਕਾਲਾ ਨੇ ਦੱਸਿਆ ਕਿ ਉਹ ਇਸ ਸਬੰਧੀ ਥਾਣਾ ਟਾਂਡਾ ਵਿਖੇ ਸ਼ਿਕਾਇਤ ਕਰਨਗੇ। ਉਨ੍ਹਾਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਸਬੰਧੀ ਜਦੋਂ ਖਾਤਾਧਾਰਕਾਂ ਨੇ ਨਿੱਜੀ ਬੈਂਕ ਦੇ ਬ੍ਰਾਂਚ ਮੈਨੇਜਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਖਾਤਿਆਂ ’ਚੋਂ ਚੈੱਕਾਂ ਰਾਹੀਂ ਨਕਦੀ ਕਢਵਾਈ ਗਈ ਹੈ।

ਇਥੇ ਪਡ੍ਹੋ ਪੁਰੀ ਖਬਰ — - http://v.duta.us/k_hL1AAA

📲 Get Hoshiarpur News on Whatsapp 💬