[hoshiarpur] - ਵਿਜੀਲੈਂਸ ਵਿਭਾਗ ਵੱਲੋਂ 108 ਐਂਬੂਲੈਂਸ ਦੀ ਅਚਨਚੇਤ ਚੈਕਿੰਗ

  |   Hoshiarpurnews

ਟਾਂਡਾ (ਮੋਮੀ, ਕੁਲਦੀਪ, ਪੰਡਿਤ)— ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਮੰਤਵ ਨਾਲ ਚਲਾਈ ਜਾ ਰਹੀ 108 ਨੰਬਰ ਐਂਬੂਲੈਂਸ ਦੀ ਸਰਕਾਰੀ ਹਸਪਤਾਲ ਟਾਂਡਾ ਵਿਖੇ ਵਿਜੀਲੈਂਸ ਵਿਭਾਗ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ। ਚੀਫ ਡਾਇਰੈਕਟਰ ਵਿਜੀਲੈਂਸ ਵਿਭਾਗ ਵੀ. ਕੇ. ਉੱਪਰ ਆਈ. ਪੀ. ਐੱਸ. ਦੇ ਦਿਸ਼ਾ-ਨਿਰਦੇਸ਼ਾਂ 'ਤੇ ਐੱਸ. ਐੱਸ. ਪੀ. ਕੁਲਜਿੰਦਰ ਸਿੰਘ ਢਿੱਲੋਂ ਜਲੰਧਰ ਰੇਂਜ ਦੀ ਨਿਗਰਾਨੀ 'ਤੇ ਐੱਸ. ਪੀ. ਪ੍ਰਵੀਨ ਕੰਡਾ ਵਿਜੀਲੈਂਸ ਵਿਭਾਗ ਦੀ ਅਗਵਾਈ 'ਚ ਇੰਸਪੈਕਟਰ ਹਰਪ੍ਰੀਤ ਕੌਰ ਅਤੇ ਇੰਸਪੈਕਟਰ ਹਰਪ੍ਰੀਤ ਕੌਰ ਅਤੇ ਇੰਸਪੈਕਟਰ ਰਾਜ ਸਿੰਘ ਦੀ ਟੀਮ ਨੇ ਐਂਬੂਲੈਂਸ ਦੀ ਬਾਰੀਕੀ ਨਾਲ ਚੈਕਿੰਗ ਕੀਤੀ।

ਇਸ ਮੌਕੇ ਐੱਸ. ਪੀ. ਪ੍ਰਵੀਨ ਕੰਡਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਅੱਜ ਸਮੁੱਚੇ ਪੰਜਾਬ 'ਚ ਸਰਕਾਰੀ ਹਸਪਤਾਲਾਂ 'ਚ ਚੱਲ ਰਹੀਆਂ ਐਂਬੂਲੈਂਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਵਿਭਾਗ ਨੂੰ ਇਨ੍ਹਾਂ ਐਂਬੂਲੈਂਸਾਂ ਦੀਆਂ ਕਮੀਆਂ ਦਾ ਪਤਾ ਲੱਗ ਸਕੇ ਅਤੇ ਮਰੀਜ਼ਾਂ ਨੂੰ ਕਿਸੇ ਵੀ ਕਿਸਮ ਦਾ ਸਾਹਮਣਾ ਨਾ ਕਰਨਾ ਪਵੇ। ਚੈਕਿੰਗ ਟੀਮ ਵੱਲੋਂ ਆਕਸੀਜ਼ਨ ਸਿਲੰਡਰ, ਸਰਵਾਈਕਲ ਮਸ਼ੀਨ, ਮੈਡੀਸਨ ਡਰੈਸਿੰਗ ਆਦਿ ਦੀ ਵੀ ਜਾਂਚ ਕੀਤੀ ਗਈ ਹੈ। ਇਸ ਮੌਕੇ ਪ੍ਰਵੀਨ ਕੰਡਾ ਨੇ ਦੱਸਿਆ ਕਿ ਹਰ ਇਕ ਐਂਬੂਲੈਂਸ 'ਤੇ ਕਮੀਆਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਂਚ ਦੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਈਆਂ ਤੱਕ ਪਹੁੰਚਾਈ ਜਾਵੇਗਾ।

ਇਥੇ ਪਡ੍ਹੋ ਪੁਰੀ ਖਬਰ — - http://v.duta.us/VNlFQAAA

📲 Get Hoshiarpur News on Whatsapp 💬