[hoshiarpur] - ਮਜ਼ਦੂਰਾਂ ਨੂੰ ਸਹੂਲਤਾਂ ਤੋਂ ਵਾਂਝੇ ਰੱਖਣ ਵਿਰੁੱਧ ਰੋਸ ਮੁਜ਼ਾਹਰਾ

  |   Hoshiarpurnews

ਹੁਸ਼ਿਆਰਪੁਰ, (ਘੁੰਮਣ) - ਲੇਬਰ ਵੈੱਲਫੇਅਰ ਬੋਰਡ ਅਧੀਨ ਰਜਿਸਟਰਡ ਮੈਂਬਰਾਂ ਨੂੰ ਪਿਛਲੇ 2-2 ਸਾਲਾਂ ਤੋਂ ਸਾਰੇ ਲਾਭ ਨਾ ਦੇਣ, ਨਵੇਂ ਕਾਰਡ ਬਣਾਉਣ ਵਿਚ ਆ ਰਹੀਆਂ ਮੁਸ਼ਕਲਾਂ ਦਾ ਹੱਲ ਨਾ ਕਰਨ, ਵਿਧਵਾ ਅੌਰਤਾਂ ਨੂੰ ਐਕਸਗ੍ਰੇਸ਼ੀਆ ਦੀਆਂ ਗ੍ਰਾਂਟਾਂ ਨਾ ਜਾਰੀ ਕਰਨ ਅਤੇ ਦਫ਼ਤਰਾਂ ਦੇ ਵਾਰ-ਵਾਰ ਚੱਕਰ ਲੁਆਉਣ, ਤਹਿਸੀਲ ਪੱਧਰ ’ਤੇ ਦਫ਼ਤਰਾਂ ਦੀ ਉਸਾਰੀ ਨਾ ਕਰਨ ਅਤੇ ਹਰ ਰੋਜ਼ ਵਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦਾ ਮਾਡ਼ਾ ਅਸਰ ਲੋਕਾਂ ਦੇ ਜੀਵਨ ਅਤੇ ਮਜ਼ਦੂਰਾਂ ’ਤੇ ਪੈਣ, ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਮਨਜੀਤ ਪਾਲ ਸਰਕਲ ਹੁਸ਼ਿਆਰਪੁਰ ਦੀ ਅਗਵਾਈ ਵਿਚ ਅਹਿਰਾਣਾ ਕਲਾਂ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਉਦਯੋਗ ਮੰਤਰੀ ਸ਼ਾਮ ਸੁੰਦਰ ਅਰੋੜਾ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ-ਪੱਤਰ ਭੇਜਣ ਦੇ ਬਾਵਜੂਦ ਮਜ਼ਦੂਰ ਵਰਗ ਦੀ ਸੁਣਵਾਈ ਨਾ ਹੋਣੀ ਸਰਕਾਰੀ ਗਵਰਨੈਂਸ ਦਾ ਦੀਵਾਲੀਆ ਨਿਕਲਣ ਦੇ ਬਰਾਬਰ ਹੈ। ਧੀਮਾਨ ਨੇ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਨੇ ਜਿਥੇ ਟਰਾਂਸਪੋਰਟਰਾਂ ਤੇ ਆਮ ਲੋਕਾਂ ਦਾ ਲੱਕ ਤੋਡ਼ਿਆ ਹੈ, ਉਥੇ ਹੀ ਮਜ਼ਦੂਰਾਂ ਦੇ ਘਰਾਂ ਦਾ ਬਜਟ ਵੀ ਡਗਮਗਾ ਗਿਆ ਹੈ। ਦੁੱਖ ਦੀ ਗੱਲ ਹੈ ਕਿ ਸਰਕਾਰ ਮਜ਼ਦੂਰਾਂ ਨੂੰ ਰਾਹਤ ਦੇਣ ਦੀ ਥਾਂ ਮਹਿੰਗਾਈ ਵਧਾ ਕੇ ਉਨ੍ਹਾਂ ਨੂੰ ਰੋਟੀ ਅਤੇ ਮੁੱਢਲੇ ਅਧਿਕਾਰਾਂ ਤੋਂ ਵੀ ਵਾਂਝਾ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੇਬਰ ਪਾਰਟੀ ਵਧ ਰਹੀ ਮਹਿੰਗਾਈ ਅਤੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/2WySwgAA

📲 Get Hoshiarpur News on Whatsapp 💬