[jalandhar] - ਆਈ. ਐੱਸ. ਆਈ. ਦਾ ਏਜੰਟ ਹੈ ਦਾਦੂਵਾਲ, ਵਿਦੇਸ਼ਾਂ ਤੋਂ ਹੋ ਰਹੀ ਹੈ ਫੰਡਿੰਗ : ਬਾਦਲ

  |   Jalandharnews

ਜਲੰਧਰ: ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ 'ਜਗ ਬਾਣੀ' ਦੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨਾਲ ਕਈ ਅਹਿਮ ਖੁਲਾਸੇ ਕੀਤੇ ਹਨ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਆਈ. ਐੱਸ. ਆਈ. ਦਾ ਏਜੰਟ ਹੈ ਦਾਦੂਵਾਲ ਹੈ। ਸੁਖਬੀਰ ਨੇ ਸਾਰੇ ਸਵਾਲਾਂ ਦੇ ਜਵਾਬ ਬੇਬਾਕੀ ਨਾਲ ਦਿੱਤੇ ਹਨ।

ਸ ਦਾਦੂਵਾਲ ਨੇ ਤਾਂ ਤੁਹਾਨੂੰ ਚੁਣੌਤੀ ਦਿੱਤੀ ਹੈ ਕਿ ਉਹ ਉਨ੍ਹਾਂ ਦੇ ਨਾਲ ਮੁੱਖ ਮੰਤਰੀ ਦੀ ਹੋਈ ਬੈਠਕ ਦਾ ਸਬੂਤ ਦੇਣ।

ਜ. ਦਾਦੂਵਾਲ ਤਾਂ ਸੰਤ ਦੇ ਚੋਲੇ 'ਚ ਠੱਗ ਹਨ। ਉਹ ਵਿਦੇਸ਼ਾਂ ਤੋਂ ਫੰਡ ਲੈ ਰਿਹਾ ਹੈ ਅਤੇ ਆਈ. ਐੱਸ. ਆਈ. ਦਾ ਏਜੰਟ ਬਣਿਆ ਹੋਇਆ ਹੈ ਅਤੇ ਉਸ ਨੂੰ ਜਰਮਨੀ ਤੇ ਫਰਾਂਸ ਤੋਂ ਵੀ 16 ਕਰੋੜ ਰੁਪਏ ਦੀ ਫੰਡਿੰਗ ਹੋਈ ਹੈ। ਉਸ ਦੀ ਮੀਟਿੰਗ ਦੇ ਸਬੂਤ ਤਾਂ ਅਸੀਂ ਸਾਂਝੇ ਕਰ ਦਿੱਤੇ, ਦਾਦੂਵਾਲ ਦੀ ਗੱਡੀ ਸੀ. ਐੱਮ. ਹਾਊਸ ਗਈ ਸੀ ਅਤੇ ਦਾਦੂਵਾਲ ਉਸ ਗੱਡੀ 'ਚ ਸਨ ਅਤੇ ਉਨ੍ਹਾਂ ਦੇ ਮੋਬਾਇਲ ਨੰਬਰ ਦੀ ਲੋਕੇਸ਼ਨ ਸੀ. ਐੱਮ. ਹਾਊਸ ਦੱਸ ਰਹੀ ਸੀ, ਉਨ੍ਹਾਂ ਦੀ ਗੱਡੀ ਨੂੰ ਬਕਾਇਦਾ ਫਾਲੋ ਕੀਤਾ ਗਿਆ ਹੈ। ਬਾਅਦ 'ਚ ਉਹ ਖੁਦ ਸਫਾਈਆਂ ਦਿੰਦੇ ਰਹੇ ਕਿ ਉਹ ਚੰਡੀਗੜ੍ਹ 'ਚ ਨਾ ਹੋ ਕੇ ਮੁਕਤਸਰ 'ਚ ਸਨ ਪਰ ਉਨ੍ਹਾਂ ਦੀ ਗੱਡੀ ਚੰਡੀਗੜ੍ਹ 'ਚ ਮੁੱਖ ਮੰਤਰੀ ਦੇ ਘਰ 'ਚ ਕੀ ਕਰ ਰਹੀ ਸੀ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/KdUKWwAA

📲 Get Jalandhar News on Whatsapp 💬